09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਲਾਇਨਜ਼ ਕਲੱਬ ਮੁਕੰਦਪੁਰ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਅਜੀਤ ਡੈਸਕ 20-10-2025
ਮੁਕੰਦਪੁਰ, 19 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਲਾਇਨ ਕਲੱਬ ਮੁਕੰਦਪੁਰ ਐਕਟਿਵ ਨੇ ਪਿੰਡ ਤਲਵੰਡੀ ਫੱਤੂ ਵਿਖੇ ਕਲੱਬ ਚਾਰਟਰਡ ਪ੍ਰਧਾਨ ਚਰਨਜੀਤ ਸਿੰਘ ਤਲਵੰਡੀ ਫੱਤੂ ਤੇ ਕਲੱਬ ਪ੍ਰਧਾਨ ਸਤਪਾਲ ਮੰਡੇਰ ਦੀ ਅਗਵਾਈ ਵਿਚ ਮੱਖਣ ਸਿੰਘ ਵਿਰਦੀ ਯੂ. ਕੇ. ਦੀ ਸਹਾਇਤਾ ਨਾਲ ਪਿੰਡ ਤਲਵੰਡੀ ਫੱਤੂ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ | ਇਸ ਪ੍ਰਾਜੈਕਟ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹਰੀਸ਼ ਬੰਗਾ ਜ਼ਿਲ੍ਹਾ ਕੋਆਰਡੀਨੇਟਰ ਤੇ ਜ਼ੋਨ ਚੇਅਰਮੈਨ ਕਮਲਜੀਤ ਸਿੰਘ ਐਡਵੋਕੇਟ ਵਲੋਂ ਲਾਇਨਜ਼ ਕਲੱਬ ਮੁਕੰਦਪੁਰ ਐਕਟਿਵ ਦੀ ਤਰਫ਼ੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਤੇ ਅੱਗੇ ਤੋਂ ਅਜਿਹੇ ਪ੍ਰਾਜੈਕਟ ਕਰਨ ਲਈ ਪ੍ਰੇਰਿਆ | ਕਲੱਬ ਪ੍ਰਧਾਨ ਵਲੋਂ ਆਏ ਹੋਏ ਚੀਫ਼ ਗੈੱਸਟ ਹਰੀਸ਼ ਬੰਗਾ ਤੇ ਹੋਰ ਕਲੱਬ ਸਾਥੀਆਂ ਦਾ ਧੰਨਵਾਦ ਕੀਤਾ | ਮੈਡਮ ਸ਼ਕੁੰਤਲਾ ਸਰੋਆ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਅਸੀਂ ਆਉਣ ਵਾਲੇ ਸਮੇਂ ਵਿਚ ਵੀ ਮੈਡੀਕਲ ਕੈਂਪ ਲਗਾ ਕੇ ਲੋਕ ਭਲਾਈ ਦੇ ਕੰਮਾਂ ਨੂੰ ਨਿਰੰਤਰ ਜਾਰੀ ਰੱਖਾਂਗੇ ਤੇ ਮੱਖਣ ਸਿੰਘ ਵਿਰਦੀ ਯੂ. ਕੇ. ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਕਲੱਬ ਪ੍ਰਧਾਨ ਸਤਪਾਲ ਮੰਡੇਰ, ਚਰਨਜੀਤ ਸਿੰਘ ਤਲਵੰਡੀ ਫੱਤੂ, ਮਨਜਿੰਦਰ ਸਿੰਘ ਬੰਗਾ ਵਾਈਸ ਪ੍ਰਧਾਨ ਲਾਇਨ ਕਲੱਬ ਬੰਗਾ ਨਿਸ਼ਚੇ, ਮਾਸਟਰ ਸੁਖਵਿੰਦਰ ਪਾਲ ਤਲਵੰਡੀ ਫੱਤੂ, ਹਰਮਿੰਦਰ ਸਿੰਘ ਸਰਪੰਚ, ਸ਼ਕੁੰਤਲਾ ਸਰੋਆ, ਆਸ਼ਾ ਰਾਣੀ ਤਲਵੰਡੀ ਫੱਤੂ, ਸੁਖਵਿੰਦਰ ਸਿੰਘ, ਸੁਨੀਤਾ ਰਾਣੀ, ਨੀਲਮ ਰਾਣੀ, ਕੁਲਵਿੰਦਰ ਕੌਰ, ਸਿੰਦੋ ਬਲਵੀਰ ਕੌਰ ਆਦਿ ਮੌਜੂਦ ਰਹੇ |
ਪਿਛਲੀ ਖ਼ਬਰ ਬਲਾਚੌਰ ਵਿਖੇ ਬਾਬਾ ਬਲਰਾਜ ਦੀ ਯਾਦ 'ਚ ਛਿੰਝ ਮੇਲਾ 22 ਨੂੰ ਅਗਲੀ ਖ਼ਬਰ ਨੱਥਾ ਨੰਗਲ ਵਿਖੇ ਕਲਾਕਾਰ ਸੋਮ ਹੰਸ ਦੇ ਗ੍ਰਹਿ ਵਿਖੇ ਕਰਵਾਇਆ ਮਾਤਾ ਦਾ ਜਾਗਰਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।