ਖਮਾਣੋਂ, 18 ਜੁਲਾਈ (ਮਨਮੋਹਣ ਸਿੰਘ ਕਲੇਰ)-ਪਿੰਡ ਦੁਲਵਾਂ ਵਿਖੇ ਸ਼ੀਤਲਾ ਮਾਤਾ, ਕਾਲੀ ਮਾਤਾ ਅਤੇ ਗੁੱਗਾ ਜਾਹਰ ਪੀਰ ਦੇ ਅਸਥਾਨ 'ਤੇ ਸਾਲਾਨਾ ਮੇਲੇ ਮੌਕੇ ਭੰਡਾਰਾ ਕਰਵਾਇਆ ਗਿਆ | ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਭੰਡਾਰਾ ਅਤੇ ਮੇਲਾ ਗੁੱਗਾ ਜਾਹਰ ਪੀਰ, ਸ਼ੀਤਲਾ ਮਾਤਾ, ਕਾਲੀ ਮਾਤਾ ਮੰਦਿਰ ਕਮੇਟੀ, ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ | ਇਸ ਮੌਕੇ ਪੰਜਾਬੀ ਲੋਕ ਗਾਇਕ ਹਰਭਜਨ ਸਿੰਘ ਜੱਲੋਵਾਲ ਅਤੇ ਗਾਇਕ ਲਾਡੀ ਘੁੰਮਣ ਨੇ ਧਾਰਮਿਕ ਤੇ ਸਮਾਜਿਕ ਕੁਰੀਤੀਆਂ ਵਿਰੁੱਧ ਗੀਤ ਪੇਸ਼ ਕੀਤੇ | ਇਸ ਮੌਕੇ ਗਾਇਕ ਰਾਜ ਫੈਜਗੜ੍ਹ ਅਤੇ ਐੱਚ ਕੌਰ, ਹਰਜਿੰਦਰ ਗੁਰੂ, ਮੇਹਰ ਚਮਕੀਲਾ, ਅਮਨ ਗਿੱਲ, ਗੀਤਕਾਰ ਬਲਜਿੰਦਰ ਸਿੰਘ ਝੱਲੀ ਦੁਲਵਾਂ ਨੇ ਵੀ ਹਾਜ਼ਰੀ ਲਗਵਾਈ | ਇਸ ਮੌਕੇ ਹਰਭਜਨ ਸਿੰਘ ਜੱਲੋਵਾਲ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ | ਇਸ ਮੌਕੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਬਾਬਾ ਜੋਗਿੰਦਰ ਸਿੰਘ ਮੋਰਿੰਡੇ ਵਾਲੇ, ਬਾਬਾ ਕੁਲਦੀਪ ਸਿੰਘ, ਅਰਜਨ ਸਿੰਘ, ਕਾਲਾ ਸਿੰਘ, ਹਰਪ੍ਰੀਤ ਸਿੰਘ ਕਾਕਾ, ਜਗਤਾਰ ਸਿੰਘ ਲਾਲੀ, ਮੇਜਰ ਸਿੰਘ, ਲਖਵੀਰ ਸਿੰਘ ਲੱਖੀ, ਮੇਵਾ ਸਿੰਘ ਜੱਲੋਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਗੁਲਗੁਲੇ,