12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਨਿਰਮਲ ਸਾਗਰ ਸਕੂਲ 'ਚ ਕਰਵਾਈ ਮਹਿੰਦੀ ਪ੍ਰਤੀਯੋਗਤਾ

ਅਜੀਤ ਡੈਸਕ 20-10-2025
ਉੜਾਪੜ/ਲਸਾੜਾ, 19 ਅਕਤੂਭਰ (ਲਖਵੀਰ ਸਿੰਘ ਖੁਰਦ)-ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਵਿਚ ਆਰਟ ਅਧਿਆਪਕਾ ਬੰਦਨਾ ਅਤੇ ਮੈਡਮ ਆਸ਼ਾ ਦੀ ਅਗਵਾਈ ਵਿਚ ਮਹਿੰਦੀ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਸਕੂਲ ਦੀਆਂ ਲਗਭਗ ਤੀਹ ਤੋਂ ਚਾਲੀ ਵਿਦਿਆਰਥਣਾਂ ਨੇ ਭਾਗ ਲਿਆ |
ਵਿਦਿਆਰਥਣਾਂ ਨੇ ਆਪਣੀਆਂ ਸਹੇਲੀਆਂ ਦੇ ਹੱਥਾਂ ਉਤੇ ਮਹਿੰਦੀ ਦੇ ਆਕਰਸ਼ਿਕ ਡਿਜਾਇਨ ਬਣਾਕੇ ਸਭ ਦਾ ਮਨ ਮੋਹ ਲਿਆ | ਸਭ ਤੋਂ ਵਧੀਆ ਮਹਿੰਦੀ ਬਣਾਉਣ ਵਾਲੀਆਂ ਵਿਦਿਆਰਥਣਾਂ ਮਨਵੀਰ ਕੌਰ ਬਾਰਵੀਂ ਨੂੰ ਪਹਿਲੇ, ਨੌਵੀਂ ਕਲਾਸ ਦੀ ਇੰਦਰਜੀਤ ਕੌਰ ਨੇ ਦੂਜੇ ਅਤੇ ਬਾਰਵ੍ਹੀਂ ਦੀ ਪਲਕਦੀਪ ਅਤੇ ਗਿਆਰਵੀਂ ਦੀ ਨਵਦੀਪ ਕੌਰ ਨੇ ਤੀਜੇ ਦਰਜੇ ਦੇ ਸਰਟੀਫਿਕੇਟ ਪ੍ਰਦਾਨ ਕਰਕੇ ਉਤਸ਼ਾਹਿਤ ਕੀਤਾ ਗਿਆ | ਪਿ੍ੰਸੀਪਲ ਮੀਨਾਕਸ਼ੀ ਚੱਢਾ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਦੇ ਹਰ ਪੱਖ ਲਈ ਤਿਆਰ ਕਰਕੇ ਸਵੈ-ਵਿਸ਼ਵਾਸ਼ ਦੀ ਭਾਵਨਾ ਪੈਦਾ ਕਰਦੇ ਹਨ | ਸਾਡੇ ਸਮਾਜ ਵਿਚ ਮਹਿੰਦੀ ਵਿਆਹ-ਸ਼ਾਦੀ ਅਤੇ ਹਰ ਖੁਸ਼ੀ ਦੇ ਕਾਰਜ ਵਿਚ ਸ਼ਗਨ ਦੇ ਤੌਰ 'ਤੇ ਲਗਾਈ ਜਾਂਦੀ ਹੈ | ਕਰਵਾ ਚੌਥ ਦੇ ਤਿਉਹਾਰ ਉਤੇ ਤਾਂ ਸੁਹਾਗਣਾਂ ਵਿਸ਼ੇਸ਼ ਤੌਰ 'ਤੇ ਆਪਣੇ ਹੱਥਾ 'ਤੇ ਮਹਿੰਦੀ ਲਾਉਂਦੀਆਂ ਹਨ | ਇਸ ਮੌਕੇ ਵਾਈਸ ਪਿੰ੍ਰਸੀਪਲ ਪੇ੍ਰਮਜੀਤ ਕੌਰ, ਮੈਡਮ ਰਾਫੀਆ, ਸਿਮਰਨ ਅਤੇ ਹੋਰ ਮਹਿਲਾ ਅਧਿਆਪਕ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਚੜ੍ਹਦੀ ਕਲਾ ਸੇਵਕ ਜਥੇ ਨੇ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਵਿਖੇ ਰਾਜ ਪੱਧਰੀ ਰੈੱਡ ਰਨ ਮੈਰਾਥਨ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।