23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਰਿਮਟ ਯੂਨੀਵਰਸਿਟੀ ਵਲੋਂ ਦੋ-ਰੋਜ਼ਾ ਸਾਲਾਨਾ ਸੱਭਿਆਚਾਰਕ ਤੇ ਤਕਨੀਕੀ ਮੇਲਾ ਕਾਰਵਾਂ ਕਰਵਾਇਆ <br/>

ਅਜੀਤ ਡੈਸਕ 19-11-2025
ਫ਼ਤਹਿਗੜ੍ਹ ਸਾਹਿਬ, 18 ਨਵੰਬਰ (ਮਨਪ੍ਰੀਤ ਸਿੰਘ)-ਰਿਮਟ ਯੂਨੀਵਰਸਿਟੀ ਵਲੋਂ ਦੋ-ਰੋਜ਼ਾ ਸਾਲਾਨਾ ਸੱਭਿਆਚਾਰਕ ਤੇ ਤਕਨੀਕੀ ਮੇਲਾ ਕਾਰਵਾਂ 2025 ਆਯੋਜਿਤ ਕੀਤਾ ਗਿਆ, ਜਿਸ ਵਿਚ ਸੱਭਿਆਚਾਰਕ, ਸਾਹਿਤਕ, ਮੀਡੀਆ ਅਤੇ ਲਲਿਤ ਕਲਾ ਦੇ ਵੱਖ-ਵੱਖ ਪ੍ਰੋਗਰਾਮਾਂ ਦੀ ਇਕ ਲੜੀ ਨੂੰ ਇਕੱਠਾ ਕੀਤਾ ਗਿਆ | ਇਸ ਸਮਾਗਮ ਵਿਚ ਸਕੂਲ ਅਤੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਫਾਈਨ ਆਰਟਸ ਕਲੱਬ ਨੇ ਕਈ ਰਚਨਾਤਮਿਕ ਕਲਾ ਕਿ੍ਤੀਆਂ ਦਾ ਪ੍ਰਦਰਸ਼ਨ ਕੀਤਾ ਅਤੇ ਇਸ ਸਮਾਗਮ ਦੀ ਮੇਜ਼ਬਾਨੀ ਕੀਤੀ | ਈਕੋ ਫੈਂਟਸੀ ਕਾਸਟਿਊਮ ਡਿਜ਼ਾਈਨ ਮੁਕਾਬਲੇ ਵਿਚ ਰਮਨਜੀਤ ਤੇ ਰਾਜਵੀਰ (ਕਲਾ ਅਤੇ ਡਿਜ਼ਾਈਨ) ਨੇ ਪਹਿਲਾ, ਨੀਲਮ ਰਾਣੀ ਤੇ ਕਰਿਸ਼ਮਾ ਕੁਮਾਰੀ ਨੇ ਦੂਜਾ ਅਤੇ ਰੰਜਨ ਤੇ ਅਨੁਜ ਦੀ ਜੋੜੀ ਨੇ ਤੀਜਾ ਇਨਾਮ ਪ੍ਰਾਪਤ ਕੀਤਾ | ਰਚਨਾਤਮਿਕ ਟੀ-ਸ਼ਰਟ ਪੇਂਟਿੰਗ ਵਿਚ ਹਿਮਾਂਸ਼ੂ ਨੇ ਪਹਿਲਾ, ਜਸ਼ਨਦੀਪ ਕੌਰ ਨੇ ਦੂਜਾ ਅਤੇ ਪੁਨੀਤ ਨੇ ਤੀਜਾ ਇਨਾਮ ਪ੍ਰਾਪਤ ਕੀਤਾ | ਕਲੇ ਫੈਂਟਸੀ ਸਕਲਪਟ ਮੁਕਾਬਲੇ ਵਿਚ ਤਨਮਯ ਨੇ ਆਪਣੀ ਰਚਨਾਤਮਿਕ ਮਿੱਟੀ ਦੀ ਮੂਰਤੀ ਲਈ ਪਹਿਲਾ ਇਨਾਮ, ਫੈਂਟਸੀ ਫੇਸ ਆਰਟ ਮੁਕਾਬਲੇ ਵਿਚ ਜਸ਼ਨਪ੍ਰੀਤ ਨੇ ਪਹਿਲਾ, ਸਨੇਹਜੀਤ ਨੇ ਆਪਣੇ ਕਲਾਤਮਿਕ ਚਿਹਰੇ-ਪੇਂਟਿੰਗ ਸੰਕਲਪ ਲਈ ਦੂਜਾ ਇਨਾਮ ਪ੍ਰਾਪਤ ਕੀਤਾ | ਡਾਇਨੈਮਿਕ ਸਪੀਡ ਕੈਨਵਸ ਚੈਲੇਂਜ ਵਿਚ ਕਾਰਤਿਕ ਨੇ ਪਹਿਲਾ, ਅਸ਼ਮੀਤ ਅਤੇ ਤਰਮਨ ਨੇ ਕ੍ਰਮਵਾਰ ਦੂਜਾ ਤੇ ਤੀਜਾ ਇਨਾਮ ਪ੍ਰਾਪਤ ਕੀਤਾ | ਇੰਸਟਾ ਆਰਟ ਫਰੇਮ ਮੁਕਾਬਲਾ ਮਹਿਕ ਤੇ ਜਸ਼ਨਦੀਪ ਨੂੰ ਆਕਰਸ਼ਕ ਕਲਾਕਾਰੀ ਲਈ ਪਹਿਲਾ ਇਨਾਮ, ਰੀਲ ਮੇਕਿੰਗ ਵਿਚ ਰਾਮ ਕੁਮਾਰ (ਬੀ.