11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਕਰੀਹਾ ਸਕੂਲ ਦੀ ਸਹਾਇਤਾ

ਅਜੀਤ ਡੈਸਕ 20-10-2025
ਮੱਲਪੁਰ ਅੜਕਾਂ, 19 ਅਕਤੂਬਰ (ਮਨਜੀਤ ਸਿੰਘ ਜੱਬੋਵਾਲ)-ਅਮਰੀਕਾ ਵਸਦੇ ਪੰਜਾਬੀ ਲੋਕ ਗਾਇਕ ਰੇਸ਼ਮ ਸਿੰਘ ਰੇਸ਼ਮ ਜੋ ਕਿ ਲੰਮੇ ਸਮੇਂ ਤੋਂ ਲੋਕ ਸੇਵਾ ਦੇ ਲਗਾਤਾਰ ਕਾਰਜ ਕਰਦੇ ਆ ਰਹੇ ਹਨ | ਉਨ੍ਹਾਂ ਲੋਕ ਸੇਵਾਵਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰੀਹਾ ਦੀਆਂ ਵਿਦਿਆਰਥਣਾਂ ਨੂੰ ਸਕੂਲ ਵਰਦੀਆਂ ਭੇਟ ਕੀਤੀਆਂ ਹਨ | ਇਸ ਮੌਕੇ ਸਕੂਲ ਦੇ ਸਾਬਕਾ ਪਿ੍ੰਸੀਪਲ ਸ੍ਰੀਮਤੀ ਰਣਜੀਤ ਕੌਰ ਤੇ ਮੌਜੂਦਾ ਮੁਖੀ ਮੈਡਮ ਅਮਨਦੀਪ ਕੌਰ ਆਹਲੂਵਾਲੀਆ ਨੇ ਰੇਸ਼ਮ ਸਿੰਘ ਰੇਸ਼ਮ ਯੂ. ਐਸ. ਏ. ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲੈਕਚਰਾਰ ਸ਼ੰਕਰ ਦਾਸ ਰਾਹੀਂ ਸਾਡੇ ਸਕੂਲ ਦੀ ਕਾਫੀ ਵਾਰ ਮਦਦ ਕੀਤੀ ਹੈ, ਜੋ ਕਿ ਇਕ ਬਹੁਤ ਹੀ ਪੁੰਨ ਦਾ ਕੰਮ ਹੈ | ਉਨ੍ਹਾਂ ਕਿਹਾ ਕਿ ਐਨ. ਆਰ. ਆਈ. ਵੀਰਾਂ ਦਾ ਦਿਲ ਪੰਜਾਬ ਵਿਚ ਹੀ ਵੱਸਦਾ ਹੈ ਭਾਵੇਂ ਉਹ ਕਿੰਨੀ ਵੀ ਦੂਰ ਜਾ ਵਸਣ | ਲੈਕਚਰਾਰ ਸ਼ੰਕਰ ਦਾਸ ਨੇ ਕਿਹਾ ਕਿ ਢਾਈ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਉਹ ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਭੇਜੀ ਸਹਾਇਤਾ ਵੱਖ-ਵੱਖ ਥਾਵਾਂ 'ਤੇ ਪਹੁੰਚਾਉਂਦੇ ਹਨ ਫਿਰ ਵੀ ਉਨ੍ਹਾਂ ਦੀ ਪਹਿਲੀ ਪਸੰਦ ਸਕੂਲ ਹਨ ਜਿਥੇ ਉਹ ਮਦਦ ਕਰ ਕੇ ਸਕੂਨ ਮਹਿਸੂਸ ਕਰਦੇ ਹਨ | ਉਨ੍ਹਾਂ ਕਿਹਾ ਕਿ ਇਸ ਤਰਾਂ ਦੀ ਸਹਾਇਤਾ ਉਹ ਕਰਦੇ ਰਹਿਣਗੇ | ਸਟੇਜ ਸਕੱਤਰ ਦੀ ਭੂਮਿਕਾ ਹਮੇਸ਼ਾ ਵਾਂਗ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਨੇ ਨਿਭਾਈ | ਇਸ ਮੌਕੇ ਸੁਖਵੀਰ ਸਿੰਘ, ਮੈਡਮ ਰਜਨੀ ਸ਼ਰਮਾ, ਅਮਨਦੀਪ ਸਿੰਘ, ਸੰਜੀਵ ਕਸ਼ਅਪ, ਸਤਨਾਮ ਸਿੰਘ, ਸੁਖਵਿੰਦਰ ਸਿੰਘ, ਅਨੀਤਾ ਚਾਵਲਾ, ਅਜਮੇਰ ਸਿੱਧੂ, ਹਿਤੇਸ਼ ਸਹਿਗਲ, ਅਲਕਾ ਬੰਗਾ, ਕਮਲਜੀਤ, ਸੰਦੀਪ ਸਿੰਘ, ਗੁਰਪਾਲ ਕੌਰ ਆਦਿ ਸਟਾਫ਼ ਮੈਂਬਰ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਅਕਾਲੀ ਆਗੂ ਜਸਪਾਲ ਸਿੰਘ ਜਾਡਲੀ ਨੂੰ ਸਦਮਾ, ਪਿਤਾ ਗੁਰਬਖਸ਼ ਸਿੰਘ ਬੈਂਸ ਨਹੀਂ ਰਹੇ ਅਗਲੀ ਖ਼ਬਰ ਪਿੰਡ ਬੱਲੋਵਾਲ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।