20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਐਨ. ਐਸ. ਐਸ. ਕੈਂਪ ਦੂਜੇ ਦਿਨ ਵੀ ਰਿਹਾ ਜਾਰੀ

ਅਜੀਤ ਡੈਸਕ 07-11-2025
ਨਵਾਂਸ਼ਹਿਰ, 6 ਨਵੰਬਰ (ਹਰਮਿੰਦਰ ਸਿੰਘ ਪਿੰਟੂ) - ਬਾਬਾ ਵਜ਼ੀਰ ਸਿੰਘ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਐਨ. ਐਸ.ਐਸ.ਕੈਂਪ ਦੇ ਦੂਜੇ ਦਿਨ ਦੀ ਅਰੰਭਤਾ ਹੇਮੰਤ ਰੰਦੇਵ ਸਾਬਕਾ ਪ੍ਰਧਾਨ ਰਾਹੋਂ ਅਤੇ ਪਿ੍ੰਸ ਬੰਗਾ ਵਲੋਂ ਕੀਤੀ ਗਈ | ਪ੍ਰਧਾਨ ਨੇ ਬੱਚਿਆਂ ਨੂੰ ਇੱਕ ਜਿੰਮੇਵਾਰ ਨਾਗਰਿਕ ਦੇ ਕਰਤੱਵ, ਸਿੱਖਿਆ ਦੀ ਸਾਡੀ ਜਿੰਦਗੀ ਵਿੱਚ ਮਹੱਤਤਾ, ਆਲੇ-ਦੁਆਲੇ ਦੀ ਸਫਾਈ ਅਤੇ ਬੂਟੇ ਲਗਾਉਣ ਸਬੰਧੀ, ਬੱਚਿਆਂ ਨੂੰ ਨਸ਼ੇ ਦਾ ਸੇਵਨ ਨਾ ਕਰਨ ਲਈ ਪ੍ਰੇਰਿਤ ਕੀਤਾ | ਸਕੂਲ ਦੇ ਪਿ੍ੰਸੀਪਲ ਜਸਵੀਰ ਸਿੰਘ ਵਲੋਂ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਸਕੂਲ ਦੇ ਸਮੂਹ ਸਟਾਫ ਮੈਬਰ ਸੁਰਜੀਤ ਕੌਰ ਵਾਇਸ ਪਿ੍ੰਸੀਪਲ, ਮੈਡਮ ਸੰਦੀਪ ਕੌਰ, ਸੁਖਜਿੰਦਰ, ਨੀਰਜ, ਰੇਖਾ ਮੈਡਮ, ਬੰਧਨਾ ਮੈਡਮ, ਆਸ਼ੂ ਮੈਡਮ, ਅੰਜੂ ਮੈਡਮ ਮੌਜੂਦ ਸਨ | ਇਸ ਮੌਕੇ 'ਤੇ ਸੰਦੀਪ ਮੈਡਮ ਨੇ ਸਟੇਜ ਦਾ ਸੰਚਾਲਨ ਕਰਦੇ ਹੋਏ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਫਿਰ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ ਅਤੇ ਸਾਰੇ ਬੱਚਿਆਂ ਨੇ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ |
ਪਿਛਲੀ ਖ਼ਬਰ ਭਗਤ ਪੂਰਨ ਸਿੰਘ ਲੋਕ ਸੇਵਾ ਟਰਸੱਟ ਬਰਨਾਲਾ ਕਲਾਂ ਵਲੋਂ 14ਵਾਂ ਖੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਤਿੰਨ ਰੋਜ਼ਾ ਕਿ੍ਸ਼ਨ ਲੀਲ੍ਹਾ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।