23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਵਿਦਿਆਰਥੀਆਂ ਨੂੰ ਕਰਵਾਈ ਗਈ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੀ ਵਿਜ਼ਿਟ

ਅਜੀਤ ਡੈਸਕ 21-11-2025
ਮੁਕੰਦਪੁਰ, 20 ਨਵੰਬਰ (ਅਮਰੀਕ ਸਿੰਘ ਢੀਂਡਸਾ) - ਕਮਿਊਨਿਟੀ ਅਫ਼ੇਅਰਜ਼ ਡਵੀਜ਼ਨ ਪੰਜਾਬ ਪੁਲਿਸ ਅਤੇ ਡਾਇਰੈਕਟਰ ਐਸ.ਸੀ.ਈ.ਆਰ.ਟੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ, ਐਸ.ਐਸ.ਪੀ ਨਵਾਂਸ਼ਹਿਰ ਤੁਸ਼ਾਰ ਗੁਪਤਾ ਦੀ ਅਗਵਾਈ 'ਚ ਜ਼ਿਲ੍ਹਾ ਸਾਂਝ ਕੇਂਦਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਅਨੀਤਾ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਦੇ ਯਤਨਾਂ ਸਦਕਾ ਪੀ. ਐਮ ਸ੍ਰੀ ਸ.ਸ.ਸ ਮੁਕੰਦਪੁਰ ਦੇ ਅੱਠਵੀਂ ਅਤੇ ਨੌਵੀਂ ਸ਼੍ਰੇਣੀ ਦੇ ਸਟੂਡੈਂਟ ਪੁਲਿਸ ਕੈਡਿਟਸ ਦੀ ਇੱਕ ਦਿਨਾ ਆਉਟਡੋਰ ਐਕਟੀਵਿਟੀ ਵਜੋਂ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੀ ਵਿਜ਼ਿਟ ਕਰਵਾਈ ਗਈ | ਇਹ ਵਿਜ਼ਿਟ ਸਕੂਲ ਇੰਚਾਰਜ ਕਿਸ਼ਨ ਚੰਦ, ਸਕੂਲ ਐਸ. ਪੀ. ਸੀ ਇੰਚਾਰਜ ਸੁਰਜੀਤ ਸਿੰਘ ਲੈਕ ਅੰਗਰੇਜ਼ੀ ਅਤੇ ਸਾਂਝ ਕੇਂਦਰ ਬੰਗਾ ਤੋਂ ਮਨੋਜ ਕੁਮਾਰ ਦੀ ਅਗਵਾਈ ਵਿੱਚ ਕਰਵਾਈ ਗਈ | ਇਸ ਦੌਰਾਨ ਵਿਦਿਆਰਥੀਆਂ ਫਿਲੌਰ ਦੇ ਇਤਿਹਾਸ ਬਾਰੇ, ਸਾਈਬਰ ਕ੍ਰਾਇਮ ਬਾਰੇ ਅਤੇ ਇਸਦੀ ਰੋਕਥਾਮ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ | ਫਿਲੌਰ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਵਿਭਾਗਾਂ ਦਾ ਦੌਰਾ ਵੀ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਨਾਲ ਇੰਟਰਵਿਊ ਸੈਸ਼ਨ ਵੀ ਕੀਤਾ ਗਿਆ |
ਪਿਛਲੀ ਖ਼ਬਰ ਸੰਤ ਬਾਬਾ ਘਨੱਯਾ ਸਿੰਘ ਪਠਲਾਵਾ ਵਾਲਿਆਂ ਦੀ ਬਰਸੀ 'ਤੇ ਸੰਗਤਾਂ ਦਾ ਭਾਰੀ ਇਕੱਠ ਜੁੜਿਆ ਅਗਲੀ ਖ਼ਬਰ ਤਾਮ੍ਰ ਯੁੱਗ ਆਯੁਰਵੈਦਾਂ ਵਲੋਂ ਚੁਸ਼ਮਾਂ ਵਿਖੇ ਮੁਫ਼ਤ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।