25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਏਸ਼ੀਅਨ ਖੇਡਾਂ 'ਚ ਸੋਨ ਤਗਮਾ ਜਿੱਤ ਕੇ ਸ਼ਹਿਰ ਪਹੁੰਚੇ ਰਣਜੀਤ ਸਿੰਘ ਫੋਰਮੈਨ ਅਤੇ ਰਵੀ ਕੁਮਾਰ ਦਾ ਵਿਧਾਇਕ ਗੈਰੀ ਬੜਿੰਗ ਨੇ ਕੀਤਾ ਭਰਵਾਂ ਸਵਾਗਤ <br/>

ਅਜੀਤ ਡੈਸਕ 19-07-2025
ਮੰਡੀ ਗੋਬਿੰਦਗੜ੍ਹ, 18 ਜੁਲਾਈ (ਰਾਜੇਸ਼ ਸ਼ਰਮਾ)-ਗੋਬਿੰਦਗੜ੍ਹ ਵਾਕਰਜ਼ ਕਲੱਬ ਦੇ ਸਰਗਰਮ ਮੈਂਬਰ ਰਣਜੀਤ ਸਿੰਘ ਫੋਰਮੈਨ ਅਤੇ ਰਵੀ ਕੁਮਾਰ ਨੇ ਪਿਛਲੇ ਦਿਨੀਂ ਸਿੰਘਾਪੁਰ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿਚ ਪੰਜ ਕਿੱਲੋਮੀਟਰ ਤੇਜ਼ ਤੁਰਨ ਦੇ ਮੁਕਾਬਲੇ ਵਿਚ ਆਪੋ-ਆਪਣੇ ਉਮਰ ਗਰੁੱਪ 'ਚੋਂ ਸੋਨੇ ਤਗਮੇ ਜਿੱਤ ਕੇ ਭਾਰਤ, ਪੰਜਾਬ, ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਮੰਡੀ ਗੋਬਿੰਦਗੜ੍ਹ ਦਾ ਨਾਮ ਰੌਸ਼ਨ ਕੀਤਾ ਹੈ, ਦਾ ਮੰਡੀ ਗੋਬਿੰਦਗੜ੍ਹ ਵਿਖੇ ਪਹੁੰਚਣ 'ਤੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਅਤੇ ਵਾਕਰਜ਼ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਬਿਜਲੀ ਬੋਰਡ ਵਲੋਂ ਫ਼ੁਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ | ਦੱਸਣਯੋਗ ਹੈ ਕਿ ਪਿਛਲੇ ਦਿਨੀਂ ਗੋਬਿੰਦਗੜ੍ਹ ਵਾਕਰਜ਼ ਕਲੱਬ ਦੀ ਹੋਈ ਚੋਣ ਦੌਰਾਨ ਸਰਬ ਸੰਮਤੀ ਨਾਲ ਅਮਰੀਕ ਸਿੰਘ ਨੂੰ ਮੁੜ ਤੋਂ ਕਲੱਬ ਦਾ ਪ੍ਰਧਾਨ ਚੁਣਿਆ ਗਿਆ ਸੀ ਜੋ ਕਿ ਪਿਛਲੇ ਕਰੀਬ 12 ਸਾਲਾਂ ਤੋਂ ਕਲੱਬ ਦੀ ਪ੍ਰਧਾਨਗੀ ਦੀ ਸੇਵਾ ਨਿਭਾ ਰਹੇ ਹਨ | ਉਨ੍ਹਾਂ ਦੀ ਅਗਵਾਈ ਵਿਚ ਕਲੱਬ ਦੇ ਅਹੁਦੇਦਾਰ ਅਤੇ ਮੈਂਬਰਾਂ ਵਲੋਂ ਦੇਸ਼ਾਂ ਵਿਦੇਸ਼ਾਂ ਵਿਚ ਖੇਡਾਂ 'ਚ ਭਾਗ ਲੈ ਕੇ ਕਈ ਮੈਡਲ ਆਪਣੇ ਨਾਂਅ ਕੀਤੇ ਹਨ | ਇਸ ਮੌਕੇ 'ਤੇ ਅਜੇ ਲਿਬੜਾ, ਡਾ.ਜਸਬੀਰ ਸਿੰਘ, ਡਾ.ਗੁਰਵੰਤ ਸਿੰਘ ਬਾਜਵਾ, ਬਲਵਿੰਦਰ ਸਿੰਘ ਬਬਲਾ, ਸੁਰਿੰਦਰ ਸਿੰਘ ਮਣਕੂ, ਮਾਸਟਰ ਮਿਹਰ ਚੰਦ, ਅਨੂਪ ਗੋਇਲ, ਕਿਰਨਾ ਰਾਣੀ, ਗੁਰਮੀਤ ਕੌਰ, ਮੋਨੀਕਾ ਰਾਣੀ, ਸੁਖਦੇਵ ਸਿੰਘ, ਅਸ਼ੋਕ ਕਾਲੜਾ, ਬਬਿਤ ਮੋਹਨ ਬਿੱਟੂ, ਮਾਸਟਰ ਧਿਆਨ ਚੰਦ, ਮਾਸਟਰ ਲਖਬੀਰ ਸਿੰਘ, ਹਰਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਖਰ੍ਹੇ ਵਿਖੇ ਘਰਾਂ ਦੇ ਕੂਲਰਾਂ 'ਚ ਕੀਤੀ ਲਾਰਵੇ ਦੀ ਜਾਂਚ <br/> ਅਗਲੀ ਖ਼ਬਰ ਸਵ. ਰਣਜੀਤ ਸਿੰਘ ਲਿਬੜਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।