21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਪੇਟ ਦੇ ਰੋਗਾਂ ਸੰਬੰਧੀ ਬਿਹਤਰ ਇਲਾਜ ਦੇ ਰਿਹਾ ਜਸਵੰਤ ਹਸਪਤਾਲ <br/>

ਅਜੀਤ ਡੈਸਕ 19-11-2025
ਜਲੰਧਰ, 18 ਨਵੰਬਰ (ਅ. ਬ.)- ਜਸਵੰਤ ਪੇਟ ਰੋਗਾਂ ਦਾ ਹਸਪਤਾਲ, ਜਲੰਧਰ ਵਿਚ ਸਭ ਤੋਂ ਪੁਰਾਣਾ ਤੇ ਭਰੋਸੇਮੰਦ ਹਸਪਤਾਲ ਹੈ | ਇਹ ਹਸਪਤਾਲ 1980 ਤੋਂ ਪੰਜਾਬ ਦੇ ਮਰੀਜ਼ਾਂ ਦੀ ਸੇਵਾ ਕਰ ਰਿਹਾ ਹੈ | ਹਸਪਤਾਲ ਵਿਚ ਪੇਟ ਰੋਗਾਂ ਦਾ ਇਲਾਜ ਜਿਵੇਂ ਅੰਤੜੀ ਸੋਜ਼, ਪੇਟ ਜਲਣ, ਕਲੇਜੇ 'ਚ ਸਾੜ ਪੈਣਾ, ਕਬਜ਼, ਸੰਗ੍ਰਹਿਣੀ, ਲੀਵਰ ਵਿਚ ਸੋਜ਼, ਲੀਵਰ ਦਾ ਵੱਧ ਜਾਣਾ, ਪੇਟ ਵਿਚ ਪਾਣੀ ਭਰਨਾ, ਪੇਟ ਦਰਦ ਤੇ ਅੰਤੜੀ ਅਲਸਰ ਦਾ ਇਲਾਜ ਕੀਤਾ ਜਾਂਦਾ ਹੈ | ਪਖਾਨੇ ਨਾਲ ਖ਼ੂਨ ਤੇ ਚਰਬੀ ਆਉਣਾ ਵੀ ਇਕ ਗੰਭੀਰ ਬਿਮਾਰੀ ਹੈ | ਰੋਟੀ ਦਾ ਗਲੇ ਵਿਚ ਫਸਣਾ ਜਾਂ ਫੂਡ ਪਾਈਪ ਵਿਚ ਸਿੱਕਾ ਆਦਿ ਦਾ ਇਲਾਜ ਮਾਹਿਰ ਡਾਕਟਰ ਇੰਡੋਸਕੋਪੀ ਨਾਲ ਕਰਦੇ ਹਨ | ਇਸ ਹਸਪਤਾਲ ਵਿਚ 16 ਬੈੱਡ ਹਨ | ਇਹ ਬਸਤੀ ਅੱਡਾ, ਨੇੜੇ ਫੁੱਟਬਾਲ ਚੌਕ ਕੋਲ ਹੈ | ਹਸਪਤਾਲ ਵਿਚ ਡਾ. ਪ੍ਰਬਦੀਪ ਸਿੰਘ ਐਮ.ਡੀ., ਡੀ.ਐਨ.ਐਮ. ਗੈਸਟੋ ਤੇ ਡਾ. ਜਸਮੀਨ ਕੌਰ ਐਮ.ਡੀ. ਗਾਇਨੀ ਤੇ ਹੋਰ ਡਾਕਟਰ 24 ਘੰਟੇ ਸੇਵਾਵਾਂ ਦਿੰਦੇ ਹਨ | ਡਾ. ਜਸਵੰਤ ਦਾ ਮਿਲਣ ਦਾ ਸਮਾਂ ਸਵੇਰੇ 9.30 ਤੋਂ 4 ਵਜੇ ਤੱਕ ਹੈ | ਐਮਰਜੈਂਸੀ 24 ਘੰਟੇ ਹੈ |

ਪਿਛਲੀ ਖ਼ਬਰ ਨਾਨਕਸਰ ਠਾਠ ਮਜਾਰੀ ਵਿਖੇ ਗੁਰਮਤਿ ਸਮਾਗਮ ਭਲਕੇ <br/> ਅਗਲੀ ਖ਼ਬਰ ਪ੍ਰਦੂਸ਼ਣ ਕੰਟਰੋਲ ਵਿਭਾਗ ਵਲੋਂ ਸਬਜ਼ੀ ਮੰਡੀ ਨਵਾਂਸ਼ਹਿਰ 'ਚ ਛਾਪੇਮਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।