ਨਵਾਂਸ਼ਹਿਰ, 6 ਨਵੰਬਰ (ਹਰਮਿੰਦਰ ਸਿੰਘ ਪਿੰਟੂ) - ਪਿੰਡ ਬਰਨਾਲਾ ਕਲਾਂ ਵਿਖੇ ਭਗਤ ਪੂਰਨ ਸਿੰਘ ਲੋਕ ਸੇਵਾ ਟਰਸੱਟ ਵਲੋਂ ਗੁਰਦੁਆਰਾ ਸਾਧ ਸੰਗਤ ਵਿਖੇ 14ਵਾਂ ਸਲਾਨਾ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਟਰੱਸਟ ਦੇ ਚੇਅਰਮੈਨ ਹਰਪ੍ਰਭਮਹਿਲ ਸਿੰਘ ਵਲੋਂ ਖੁਦ ਖੂਨਦਾਨ ਕਰਕੇ ਕੀਤਾ ਗਿਆ | ਬੀ.ਡੀ.ਸੀ ਬਲੱਡ ਸੈਂਟਰ ਨਵਾਂਸ਼ਹਿਰ ਦੀ ਤਕਨੀਕੀ ਟੀਮ ਨੇ ਡਾਕਟਰ ਅਜੇ ਬੱਗਾ ਦੀ ਅਗਵਾਈ 'ਚ ਸਵੈ-ਇਛੁੱਕ ਖੂਨਦਾਨੀਆਂ ਤੋਂ ਖੂਨ ਦੇ 40 ਯੂਨਿਟ ਪ੍ਰਾਪਤ ਕੀਤੇ | ਖੂਨਦਾਨੀਆਂ ਨੂੰ ਸਨਮਾਨਿਤ ਕਰਨ ਤੇ ਸਰਟੀਫਿਕੇਟ ਭੇਟ ਕਰਨ ਦੀ ਰਸਮ ਟਰੱਸਟ ਦੇ ਮੈਂਬਰਾਂ ਵਲੋਂ ਨਿਭਾਈ ਗਈ | ਵਲੰਟੀਅਰ ਮਹਿਲਾਵਾਂ ਨੂੰ ਆਪਣੀ ਤਰਫੋਂ ਜੀ.ਐਸ.ਤੂਰ ਨੇ ਵਿਸ਼ੇਸ਼ ਸਨਮਾਨ ਚਿੰਨ੍ਹ ਭੇਟ ਕੀਤੇ | ਇਸ ਮੌਕੇ ਹਰਪ੍ਰਭਮਹਿਲ ਸਿੰਘ ਨੇ ਦੱਸਿਆ ਕਿ ਟਰਸੱਟ ਨੇ ਭਗਤ ਪੂਰਨ ਸਿੰਘ ਜੀ ਵਲੋਂ ਵਿਖਾਏ ਮਾਰਗ ਦਰਸ਼ਨ 'ਤੇ ਚੱਲਦਿਆਂ ਲੋਕ ਭਲਾਈ ਦੇ ਬਹੁਤ ਸਾਰੇ ਪ੍ਰੋਜੈਕਟਾਂ 'ਤੇ ਕੰਮ ਜਾਰੀ ਰੱਖਿਆ ਹੋਇਆ ਹੈ | ਕੈਂਪ ਵਿੱਚ ਹਰਪ੍ਰਭਮਹਿਲ ਸਿੰਘ, ਜੀ.ਐਸ.ਤੂਰ, ਜੇ.ਐਸ.,ਗਿੱਦਾ, ਡਾ.ਅਜੇ ਬੱਗਾ, ਸੁੱਖਰਾਜ ਸਿੰਘ ਤੂਰ, ਚੈਨ ਸਿੰਘ, ਮਹਿੰਦਰ ਸਿੰਘ ਦੁਆਬਾ ਮਾਰਬਲ, ਮਨਜੀਤ ਸਿੰਘ, ਸਤਸਰੂਪ ਸਿੰਘ, ਸੁੱਚਾ ਸਿੰਘ, ਅਵਤਾਰ ਸਿੰਘ, ਗੁਰਜੋਤ ਸਿੰਘ, ਭਾਈ ਜਸਪਾਲ ਸਿੰਘ ਅਤੇ ਸੰਗਤਾਂ ਹਾਜਰ ਸਨ | ਇਸ ਦੌਰਾਨ ਗੁਰੂ ਦੇ ਅਤੁੱਟ ਲੰਗਰਾਂ ਦੀ ਸੇਵਾ ਵੀ ਜਾਰੀ ਰਹੀ |