23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸੰਤ ਬਾਬਾ ਘਨੱਯਾ ਸਿੰਘ ਪਠਲਾਵਾ ਵਾਲਿਆਂ ਦੀ ਬਰਸੀ 'ਤੇ ਸੰਗਤਾਂ ਦਾ ਭਾਰੀ ਇਕੱਠ ਜੁੜਿਆ

ਅਜੀਤ ਡੈਸਕ 21-11-2025
ਬੰਗਾ, 20 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਨਿਰਮਲੇ ਸੰਪਰਦਾਇ ਦੇ ਮਹਾਨ ਸੰਤ ਮਹਾਂਪੁਰਸ਼ ਸੰਤ ਬਾਬਾ ਘਨੱਯਾ ਸਿੰਘ ਜੀ ਪਠਲਾਵਾ ਵਾਲਿਆਂ ਦੀ 87ਵੀਂ ਬਰਸੀ ਮੌਕੇ ਉਨ੍ਹਾਂ ਦੇ ਤਪ ਅਸਥਾਨ ਗੁਰਦੁਆਰਾ ਨਿਰਮਲ ਬੁੰਗਾ ਪਿੰਡ ਪਠਲਾਵਾ ਵਿਖੇ ਹੋਏ ਭਾਰੀ ਜੋੜ ਮੇਲੇ 'ਤੇ ਦੂਰ ਦੁਰਾਡੇ ਦੇ ਇਲਾਕਿਆਂ ਤੋਂ ਪਹੁੰਚੀਆਂ ਸੰਗਤਾਂ ਦਾ ਭਾਰੀ ਇਕੱਠ ਜੁੜਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਾਜਰੀ 'ਚ ਭਾਰੀ ਦੀਵਾਨ ਸਜਾਏ ਗਏ | ਦੀਵਾਨ ਦੀ ਸ਼ੁਰੂਆਤ ਅਸਥਾਨੀ ਸੰਤ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਕੀਰਤਨੀ ਜਥੇ ਵਲੋਂ ਆਰਤੀ ਸ਼ਬਦ ਦੇ ਗਾਇਨ ਨਾਲ ਹੋਈ | ਉਪਰੰਤ ਅਸਥਾਨ ਦੇ ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ ਦੇ ਕੀਰਤਨੀ ਜਥੇ ਨੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਉੱਘੇ ਢਾਡੀ ਗਿ. ਦਲਜੀਤ ਸਿੰਘ ਮੋਰਾਂਵਾਲੀ ਦੇ ਜਥੇ ਨੇ ਜੋਸ਼ੀਲੀਆਂ ਵਾਰਾਂ ਗਾ ਕੇ ਸੰਗਤਾਂ ਵਿੱਚ ਜੋਸ਼ ਅਤੇ ਮਹਾਂਪੁਰਸ਼ਾਂ ਪ੍ਰਤੀ ਭਰਪੂਰ ਸ਼ਰਧਾ ਜਗਾਈ | ਗੁ. ਨਵੀਂ ਨਿਰਮਲ ਕੁਟੀਆ ਦੇ ਕੀਰਤਨੀਏ ਭਾਈ ਜੀਤ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਅਸ਼ੋਕ ਸਿੰਘ ਨੇ ਵੀ ਆਪਣੀ ਹਾਜ਼ਰੀ ਲਗਵਾਈ | ਇਸੇ ਤਰ੍ਹਾਂ ਹੋਰ ਰਾਗੀਆਂ, ਢਾਡੀਆਂ, ਕਵੀਸ਼ਰਾਂ ਦੇ ਜਥਿਆਂ ਨੇ ਭਰਵੀਂ ਹਾਜ਼ਰੀ ਭਰਦਿਆਂ ਸੰਤ ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ | ਅੰਤ 'ਚ ਹੋਏ ਸੰਤ ਸਮਾਗਮ ਵਿੱਚ ਗੁਰਬਾਣੀ ਵਿਚਾਰ ਪੇਸ਼ ਕਰਨ ਵਾਲੀਆਂ ਧਾਰਮਿਕ ਸ਼ਖਸ਼ੀਅਤਾਂ 'ਚ ਗਿ. ਸੁਖਵਿੰਦਰ ਸਿੰਘ ਸਾਬਕਾ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ, ਪੰਥਕ ਕਵੀਸ਼ਰ ਭਾਈ ਕੁਲਵਿੰਦਰ ਸਿੰਘ ਰੁਪਾਣਾ ਤੋਂ ਇਲਾਵਾ ਸੰਤ ਮਹਾਂਵੀਰ ਸਿੰਘ, ਸੰਤ ਜੀਤ ਸਿੰਘ ਜੌਹਲਾਂ, ਸੰਤ ਜਰਨੈਲ ਸਿੰਘ ਅਨੰਦਪੁਰ ਸਾਹਿਬ, ਸੰਤ ਗੁਰਨਾਮ ਸਿੰਘ ਡੱਲੀ, ਵੈਦ ਜੋਗਿੰਦਰ ਸਿੰਘ ਅਨੰਦਪੁਰ ਸਾਹਿਬ, ਸੰਤ ਗੁਰਚਰਨ ਸਿੰਘ ਬੱਡੋਂ, ਸਵਾਮੀ ਵਿਸ਼ਵ ਭਾਰਤੀ, ਸੰਤ ਸਤਨਾਮ ਸਿੰਘ ਮਜਾਰੀ ਵਾਲੇ, ਸੰਤ ਜਰਨੈਲ ਸਿੰਘ ਨੌਰਾ ਵਾਲੇ, ਸੰਤ ਮਹਾਂਵੀਰ ਸਿੰਘ ਤਾਜੋਵਾਲ, ਸਿੰਘ ਸਾਹਿਬ ਗਿ. ਸੁਲਤਾਨ ਸਿੰਘ ਜੀ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਸੰਤ ਬਾਬਾ ਭਾਗ ਸਿੰਘ, ਸੰਤ ਕਸ਼ਮੀਰ ਸਿੰਘ, ਬਾਬਾ ਗੁਰਪ੍ਰੀਤ ਸਿੰਘ ਪਠਲਾਵਾ, ਸੁਆਮੀ ਸ਼ੰਕਰਾ ਨੰਦ ਪਰਬਤ ਪੱਦੀ ਮੱਠਵਾਲੀ ਵਾਲੇ, ਸੰਤ ਸਤਨਾਮ ਸਿੰਘ ਕਾਰਸੇਵਾ ਕਿਲਾ ਅਨੰਦਗੜ੍ਹ, ਸੰਤ ਬਲਵੀਰ ਸਿੰਘ ਸ਼ਾਸ਼ਤਰੀ, ਬਾਬਾ ਚਰਨਜੀਤ ਸਿੰਘ ਜੱਲੋਵਾਲ ਮੈਂਬਰ ਸ਼੍ਰੋਮਣੀ ਕਮੇਟੀ, ਸੰਤ ਰਸ਼ਪਾਲ ਸਿੰਘ ਪਜੌੜਾ, ਬਾਬਾ ਜਗਤਾਰ ਸਿੰਘ, ਸੰਤ ਵੀਰ ਸਿੰਘ ਪੱਲੀ ਝਿੱਕੀ, ਜਥੇ. ਬਾਬਾ ਗੁਰਨਾਮ ਸਿੰਘ, ਸੰਤ ਬਾਬਾ ਜੋਗਿੰਦਰ ਸਿੰਘ ਅਟਾਰੀ ਵਾਲੇ, ਸੰਗਤਾਂ ਦੇ ਸਨਮੁਖ ਹਾਜ਼ਰ ਸਨ | ਸੰਗਤਾਂ ਦੇ ਭਰਵੇਂ ਇਕੱਠ ਵਿੱਚ ਨਗਰ ਪਠਲਾਵਾ ਅਤੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਇਲਾਕੇ ਦੀਆਂ ਉਘੀਆਂ ਰਾਜਨੀਤਕ, ਸਮਾਜਿਕ ਧਾਰਮਿਕ ਸਖਸ਼ੀਅਤਾਂ ਹਾਜ਼ਰ ਸਨ | ਸਟੇਜ ਸਕੱਤਰ ਦੇ ਫਰਜ਼ ਗਿਆਨੀ ਦਲਜਿੰਦਰ ਸਿੰਘ ਝਿੱਕਾ ਨੇ ਬਾਖੂਬੀ ਨਿਭਾਏ |
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸਕੂਲ ਡੱਫਰ ਵਿਖੇ ਬੱਚਿਆਂ ਦਾ ਡਾਕਟਰੀ ਚੈੱਕਅਪ <br/> ਅਗਲੀ ਖ਼ਬਰ ਵਿਦਿਆਰਥੀਆਂ ਨੂੰ ਕਰਵਾਈ ਗਈ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੀ ਵਿਜ਼ਿਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।