09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਮੋਤੀ ਰਾਮ ਮਹਿਰਾ ਦੀ ਪਰਿਵਾਰ ਸਮੇਤ ਹੋਈ ਸ਼ਹਾਦਤ ਲਾ-ਮਿਸਾਲ- ਚੇਅਰਮੈਨ ਨਿਰਮਲ ਸਿੰਘ

ਅਜੀਤ ਡੈਸਕ 28-12-2025
ਫ਼ਤਹਿਗੜ੍ਹ ਸਾਹਿਬ, 27 ਦਸੰਬਰ (ਮਨਪ੍ਰੀਤ ਸਿੰਘ)- ਮੋਤੀ ਰਾਮ ਮਹਿਰਾ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੇ ਸਾਲਾਨਾ ਸ਼ਹੀਦੀ ਸਭਾ 'ਤੇ ਜਿੱਥੇ ਫ਼ਤਹਿਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਨਾਲ ਸੰਗਤਾਂ ਦਾ ਰਿਕਾਰਡ ਤੋੜ ਇਕੱਠ ਸੀ ਅਤੇ ਸੰਗਤਾਂ ਵਿਚ ਸ਼ਹੀਦਾਂ ਪ੍ਰਤੀ ਪੂਰਾ ਜੋਸ਼ ਸੀ, ਉੱਥੇ ਤੀਸਰੇ ਦਿਨ ਦੇ ਧਾਰਮਿਕ ਦੀਵਾਨ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਵਿਖੇ ਮੱਥਾ ਟੇਕਿਆ ਤੇ ਗੁਰਦੁਆਰਾ ਸਾਹਿਬ ਤੇ ਸੰਗਤਾਂ ਵਲੋਂ ਲਾਏ ਗਏ ਦੁੱਧ ਦੇ ਲੰਗਰ ਵੀ ਛਕੇ | ਇਸ ਮੌਕੇ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਨੇ ਕਿਹਾ ਕਿ ਮੋਤੀ ਰਾਮ ਮਹਿਰਾ ਜੀ ਦੀ ਪਰਿਵਾਰ ਸਮੇਤ ਹੋਈ ਸ਼ਹਾਦਤ ਲਾਮਿਸਾਲ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ | ਅੱਜ ਦੇ ਧਾਰਮਿਕ ਦੀਵਾਨਾਂ ਵਿਚ ਖਜਾਨ ਸਿੰਘ ਪ੍ਰੇਮੀ, ਕਰਨੈਲ ਸਿੰਘ ਰਾਣਾ, ਅਮਰਜੀਤ ਸਿੰਘ ਕੰਵਲ, ਮਨਜੀਤ ਸਿੰਘ ਬਾਠ, ਸੋਹਣ ਸਿੰਘ ਸੁਰੀਲਾ, ਪਰਮਜੀਤ ਸਿੰਘ ਪਾਰਸ, ਬੀਬੀ ਪ੍ਰਕਾਸ਼ ਕੌਰ, ਬੀਬੀ ਮੁਖਤਿਆਰ ਸਿੰਘ, ਗੁਰਮੀਤ ਸਿੰਘ ਝਾਂਮਪੁਰ ਆਦਿ ਢਾਡੀ, ਕਵੀਸ਼ਰਾਂ, ਕੀਰਤਨੀਆਂ ਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਜਿੱਥੇ ਫ਼ਤਹਿਗੜ੍ਹ ਸਾਹਿਬ ਦੇ ਸ਼ਹੀਦਾਂ ਦੇ ਇਤਿਹਾਸ ਨਾਲ ਜੋੜਿਆ, ਉੱਥੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਸੇਵਾ ਤੇ ਕੁਰਬਾਨੀ ਦਾ ਇਤਿਹਾਸ ਵੀ ਸੁਣਾਇਆ | ਇਸ ਮੌਕੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਤੇ ਸੰਗਤਾਂ ਵਲੋਂ ਦੁੱਧ, ਬ੍ਰੈੱਡ, ਰਸ, ਬਿਸਕੁਟ ਦੇ ਲੰਗਰ ਵੀ ਚੱਲ ਰਹੇ ਸਨ |
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਰਾਜ, ਨਿਰਮਲ ਸਿੰਘ ਮੀਨੀਆ ਮੋਗਾ, ਬਲਦੇਵ ਸਿੰਘ ਦੁਸਾਂਝ, ਗੁਰਮੀਤ ਸਿੰਘ ਸੈਕਟਰੀ, ਜੈ ਕਿ੍ਸ਼ਨ ਕਸ਼ਿਅਪ, ਜਸਪਾਲ ਸਿੰਘ ਕਲੌਂਦੀ ਵਿੱਤ, ਮੈਨੇਜਰ ਨਵਜੋਤ ਸਿੰਘ, ਪਰਮਜੀਤ ਸਿੰਘ ਖੰਨਾ, ਰਾਜਕੁਮਾਰ ਪਾਤੜਾਂ, ਬਲਜਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ, ਸੰਦੀਪ ਕੌਰ ਚੰਡੀਗੜ੍ਹ, ਅਮੀਚੰਦ ਮਾਛੀਵਾੜਾ, ਬਸੰਤ ਸਿੰਘ ਮੋਗਾ, ਕਾਬਲ ਸਿੰਘ, ਸੁਰਜੀਤ ਸਿੰਘ, ਗੁਰਚਰਨ ਸਿੰਘ ਧਨੌਲਾ, ਬਲਦੇਵ ਸਿੰਘ ਲੁਹਾਰਾ, ਪਰਮਜੀਤ ਸਿੰਘ ਜਲੰਧਰ, ਮਹਿੰਦਰ ਸਿੰਘ ਮੋਰਿੰਡਾ, ਸੰਤੋਖ ਸਿੰਘ ਜਲੰਧਰ, ਜੋਗਿੰਦਰਪਾਲ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ-ਬੜਿੰਗ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਟਿੱਬਾ ਸਾਹਿਬ 'ਚ ਵਿਸ਼ਾਲ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।