05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਕਿਸਾਨਾਂ ਦੀ ਝੋਨੇ ਦੀ ਫ਼ਸਲ ਦੇ ਘੱਟ ਝਾੜ ਨੇ ਕਿਸਾਨਾਂ ਦਾ ਲੱਕ ਤੋੜਿਆ-ਡਾ. ਹਰਬੰਸ ਲਾਲ

ਅਜੀਤ ਡੈਸਕ 19-10-2025
ਜਖਵਾਲੀ, 18 ਅਕਤੂਬਰ (ਨਿਰਭੈ ਸਿੰਘ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਦਾਣਾ ਮੰਡੀ ਚਨਾਰਥਲ ਕਲਾਂ ਵਿਖੇ ਪਹੁੰਚ ਕੇ ਕਿਸਾਨਾਂ, ਆੜ੍ਹਤੀਆਂ ਅਤੇ ਮੰਡੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਸੁਣੀਆਂ | ਜਿਸ ਦੌਰਾਨ ਕਿਸਾਨਾਂ ਨੇ ਡਾ. ਹਰਬੰਸ ਲਾਲ ਨੂੰ ਆਪਣੇ ਦੁਖੜੇ ਸੁਣਾਏ | ਉਨ੍ਹਾਂ ਕਿਹਾ ਕਿ ਇਸ ਵਾਰ ਵੱਧ ਮੀਂਹ ਪੈਣ ਕਰਕੇ ਖੇਤਾਂ ਅੰਦਰ ਝੋਨੇ ਦਾ ਝਾੜ 10 ਤੋਂ 15 ਕੁਇੰਟਲ ਘੱਟ ਨਿਕਲਿਆ ਹੈ ਅਤੇ ਫ਼ਸਲਾਂ ਨੂੰ ਹਲਦੀ ਰੋਗ (ਬੋਨਾ ਰੋਗ) ਕਰਕੇ ਬਹੁਤ ਨੁਕਸਾਨ ਹੋਇਆ ਹੈ | ਜਿਸ ਕਰਕੇ ਇਸ ਵਾਰ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਤੇ ਆਈ ਲਾਗਤ ਦੇ ਖਰਚੇ ਵੀ ਪੂਰੇ ਨਹੀਂ ਹੋਏ | ਡਾ. ਹਰਬੰਸ ਲਾਲ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਕਰਕੇ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਪ੍ਰਤੀ ਕੁਇੰਟਲ 500 ਰੁਪਏ ਦੇ ਹਿਸਾਬ ਨਾਲ ਬੋਨਸ ਦਿੱਤਾ ਜਾਵੇ ਅਤੇ ਸਾਰੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ | ਇਸ ਮੌਕੇ 'ਤੇ ਕਿਸਾਨ ਜੋਗਾ ਸਿੰਘ ਜਾਲਖੇੜੀ, ਜੰਗ ਸਿੰਘ ਪੰਡਰਾਲੀ, ਅਵਤਾਰ ਸਿੰਘ ਟਿਵਾਣਾ ਚਨਾਰਥਲ ਕਲਾਂ, ਕੁਲਵੰਤ ਸਿੰਘ, ਆੜ੍ਹਤੀ ਕਰਨਵੀਰ ਸਿੰਘ ਕਰਨੀ, ਗੁਰਪ੍ਰੀਤ ਸਿੰਘ ਰਿਉਨਾ ਨੀਵਾਂ, ਸੁਖਪ੍ਰੀਤ ਸਿੰਘ, ਅੰਮਿ੍ਤਪ੍ਰੀਤ ਸਿੰਘ ਟਿਵਾਣਾ, ਠੇਕੇਦਾਰ ਗੁਰਵੰਤ ਸਿੰਘ, ਡਾ. ਦਵੀਸ਼ ਕੁਮਾਰ ਸ਼ੈਲੀ, ਸੁਰਜੀਤ ਸਿੰਘ ਟਿਵਾਣਾ, ਸੁਖਵੀਰ ਸਿੰਘ, ਗੁਰਕੀਰਤ ਸਿੰਘ ਬੇਦੀ, ਗੁਰਮੀਤ ਸਿੰਘ ਖੇੜਾ, ਜੈ ਸਿੰਘ ਬਾੜਾ, ਨਵਜੋਤ ਸਿੰਘ ਜਖਵਾਲੀ, ਗੁਰਦੀਪ ਸਿੰਘ ਭਾਗਨਪੁਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਐਮ.ਜੀ. ਅਸ਼ੋਕਾ ਕੰਨਿਆ ਸਕੂਲ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਮਨਾਈ ਹਰੀ ਦੀਵਾਲੀ ਅਗਲੀ ਖ਼ਬਰ ਪਟਾਕਿਆਂ ਨਾਲ ਧੰੂਆਂ ਅਤੇ ਸ਼ੋਰ ਹੁੰਦਾ ਹੈ, ਜੋ ਹਵਾ ਨੂੰ ਗੰਦਾ ਕਰਦਾ ਹੈ-ਹਰਚਰਨ ਉੱਪਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।