21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਦੀ ਰਹਿਨੁਮਾਈ ਹੇਠ ਸੈਲਫ ਹੈਲਪ ਗਰੁੱਪਾਂ ਦੀ ਆਰਥਿਕ ਮਜ਼ਬੂਤੀ ਲਈ ਕੀਤੇ ਜਾ ਰਹੇ ਹਨ ਵੱਡੇ ਉਪਰਾਲੇ <br/>

ਅਜੀਤ ਡੈਸਕ 19-11-2025

ਬਲਾਚੌਰ, 18 ਨਵੰਬਰ (ਨਰੇਸ਼ ਧੌਲ) - ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਮੈਡਮ ਅਵਨੀਤ ਕੌਰ ਦੀ ਰਹਿਨੁਮਾਈ ਹੇਠ ਚੱਲ ਰਹੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਪੀ. ਐਸ. ਆਰ. ਐਲ. ਐਮ ਦੇ ਤਹਿਤ ਓਸਮ ਕਲੱਸਟਰ ਲੈਵਲ ਫੈਡਰੇਸ਼ਨ ਪਿੰਡ ਰਾਏਪੁਰ ਗੜ੍ਹੀ ਬਲਾਕ ਬਲਾਚੌਰ 'ਚ ਜੋ ਕਿ ਪਹਿਲਾ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਸਰਕਾਰੀ ਸਕੂਲ ਦੇ ਬੱਚਿਆਂ ਲਈ ਵਰਦੀਆਂ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਵੱਲੋਂ ਸਿਲਾਈ ਕੀਤੀਆਂ ਜਾ ਰਹੀਆਂ ਹਨ | ਬਲਾਕ ਇੰਚਾਰਜ ਪੀ. ਐਸ. ਆਰ. ਐਲ. ਐਮ ਵਰਿੰਦਰ ਸਿੰਘ ਬਲਾਚੌਰ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ 2024-25 ਵਿੱਚ 10 ਹਜ਼ਾਰ ਵਰਦੀਆਂ ਬਣਾਉਣ ਦਾ ਆਰਡਰ ਪ੍ਰਾਪਤ ਹੋਇਆ ਸੀ ਜਿਸ ਵਿੱਚ 40-45 ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਨੇ ਕੰਮ ਕੀਤਾ ਸੀ ਅਤੇ ਸਾਲ 2025-26 ਵਿੱਚ 20 ਹਜ਼ਾਰ ਵਰਦੀਆਂ ਬਣਾਉਣ ਦਾ ਆਰਡਰ ਪ੍ਰਾਪਤ ਹੋਇਆ ਸੀ | ਜਿਸ ਵਿੱਚ 90-95 ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਨੇ ਕੰਮ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਆਮਦਨ ਦੇ ਸਾਧਨਾਂ ਨੂੰ ਵਧਾਉਣ ਦਾ ਬਹੁਤ ਸੁਨਹਿਰੀ ਮੌਕਾ ਮਿਲਿਆ | ਹੁਣ ਓਸਮ ਸੀ. ਐਲ. ਐਫ ਨੇ ਹਾਜ਼ਰੀ ਦਾ ਪ੍ਰੋਜੈਕਟ ਲਗਾਇਆ ਹੈ ਜਿਸ ਵਿੱਚ ਨੀਟਿੰਗ ਮਸ਼ੀਨਾਂ ਲਗਾਈਆਂ ਗਈਆਂ ਹਨ | ਹੁਣ ਸੈਲਫ ਹੈਲਪ ਗਰੁੱਪ ਦੇ ਮੈਂਬਰ ਕੋਟੀਆਂ, ਟੋਪੀਆਂ ਅਤੇ ਜੁਰਾਬਾਂ ਬਣਾਉਣ ਦਾ ਕੰਮ ਵੀ ਕਰਨਗੇ ਅਤੇ ਜਿਸ ਨਾਲ ਉਨ੍ਹਾਂ ਦੀ ਆਮਦਨ ਦੇ ਵਿੱਚ ਹੋਰ ਵੀ ਵਾਧਾ ਹੋਵੇਗਾ | ਓਸਮ ਸੀ. ਐਲ. ਐਫ ਵਿੱਚ ਮਸਟਰੱਡ ਆਇਲ ਦਾ ਪ੍ਰੋਜੈਕਟ (ਕੱਚੀ ਘਾਣੀ ਦਾ ਪ੍ਰੋਜੈਕਟ) ਹਲਦੀ, ਮਸਾਲੇ ਆਦਿ ਦੇ ਪ੍ਰੋਜੈਕਟ ਵੀ ਲਗਾਏ ਜਾ ਰਹੇ ਹਨ | ਇਸ ਸਕੀਮ ਦਾ ਮੁੱਖ ਮੰਤਵ ਸੈਲਫ ਹੈੱਲਪ ਗਰੁੱਪ ਦੇ ਹਰੇਕ ਮੈਂਬਰ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ ਤਾਂ ਕਿ ਉਹ ਆਪਣੀ ਆਰਥਿਕ ਅਤੇ ਸਮਾਜਿਕ ਜੀਵਨ ਦੇ ਪੱਧਰ ਨੂੰ ਉੱਚਾ ਚੁੱਕ ਸਕੇ | ਇਸ ਮੌਕੇ ਜ਼ਿਲ੍ਹਾ ਮੋਨੀਟਰਿੰਗ ਅਫ਼ਸਰ ਪੀ. ਐਸ. ਆਰ. ਐਲ. ਐਮ ਮੋਹਿਤ ਕਲਿਆਣ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਪੀ. ਐਸ. ਆਰ. ਐਲ. ਐਮ ਮੈਡਮ ਸਿਮਰਨ ਕੌਰ, ਬਲਾਕ ਇੰਚਾਰਜ ਪੀ. ਐਸ. ਆਰ. ਐਲ. ਐਮ ਬਲਾਚੌਰ ਵਰਿੰਦਰ ਸਿੰਘ, ਓਸਮ ਕਲੱਸਟਰ ਲੈਵਲ ਸੰਗਠਨ ਬਲਾਕ ਬਲਾਚੌਰ ਦੀ ਟੀਮ ਅਤੇ ਇਲਾਕਾ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਰੈੱਡ ਕਰਾਸ ਵਲੋਂ ਨਸ਼ਾ ਮੁਕਤ ਭਾਰਤ ਅਭਿਆਨ ਦੀ 5ਵੀਂ ਵਰ੍ਹੇਗੰਢ ਤਹਿਤ ਕੱਢੀ ਜਾਗਰੂਕਤਾ ਰੈਲੀ <br/> ਅਗਲੀ ਖ਼ਬਰ ਬੇਸਹਾਰਾ ਪਸ਼ੂਆਂ ਨਾਲ ਨਿੱਤ ਹੋ ਰਹੇ ਹਾਦਸਿਆਂ ਸੰਬੰਧੀ ਟੋਲ ਪਲਾਜ਼ਾ ਬੱਛੂਆਂ 'ਤੇ ਕਾਂਗਰਸੀ ਵਰਕਰਾਂ ਨੇ ਲਗਾਇਆ ਧਰਨਾ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।