09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਦੀਵਾਲੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 20-10-2025
ਬੰਗਾ, 19 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਦੀਵਾਲੀ (ਰੌਸ਼ਨੀ ਦੇ ਤਿਉਹਾਰ) ਨੂੰ ਵੱਡੇ ਉਤਸ਼ਾਹ, ਖੁਸ਼ੀ ਤੇ ਆਧਿਆਤਮਿਕ ਭਾਵਨਾ ਨਾਲ ਮਨਾਇਆ | ਪੂਰਾ ