23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਤਾਮ੍ਰ ਯੁੱਗ ਆਯੁਰਵੈਦਾਂ ਵਲੋਂ ਚੁਸ਼ਮਾਂ ਵਿਖੇ ਮੁਫ਼ਤ ਕੈਂਪ ਲਗਾਇਆ

ਅਜੀਤ ਡੈਸਕ 21-11-2025
ਮਜਾਰੀ/ਸਾਹਿਬਾ, 20 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਤਾਮ੍ਰ ਯੁੱਗ ਆਯੁਰਵੈਦਾਂ ਮੋਹਾਲੀ ਵਲੋਂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਲੱਖ ਦਾਤਾ ਪੀਰ ਭੈਰੋਂ ਯਤੀ ਮੰਦਰ ਚੁਸ਼ਮਾਂ ਵਿਖੇ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮੁਫ਼ਤ ਆਯੁਰਵੈਦਾਂ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਸਿੰਬਲ ਮਜਾਰਾ ਵਲੋਂ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਕੀਤਾ ਗਿਆ | ਇਸ ਮੌਕੇ ਆਯੁਰਵੈਦਾਂ ਡਾ. ਮੈਡਮ ਤਨਵੀ ਅਰੋੜਾ ਅਤੇ ਡਾ. ਜਗਜੀਤ ਅਰੋੜਾ ਵਲੋਂ ਆਪਣੀ ਟੀਮ ਨਾਲ 200 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਜਿਸ ਵਿਚ ਸਰਵਾਈਕਲ, ਚਿੰਤਾ, ਅਸਥਮਾ, ਅਰਥਰਾਈਟੀਸ, ਸਲਿੱਪ ਡਿਸਕ, ਐਸ.ਡੀ.ਟੀ, ਆਈ.ਬੀ.ਐਸ, ਸਕਿਨ, ਪੀ.ਸੀ.ਓ.ਡੀ, ਕਬਜ਼ ਤੋਂ ਇਲਾਵਾ ਹੋਰ ਬਿਮਾਰੀਆਂ ਦਾ ਚੈੱਕਅਪ ਤੇ ਸਰੀਰ ਦੇ ਲੋੜ ਅਨੁਸਾਰ ਟੈੱਸਟ ਕਰਵਾ ਕੇ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਪ੍ਰਧਾਨ ਤਰਸੇਮ ਸਿੰਘ, ਜੋਗਾ ਸਿੰਘ, ਅਵਤਾਰ ਸਿੰਘ, ਸੂਬੇਦਾਰ ਸੁਰਜੀਤ ਸਿੰਘ, ਮੱਖਣ ਸਿੰਘ, ਚੈਂਚਲ ਸਿੰਘ, ਗੁਰਬਖ਼ਸ਼ ਸਿੰਘ, ਮੱਖਣ ਪਨੇਸਰ, ਸਤਨਾਮ ਸਿੰਘ, ਸੁਖਦੇਵ ਸਿੰਘ, ਗੁਰਦੀਪ ਸਿੰਘ, ਉਕਾਂਰ ਸਿੰਘ, ਕਮਲਜੀਤ ਸਿੰਘ, ਬਿੱਟੂ ਨਾਈ ਮਜਾਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਕਰਵਾਈ ਗਈ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੀ ਵਿਜ਼ਿਟ ਅਗਲੀ ਖ਼ਬਰ ਕਲਾਕਾਰ ਸੰਗੀਤ ਸਭਾ ਵਲੋਂ ਲੋੜਵੰਦ ਦੀ ਮਦਦ ਲਈ 60 ਥੈਲੇ ਸੀਮਿੰਟ ਭੇਟ -ਸੂਰਾਪੁਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।