ਐਸ.ਸੀ. ਐਨੀਮੇਸ਼ਨ ਤੇ ਗੇਮ ਡਿਜ਼ਾਈਨ) ਨੇ ਪਹਿਲਾ, ਹਰਸ਼ਦੀਪ ਨੇ ਦੂਜਾ ਇਨਾਮ ਅਤੇ ਸੁਖਵਿੰਦਰ ਸਿੰਘ (ਐਮ.ਐਸ.ਸੀ. ਐਨੀਮੇਸ਼ਨ ਤੇ ਗੇਮ ਡਿਜ਼ਾਈਨ) ਨੇ ਤੀਜਾ ਇਨਾਮ ਜਿੱਤਿਆ | ਇਲੈਕਟਰਾਈਫਾਈਾਗ ਰਿਮਟ ਗੌਟ ਟੈਲੇਂਟ ਨੇ ਰਮਨਜੀਤ ਸਿੰਘ ਨੂੰ ਪਹਿਲਾ, ਅੰਜਲੀ ਸ਼ੁਕਲਾ ਤੇ ਵਿਨੈ ਨੂੰ ਦੂਜਾ ਇਨਾਮ ਅਤੇ ਜਸਮੀਨ ਕੌਰ ਨੂੰ ਤੀਜਾ ਇਨਾਮ ਦਿੱਤਾ | ਪ੍ਰੋਗਰਾਮ ਵਿਚ ਭੰਗੜਾ, ਗਿੱਧਾ, ਕਲਾਸੀਕਲ ਡਾਂਸ, ਫੋਕ ਡਾਂਸ, ਸੋਲੋ ਡਾਂਸ, ਵਨ ਮਾਈਕ ਵਨ ਵਾਇਸ (ਰੇਟਰੋ), ਅਤੇ ਸਟੈਂਡਅੱਪ ਕਾਮੇਡੀ ਸ਼ਾਮਿਲ ਸਨ | ਭੰਗੜਾ (ਇਕੱਲੇ) ਵਿਚ ਪ੍ਰਭਜੋਤ ਕੌਰ ਨੇ ਪਹਿਲਾ, ਅਨਮੋਲਪ੍ਰੀਤ ਕੌਰ ਤੇ ਸ਼ਾਇਬਾ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਭੰਗੜਾ (ਗਰੁੱਪ) ਵਿਚ ਹਰਮਹਿਕਪ੍ਰੀਤ ਨੇ ਪਹਿਲਾ, ਗੁਰਸਿਮਰਨ ਕੌਰ ਨੇ ਦੂਜਾ ਅਤੇ ਸਹਿਜਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਗਿੱਧੇ ਵਿਚ ਪਿ੍ਯੰਕਾ ਮੂੰਗ ਨੇੇ ਪਹਿਲਾ, ਕਲਾਸੀਕਲ ਡਾਂਸ ਵਿਚ ਜੋਮੀ ਜੋਸ ਨੇ ਪਹਿਲਾ, ਲੋਕ ਨਾਚ ਵਿਚ ਰੇਸ਼ਮਪ੍ਰੀਤ ਕੌਰ ਨੇ ਪਹਿਲਾ, ਅਜੀਤ ਕੁਮਾਰ ਨੇ ਦੂਜਾ, ਅਨੂ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪੰਜਾਬੀ ਗਾਇਕ ਗੁਰਨਾਮ ਭੁੱਲਰ ਦੇ ਸਟੇਜ 'ਤੇ ਆਉਣ ­'ਤੇ ਕੈਂਪਸ ਰੌਸ਼ਨੀਆਂ ਤੇ ਕਿਲਕਾਰੀਆਂ ਨਾਲ ਗੂੰਜ ਉੱਠਿਆ | ਉਸ ਦੀ ਗਾਇਕੀ, ਪੰਜਾਬੀ ਮਨ ਦੀਆਂ ਸੁਰਾਂ ਛੇੜਦਿਆਂ ਮਾਹੌਲ ਦਿਲਕਸ਼ ਬਣ ਗਿਆ |

ਪਿਛਲੀ ਖ਼ਬਰ ਰਿਮਟ ਯੂਨੀਵਰਸਿਟੀ ਵਲੋਂ ਦੋ-ਰੋਜ਼ਾ ਸਾਲਾਨਾ ਸੱਭਿਆਚਾਰਕ ਤੇ ਤਕਨੀਕੀ ਮੇਲਾ ਕਾਰਵਾਂ ਕਰਵਾਇਆ <br/> ਅਗਲੀ ਖ਼ਬਰ ਅਮਲੋਹ-ਹਰੀਪੁਰ ਸੜਕ ਦਾ ਨਵ-ਨਿਰਮਾਣ ਸ਼ੁਰੂ, ਵਿਧਾਇਕ ਬੜਿੰਗ ਨੇ ਕੀਤਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।