23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਅਮਲੋਹ-ਹਰੀਪੁਰ ਸੜਕ ਦਾ ਨਵ-ਨਿਰਮਾਣ ਸ਼ੁਰੂ, ਵਿਧਾਇਕ ਬੜਿੰਗ ਨੇ ਕੀਤਾ ਉਦਘਾਟਨ <br/>

ਅਜੀਤ ਡੈਸਕ 19-11-2025
ਅਮਲੋਹ, 18 ਨਵੰਬਰ (ਹਰਪ੍ਰੀਤ ਸਿੰਘ ਗਿੱਲ)-ਹਲਕਾ ਵਿਧਾਇਕ ਗੁਰਵਿੰਦਰ ਸਿੰਘ ਗੈਰੀ ਬੜਿੰਗ ਵਲੋਂ ਅਮਲੋਹ ਤੋਂ ਹਰੀਪੁਰ ਤੱਕ ਜਾਣ ਵਾਲੀ ਸੜਕ ਦੇ ਨਵ-ਨਿਰਮਾਣ ਕੰਮ ਦਾ ਉਦਘਾਟਨ ਕੀਤਾ ਗਿਆ | ਜਿਕਰਯੋਗ ਹੈ ਕਿ ਇਸ ਸੜਕ ਦੀ ਪਿਛਲੇ ਲੰਬੇ ਸਮੇਂ ਤੋਂ ਮੁਰੰਮਤ ਨਹੀਂ ਹੋਈ ਸੀ, ਜਿਸ ਕਾਰਨ ਸੜਕ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਸੀ ਅਤੇ ਇਸ ਵਿਚ ਪਏ ਡੂੰਘੇ ਟੋਏ ਰਾਹਗੀਰਾਂ ਲਈ ਵੱਡੀ ਮੁਸੀਬਤ ਬਣੇ ਹੋਏ ਸਨ | ਇਹ ਰਸਤਾ ਲਗਪਗ ਇਕ ਦਰਜਨ ਪਿੰਡਾਂ ਨੂੰ ਅਨਾਜ ਮੰਡੀ ਅਮਲੋਹ ਨਾਲ ਜੋੜਦਾ ਹੈ | ਵਿਧਾਇਕ ਬੜਿੰਗ ਨੇ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਸੜਕ ਦੀ ਮੁਰੰਮਤ ਤੋਂ ਪਹਿਲਾਂ ਹੀ ਸੀਵਰੇਜ ਪਾਈਪ ਲਾਈਨ ਪਵਾਈ ਜਾਵੇਗੀ ਤਾਂ ਜੋ ਇਹ ਸੜਕ ਲੰਬੇ ਸਮੇਂ ਲਈ ਟਿਕਾਊ ਬਣ ਸਕੇ | ਬਾਅਦ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਗੈਰੀ ਬੜਿੰਗ ਨੇ ਦੱਸਿਆ ਕਿ ਹਲਕੇ ਵਿਚ ਵੱਡੇ ਪੱਧਰ 'ਤੇ ਸੜਕਾਂ ਦੇ ਨਵ-ਨਿਰਮਾਣ ਦਾ ਕੰਮ ਜਾਰੀ ਹੈ | ਅੱਜ ਉਨਾਂ ਵਲੋਂ ਪਿੰਡ ਹਰੀਪੁਰ ਅਤੇ ਸੌਂਟੀ ਦੀਆਂ ਦੋ ਹੋਰ ਸੜਕਾਂ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਮੌਕੇ ਰਣਜੀਤ ਸਿੰਘ ਪਨਾਗ, ਮਨਿੰਦਰ ਸਿੰਘ ਭੱਟੋ, ਯਾਦਵਿੰਦਰ ਸਿੰਘ ਮਾਨਗੜ੍ਹ ਪ੍ਰਧਾਨ ਸਹਿਕਾਰੀ ਸਭਾ ਹਰੀਪੁਰ, ਜਗਤਾਰ ਸਿੰਘ ਐਮ.ਸੀ., ਜਸਮੇਲ ਸਿੰਘ ਸਰਪੰਚ ਮਾਨਗੜ੍ਹ, ਰਾਜੂ ਸਰਪੰਚ ਖਨਿਆਣ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਹਰਦੀਪ ਸਿੰਘ, ਜਗਰੂਪ ਸਿੰਘ, ਬਲਜੀਤ ਸਿੰਘ ਠੇਕੇਦਾਰ, ਅੰਮਿ੍ਤਪਾਲ ਸਿੰਘ ਗਿੱਲ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਰਿਮਟ ਯੂਨੀਵਰਸਿਟੀ ਵਲੋਂ ਦੋ-ਰੋਜ਼ਾ ਸਾਲਾਨਾ ਸੱਭਿਆਚਾਰਕ ਤੇ ਤਕਨੀਕੀ ਮੇਲਾ ਕਾਰਵਾਂ ਕਰਵਾਇਆ <br/> ਅਗਲੀ ਖ਼ਬਰ ਵਿਸ਼ਵ ਯੂਨੀਵਰਸਿਟੀ 'ਚ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਰਸੋਈ ਬਾਗ਼ਬਾਨੀ ਵਿਸ਼ੇ 'ਤੇ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।