11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸਮੁੰਦੜਾ ਦਾ ਅਜਮੇਰ ਸਿੰਘ ਮੱਲ੍ਹੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸਮਾਪਤ

ਅਜੀਤ ਡੈਸਕ 20-10-2025
ਸਮੁੰਦੜਾ, 19 ਅਕਤੂਬਰ (ਤੀਰਥ ਸਿੰਘ ਰੱਕੜ)-ਸਮੁੰਦੜਾ ਵਿਖੇ ਸ਼ਿਵ ਓਮ ਸਪੋਰਟਸ ਕਲੱਬ ਵਲੋਂ ਪਿੰਡ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਅਜਮੇਰ ਸਿੰਘ ਮੱਲ੍ਹੀ ਯੂ. ਐਸ. ਏ. ਦੀ ਯਾਦ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ ਕਰਵਾਇਆ, ਜਿਸ 'ਚ ਫੁੱਟਬਾਲ 'ਏ', ਫੁਟਬਾਲ 'ਬੀ' ਉਮਰ ਵਰਗ ਤੇ 40 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦੇ ਵੀ ਫੁੱਟਬਾਲ ਮੁਕਾਬਲੇ ਕਰਵਾਏ ਗਏ | ਫੁੱਟਬਾਲ 'ਏ' ਪਿੰਡ ਪੱਧਰ ਦੇ ਹੋਏ ਫਾਈਨਲ ਮੁਕਾਬਲੇ 'ਚ ਪਿੰਡ ਧਮਾਈ ਦੀ ਟੀਮ ਨੇ ਸਮੁੰਦੜਾ ਨੂੰ 2-0 ਦੇ ਫਰਕ ਨਾਲ ਹਰਾ ਕੇ 61000 ਦਾ ਪਹਿਲਾ ਇਨਾਮ ਤੇ ਟਰਾਫ਼ੀ ਹਾਸਿਲ ਕੀਤੀ | ਉਪ ਜੇਤੂ ਟੀਮ ਨੂੰ 41 ਹਜ਼ਾਰ ਦੀ ਨਕਦ ਰਾਸ਼ੀ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ | ਫੁੱਟਬਾਲ ਬੀ, ਟੀਮਾਂ ਦੇ ਹੋਏ ਮੁਕਾਬਲੇ 'ਚ ਪਿੰਡ ਸਿੰਬਲੀ ਦੀ ਟੀਮ ਨੇ ਮਹਿਤਪੁਰ ਉਲੱਦਣੀ ਤੇ 40 ਸਾਲਾ ਖਿਡਾਰੀਆਂ ਦੇ ਹੋਏ ਮੁਕਾਬਲੇ 'ਚ ਓਲਡ ਆਰਮੀ ਫੁੱਟਬਾਲ ਕਲੱਬ ਗੜ੍ਹਸ਼ੰਕਰ ਨੇ ਮਾਹਿਲਪੁਰ ਨੂੰ ਹਰਾਇਆ | ਟੂਰਨਾਮੈਂਟ ਲਈ ਮੋਹਣ ਸਿੰਘ ਮੱਲ੍ਹੀ ਯੂ. ਐਸ. ਏ., ਮਨਬੀਰ ਸਿੰਘ ਚੱਕ ਸਿੰਘਾ ਯੂ. ਐਸ. ਏ., ਗਾਗੀ ਸਮੁੰਦੜਾ ਯੂ.ਐਸ. ਏ., ਐਨ. ਆਰ. ਆਈ. ਫੁੱਟਬਾਲ ਅਕੈਡਮੀ ਚੱਕ ਗੁਰੂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ | ਇਸ ਮੌਕੇ ਕੁਲਵਿੰਦਰ ਸਿੰਘ ਕਿੰਦਾ, ਹਰਭਜਨ ਸਿੰਘ, ਰਜਿੰਦਰ ਸਿੰਘ, ਰਾਣਾ ਹੇਮਰਾਜ, ਰਿੰਕੂ ਸਮੁੰਦੜਾ, ਪਾਲੀ ਸਮੁੰਦੜਾ, ਕਮਲ ਹੰਗੜੀ, ਮਨਜੀਤ ਸਿੰਘ ਲਾਡੀ, ਸੱਜਣ ਸਿੰਘ ਧਮਾਈ, ਪੰਡਿਤ ਕਿਸ਼ੋਰ ਕੁਮਾਰ, ਅਜੈਬ ਸਿੰਘ ਚੱਕ ਗੁੱਜਰਾਂ, ਗੁਰਦੇਵ ਸਿੰਘ ਚੱਕ ਗੁਰੂ, ਸਤਨਾਮ ਸਿੰਘ ਰੱਕੜ, ਏ. ਐਸ. ਆਈ. ਸਤਨਾਮ ਸਿੰਘ ਚੌਂਕੀ ਇੰਚਾਰਜ ਸਮੁੰਦੜਾ ਆਦਿ ਵੀ ਹਾਜ਼ਰ ਸਨ |
ਸਮੁੰਦੜਾ ਵਿਖੇ ਅਜਮੇਰ ਸਿੰਘ ਮੱਲ੍ਹੀ ਦੀ ਯਾਦ ਨੂੰ ਸਮਰਪਿਤ ਕਰਵਾਏ ਫੁੱਟਬਾਲ ਟੂਰਨਾਮੈਂਟ ਮੌਕੇ ਫਾਈਨਲ 'ਚ ਪਹੁੰਚੀਆਂ ਟੀਮਾਂ ਨਾਲ ਮੋਹਣ ਸਿੰਘ ਮੱਲ੍ਹੀ ਤੇ ਹੋਰ ਪਤਵੰਤੇ ਯਾਦਗਾਰੀ ਤਸਵੀਰ ਖਿਚਾਉਂਦੇ ਹੋਏ | ਤਸਵੀਰ : ਤੀਰਥ ਸਿੰਘ ਰੱਕੜ


ਪਿਛਲੀ ਖ਼ਬਰ ਕੇ. ਵੀ. ਕੇ. ਲੰਗੜੋਆ ਵਲੋਂ ਝੋਨੇ ਦੀ ਪਰਾਲੀ ਦੀ ਸੰਭਾਲ ਸੰਬੰਧੀ ਲਗਾਇਆ ਸਿਖਲਾਈ ਕੋਰਸ ਅਗਲੀ ਖ਼ਬਰ ਪੰਜਾਬ 'ਚ ਗ੍ਰੀਨ ਦੀਵਾਲੀ ਮਨਾ ਕੇ ਹਵਾ ਤੇ ਵਾਤਾਵਰਨ ਨੂੰ ਸੰਭਾਲੀਏ-ਬਲਵੀਰ ਕਰਨਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।