04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸ.ਸ.ਸ. ਸਕੂਲ ਭੜੀ ਦੇ ਸਾਇੰਸ ਅਧਿਆਪਕ ਬੈਂਗਲੁਰੂ ਤੋਂ ਟ੍ਰੇਨਿੰਗ ਪ੍ਰਾਪਤ ਕਰ ਕੇ ਵਾਪਸ ਪਰਤੇ

ਅਜੀਤ ਡੈਸਕ 19-10-2025
ਖਮਾਣੋਂ, 18 ਅਕਤੂਬਰ (ਮਨਮੋਹਣ ਸਿੰਘ ਕਲੇਰ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕਾਂ ਦੀ ਟ੍ਰੇਨਿੰਗ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਰਹੇ ਹਨ | ਇਸੇ ਹੀ ਸਿਲਸਿਲੇ ਵਿਚ ਬੀਤੇ ਦਿਨੀਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਸਾਇੰਸ ਅਧਿਆਪਕਾਂ ਦੇ ਲਈ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਖੁਦਾਪੁਰਾ, ਬੈਂਗਲੁਰੂ, ਕਰਨਾਟਕਾ ਵਿਖੇ ਇਕ ਕੈਪੈਸਿਟੀ ਬਿਲਡਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਹਰੇਕ ਜ਼ਿਲੇ ਦੇ ਪੰਜ ਸਾਇੰਸ ਅਧਿਆਪਕਾਂ ਨੂੰ ਟ੍ਰੇਨਿੰਗ ਪ੍ਰਾਪਤ ਕਰਨ ਲਈ ਚੁਣਿਆ ਗਿਆ | ਜਿਸ ਵਿਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪੰਜ ਪ੍ਰਤਿਭਾਸ਼ਾਲੀ ਸਾਇੰਸ ਅਧਿਆਪਕ ਰੋਹਿਤ ਸੂਦ, ਸ.ਸ.ਸ. ਸਕੂਲ ਭੜੀ, ਇਕਬਾਲ ਸਿੰਘ, ਸ.ਸ.ਸ. ਸਕੂਲ ਸਲਾਣਾ, ਜਤਿੰਦਰਵੀਰ ਸਿੰਘ, ਸ.ਸ.ਸ. ਸਕੂਲ ਬਾਲਪੁਰ, ਆਸ਼ੀਸ਼ ਸੂਦ, ਸਰਕਾਰੀ ਮਿਡਲ ਸਕੂਲ ਸੈਫਲਪੁਰ, ਸੁਖਪ੍ਰੀਤ ਸਿੰਘ, ਸਰਕਾਰੀ ਹਾਈ ਸਕੂਲ ਅਲੀਪੁਰ ਸੌਂਢੀਆਂ ਸ਼ਾਮਿਲ ਹੋਏ | ਇਹ ਦਸ ਰੋਜ਼ਾ ਟਰੇਨਿੰਗ ਪ੍ਰੋਗਰਾਮ 5 ਅਕਤੂਬਰ ਤੋਂ 14 ਅਕਤੂਬਰ ਤੱਕ ਚੱਲਿਆ | ਜਾਣਕਾਰੀ ਦਿੰਦੇ ਹੋਏ ਰੋਹਿਤ ਸੂਦ ਨੇ ਦੱਸਿਆ ਕਿ ਇਸ ਟ੍ਰੇਨਿੰਗ ਅਧੀਨ ਟੈਲੇਂਟ ਡਿਵੈਲਪਮੈਂਟ ਸੈਂਟਰ, ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਖੁਦਾਪੁਰਾ, ਬੈਂਗਲੁਰੂ ਦੇ ਬਹੁਤ ਹੀ ਕਾਬਿਲ ਫੈਕਲਟੀ ਮੈਂਬਰਾਂ ਵਲੋਂ ਸਾਇੰਸ ਵਿਸ਼ੇ ਦੀਆਂ ਨਵੀਆਂ ਖੋਜਾਂ ਅਤੇ ਤਕਨੀਕਾਂ ਸੰਬੰਧੀ ਵਾਕਫ਼ ਕਰਵਾਇਆ ਗਿਆ | ਫਿਜ਼ਿਕਸ, ਕੈਮਿਸਟਰੀ, ਅਤੇ ਬਾਇਓਲੋਜੀ ਵਿਸ਼ਿਆਂ ਸੰਬੰਧਿਤ ਥਿਊਰੀ ਅਤੇ ਪੈ੍ਰਕਟੀਕਲ ਦੇ ਗਿਆਨ ਨੂੰ ਅੱਪਡੇਟ ਕਰਨ ਤੇ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਇਹ ਟ੍ਰੇਨਿੰਗ ਪ੍ਰੋਗਰਾਮ ਬਹੁਤ ਲਾਹੇਵੰਦ ਸਾਬਤ ਹੋਵੇਗਾ |
ਪਿਛਲੀ ਖ਼ਬਰ ਜਾਅਲੀ ਆਧਾਰ ਕਾਰਡ ਬਣਾ ਕੇ ਜ਼ਮੀਨ ਵੇਚਣ ਲਈ ਬਿਆਨਾ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਐਮ.ਜੀ. ਅਸ਼ੋਕਾ ਕੰਨਿਆ ਸਕੂਲ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਮਨਾਈ ਹਰੀ ਦੀਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।