09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਤਰਕਸ਼ੀਲ ਸੁਸਾਇਟੀ ਵਲੋਂ ਕਰਵਾਈ ਚੇਤਨਾ ਪਰਖ ਪ੍ਰੀਖਿਆ

ਅਜੀਤ ਡੈਸਕ 20-10-2025
ਨਵਾਂਸ਼ਹਿਰ, 19 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਬੀਤੇ ਦਿਨੀਂ ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਨਵਾਂਸ਼ਹਿਰ ਵਲੋਂ ਗ਼ਦਰੀ ਬੀਬੀ ਗੁਲਾਬ ਕੌਰ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ | ਜ਼ੋਨ ਨਵਾਂਸ਼ਹਿਰ ਦੇ ਜਥੇਬੰਦਕ ਮੁਖੀ ਮਾ. ਜਗਦੀਸ਼ ਰਾਏਪੁਰ ਡੱਬਾ ਨੇ ਦੱਸਿਆ ਕਿ ਸੱਤਵੀਂ ਚੇਤਨਾ ਪਰਖ ਪ੍ਰੀਖਿਆ 'ਚ ਜ਼ੋਨ ਦੇ 30 ਮਿਡਲ ਤੇ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਪ੍ਰੀਖਿਆ 'ਚ ਜ਼ੋਨ ਨਵਾਂਸ਼ਹਿਰ ਦੇ ਮਿਡਲ ਵਰਗ ਦੇ 598 ਅਤੇ ਸੈਕੰਡਰੀ ਵਰਗ ਦੇ 541 ਵਿਦਿਆਰਥੀ ਬੈਠੇ | ਵਿਦਿਆਰਥੀਆਂ ਨੇ ਇਹ ਪ੍ਰੀਖਿਆ ਬਹੁਤ ਹੀ ਉਤਸ਼ਾਹ ਨਾਲ ਦਿੱਤੀ | ਇਹ ਪ੍ਰੀਖਿਆ ਪੂਰੇ ਪੰਜਾਬ ਵਿਚ ਕਰਵਾਈ ਗਈ, ਜਿਸ 'ਚ ਲਗਪਗ ਤੀਹ ਹਜ਼ਾਰ ਵਿਦਿਆਰਥੀਆਂ ਨੇ ਭਾਗ ਲਿਆ | ਸੂਬਾ ਕਮੇਟੀ ਮੈਂਬਰ ਜੋਗਿੰਦਰ ਕੁੱਲੇਵਾਲ ਨੇ ਦੱਸਿਆ ਕਿ ਇਸ ਪ੍ਰੀਖਿਆ 'ਚੋਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ | ਜ਼ੋਨ ਦੇ ਵਿੱਤ ਮੁਖੀ ਸੁਖਵਿੰਦਰ ਗੋਗਾ ਤੇ ਸਤਪਾਲ ਸਲੋਹ ਨੇ ਕਿਹਾ ਕਿ ਇਸ ਪ੍ਰੀਖਿਆ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਬੁੱਧੀ ਦਾ ਵਿਕਾਸ ਕਰਨਾ, ਉਨ੍ਹਾਂ ਦੀ ਸੋਚ ਨੂੰ ਵਿਗਿਆਨਕ ਬਣਾਉਣਾ ਹੈ | ਇਹ ਪ੍ਰੀਖਿਆ ਬੰਗਾ ਇਲਾਕੇ ਵਿਚ ਹਰਜਿੰਦਰ ਸੂੰਨੀ, ਨਵਾਂਸ਼ਹਿਰ ਵਿੱਚ ਬਲਵਿੰਦਰ ਕੌਰ ਸਲੋਹ ਅਤੇ ਗੜ੍ਹਸ਼ੰਕਰ ਵਿਚ ਮਾ.ਰਾਜ ਕੁਮਾਰ ਗੜ੍ਹਸ਼ੰਕਰ ਦੀ ਅਗਵਾਈ ਹੇਠ ਕਾਰਵਾਈ ਗਈ | ਪ੍ਰੀਖਿਆ ਨੂੰ ਸਫਲ ਬਣਾਉਣ ਲਈ ਸੁਖਵਿੰਦਰ ਲੰਗੇਰੀ, ਮੋਹਣ ਬੀਕਾ, ਮੁੱਖ ਅਧਿਆਪਕ ਕੁਲਵਿੰਦਰ ਖਟਕੜ, ਹਰਵਿੰਦਰ ਖੈੜ ਅੱਛਰੋਵਾਲ, ਧਰਮਿੰਦਰ ਮਸਾਣੀ, ਲੈਕ. ਰਵੀ ਬਸਰਾ, ਮਾ. ਟੋਡਰ ਮੱਲ, ਮਾ.ਅਮਨਦੀਪ ਮੂਸਾਪੁਰ ,ਬਲਜਿੰਦਰ ਸ਼ਹਿਬਾਜ਼ ਪੁਰ, ਮਾ. ਹਰਦੀਪ ਕੁਮਾਰ ਗੜ੍ਹਸ਼ੰਕਰ, ਮਾ. ਰਾਜਪਾਲ ਲੋਧੀਪੁਰ, ਜਸਵੀਰ ਬੇਗਮਪੁਰੀ, ਨਰੇਸ਼ ਗੜ੍ਹਸ਼ੰਕਰ, ਡਾ. ਦਲਵੀਰ ਮਾਹਲ, ਮਾ. ਪਰਮਜੀਤ ਖਮਾਚੋਂ, ਹਰਚਰਨ ਨੌਰਾ, ਮਾ. ਨਰੇਸ਼ ਗੜ੍ਹਸ਼ੰਕਰ, ਗੁਰਨਾਮ ਹਾਜੀਪੁਰ, ਪਿ੍ੰਸੀਪਲ ਕਮਲਜੀਤ ਕੌਰ ਕੁੱਲੇਵਾਲ, ਰੂਬੀ ਬੰਗਾ, ਨਿੰਦਰ ਮਾਈਦਿੱਤਾ, ਜਗਤਾਰ ਪਾਗਲ, ਲੈਕ. ਸ਼ਾਮ ਸੁੰਦਰ ਕਪੂਰ, ਕੁਲਵਿੰਦਰ ਚਾਹਲ, ਗੁਰਦੇਵ ਵਿਛੌੜੀ, ਕਰਨ ਹਾਜੀਪੁਰ, ਡਾ. ਰਾਮ ਲਾਲ, ਕਰਨਦੀਪ, ਸੱਤਪਾਲ, ਪਿ੍ੰਸੀਪਲ ਦਰਬਾਰਾ ਰਾਮ ਆਦਿ ਨੇ ਅਪਣਾ ਵਡਮੁੱਲਾ ਯੋਗਦਾਨ ਪਾਇਆ |
ਪਿਛਲੀ ਖ਼ਬਰ ਦੁਰਗਾਪੁਰ 'ਚ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਅਗਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।