ਮੰਡੀ ਗੋਬਿੰਦਗੜ੍ਹ, 3 ਦਸੰਬਰ (ਰਾਜੇਸ਼ ਸ਼ਰਮਾ)-ਵਾਕਰਜ਼ ਕਲੱਬ ਮੰਡੀ ਗੋਬਿੰਦਗੜ੍ਹ ਦੇ ਸਮੂਹ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਮਹਾਰਾਜਾ ਅਗਰਸੈਨ ਪਾਰਕ ਵਿਖੇ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਬਿਜਲੀ ਬੋਰਡ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂਹ ਅਹੁਦੇਦਾਰਾਂ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਸਰਬ ਸੰਮਤੀ ਨਾਲ 21ਵੀਂ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਸਬੰਧੀ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ ਕਿ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕਲੱਬ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ ਛੋਟੇ ਬੱਚਿਆਂ ਤੋਂ ਲੈ ਕੇ 80 ਸਾਲ ਤੱਕ ਦੇ ਬਜ਼ੁਰਗਾਂ (ਔਰਤਾਂ, ਮਰਦਾਂ, ਸਕੂਲੀ ਲੜਕੇ ਅਤੇ ਲੜਕੀਆਂ) ਦੀਆਂ ਖੇਡਾਂ ਕਰਵਾਈਆਂ ਜਾਂਦੀਆਂ ਹਨ, ਇਹ ਖੇਡਾਂ ਇਸ ਸਾਲ 13 ਦਸੰਬਰ ਨੂੰ ਸਥਾਨਕ ਖ਼ਾਲਸਾ ਸਕੂਲ ਦੇ ਗਰਾਊਾਡ ਵਿਚ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਕਰਵਾਈਆਂ ਜਾਣਗੀਆਂ ਅਤੇ ਰਜਿਸਟ੍ਰੇਸ਼ਨ ਉਸ ਦਿਨ ਹੀ ਸਵੇਰੇ 7 ਵਜੇ ਸ਼ੁਰੂ ਕੀਤੀ ਜਾਵੇਗੀ, ਉਨ੍ਹਾਂ ਦੱਸਿਆ ਕਿ ਗੋਬਿੰਦਗੜ੍ਹ ਵਾਕਰਜ਼ ਕਲੱਬ ਦਾ ਮਕਸਦ ਇਕੱਲਾ ਦੌੜਾਂ ਕਰਵਾਉਣਾ ਹੀ ਨਹੀਂ, ਬਲਕਿ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਤੇ ਸ਼ਹਿਰ ਨੂੰ ਨਸ਼ਾ ਰਹਿਤ ਕਰਨ ਦਾ ਇਕ ਉਪਰਾਲਾ ਵੀ ਹੈ | ਇਸ ਮੌਕੇ ਕਲੱਬ ਦੇ ਚੇਅਰਮੈਨ ਬਲਦੇਵ ਕ੍ਰਿਸ਼ਨ ਹਸੀਜਾ, ਮਾਸਟਰ ਮਿਹਰ ਚੰਦ, ਪਰਮਜੀਤ ਸੋਹਲ, ਬਲਵਿੰਦਰ ਬਬਲਾ, ਰਣਜੀਤ ਸਿੰਘ ਫੋਰਮੈਨ, ਰਵੀ ਕੁਮਾਰ, ਬਲਵਿੰਦਰ ਮਣਕੂ, ਰਵੀ ਕੁਮਾਰ ਵਰਮਾ, ਬਿੱਟੂ, ਆਨੰਦ ਪਨੇਸਰ, ਅਮਰੀਕ ਸਿੰਘ ਮੰਡੇਰ, ਚੇਅਰਮੈਨ ਪਰਮਜੀਤ ਸਿੰਘ ਭੱਟੀ, ਰਾਕੇਸ਼ ਵਧਵਾ, ਮਨੀਸ਼ ਗੁਪਤਾ, ਰਾਜਿੰਦਰ ਸਿੰਘ, ਪਰਵੀਨ ਸ਼ਰਮਾ, ਅਨੂ ਗੋਇਲ, ਕਿ੍ਸ਼ਨ ਗੋਪਾਲ, ਮਾਸਟਰ ਲਖਬੀਰ ਸਿੰਘ, ਮਾ. ਅਮਰਿੰਦਰ, ਮਾ. ਧਿਆਨ ਸਿੰਘ, ਸੁਖਦੇਵ ਸਿੰਘ ਤੇ ਚੰਨੀ ਆਦਿ ਹਾਜ਼ਰ ਸਨ |