23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਭਾਰਤ ਨਿਪਾਲ ਲਈ 24,000 ਕਰੋੜ ਨਿਪਾਲੀ ਰੁਪਏ ਦੇ ਵਿਕਾਸ ਪੈਕੇਜ ਦਾ ਕਰਦਾ ਹੈ ਐਲਾਨ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 23 ਨਵੰਬਰ - ਨਿਪਾਲੀ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦੇ ਨਾਲ ਇਕ ਸਾਂਝੇ ਪ੍ਰੈੱਸ ਬਿਆਨ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅਸੀਂ ਨਿਪਾਲ...

ਅਜੀਤ ਡੈਸਕ 23-11-2026

ਨਵੀਂ ਦਿੱਲੀ, 23 ਨਵੰਬਰ - ਨਿਪਾਲੀ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦੇ ਨਾਲ ਇਕ ਸਾਂਝੇ ਪ੍ਰੈੱਸ ਬਿਆਨ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅਸੀਂ ਨਿਪਾਲ ਵਿਚ ਹਾਲ ਹੀ ਵਿੱਚ ਆਏ ਅਚਾਨਕ ਹੜ੍ਹਾਂ ਦੌਰਾਨ ਗਈਆਂ ਜਾਨਾਂ 'ਤੇ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। ਭਾਰਤ ਨਿਪਾਲ ਲਈ 24,000 ਕਰੋੜ ਨਿਪਾਲੀ ਰੁਪਏ ਦੇ ਵਿਕਾਸ ਪੈਕੇਜ ਦਾ ਐਲਾਨ ਕਰਦਾ ਹੈ।"
ਉਨ੍ਹਾਂ ਕਿਹਾ, "ਭਾਰਤ-ਨਿਪਾਲ ਦੇ ਸੰਬੰਧ ਸਾਂਝੇ ਇਤਿਹਾਸ, ਆਸਥਾ, ਸੱਭਿਆਚਾਰ ਅਤੇ ਲੋਕਾਂ ਵਿਚਕਾਰ ਡੂੰਘੇ ਰਿਸ਼ਤਿਆਂ ਨਾਲ ਜੁੜੇ ਹੋਏ ਹਨ। ਭਗਵਾਨ ਰਾਮ ਅਤੇ ਮਾਤਾ ਸੀਤਾ ਸਾਡੀ ਸਾਂਝੀ ਸੱਭਿਅਤਾ ਅਤੇ ਆਸਥਾ ਦੇ ਪ੍ਰਤੀਕ ਹਨ। 'ਸਰਯੂ-ਕਮਲ ਐਕਸਪ੍ਰੈੱਸ' ਰੇਲ ਸੇਵਾ ਰਾਹੀਂ, ਅਸੀਂ ਆਪਣੇ ਪਵਿੱਤਰ ਰਿਸ਼ਤੇ ਨੂੰ ਇਕ ਨਵਾਂ ਆਯਾਮ ਦੇ ਰਹੇ ਹਾਂ। ਇਹ ਰੇਲ ਸੇਵਾ ਅਯੁੱਧਿਆ ਆਉਣ ਵਾਲੇ ਸ਼ਰਧਾਲੂਆਂ ਨੂੰ ਨਿਪਾਲ ਦੇ ਜਨਕਪੁਰ ਤੱਕ ਜਾਣ ਵਿੱਚ ਮਦਦ ਕਰੇਗੀ।"
ਪ੍ਰਧਾਨ ਮੰਤਰੀ ਨੇ ਕਿਹਾ, ਅੱਜ, ਅਸੀਂ ਉੱਤਰਾਖੰਡ ਅਤੇ ਨਿਪਾਲ ਦੇ ਵਿਚਕਾਰ ਧਾਰਚੂਲਾ ਵਿਖੇ ਇਕ ਸੜਕੀ ਪੁਲ ਦਾ ਉਦਘਾਟਨ ਕੀਤਾ ਹੈ ਅਤੇ ਬਨਬਾਸਾ ਵਿਖੇ ਇਕ 'ਇੰਟੀਗ੍ਰੇਟਿਡ ਚੈੱਕ ਪੋਸਟ' (ਏਕੀਕ੍ਰਿਤ ਜਾਂਚ ਚੌਕੀ) ਦਾ ਨੀਂਹ ਪੱਥਰ ਰੱਖਿਆ ਹੈ। ਇਸ ਤੋਂ ਇਲਾਵਾ, ਅਸੀਂ ਨਿਪਾਲ ਵਾਲੇ ਪਾਸੇ ਦੋਧਾਰਾ ਚਾਂਦਨੀ ਵਿਖੇ 'ਇੰਟੀਗ੍ਰੇਟਿਡ ਚੈੱਕ ਪੋਸਟ' ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਵਾਂਗੇ। ਇਹ ਪਹਿਲਕਦਮੀਆਂ ਉੱਤਰਾਖੰਡ ਅਤੇ ਨਿਪਾਲ ਵਿਚਕਾਰ ਵਪਾਰ ਅਤੇ ਲੋਕਾਂ ਦੀ ਆਵਾਜਾਈ ਨੂੰ ਹੋਰ ਸੁਵਿਧਾਜਨਕ ਬਣਾਉਣਗੀਆਂ। ਨਾਲ ਹੀ, ਅਸੀਂ ਨਿਪਾਲ ਅਤੇ ਬਿਹਾਰ ਤੇ ਉੱਤਰ ਪ੍ਰਦੇਸ਼ ਸਮੇਤ ਭਾਰਤ ਦੇ ਵੱਖ-ਵੱਖ ਰਾਜਾਂ ਵਿਚਕਾਰ ਸੜਕ, ਰੇਲ ਅਤੇ ਸਰਹੱਦੀ ਸੰਪਰਕ ਨਾਲ ਜੁੜੇ ਪ੍ਰੋਜੈਕਟਾਂ ਨੂੰ ਨਵੀਂ ਗਤੀ ਪ੍ਰਦਾਨ ਕਰਾਂਗੇ।

ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਵਿਸ਼ਾਲ ਨਗਰ ਕੀਰਤਨ ਅਗਲੀ ਖ਼ਬਰ ਟਰੱਕ ਦੀ ਲਪੇਟ ਚ ਆਉਣ ਨਾਲ ਸਕੂਟਰੀ ਚਾਲਕ ਬਜ਼ੁਰਗ ਔਰਤ ਦੀ ਮੌਤ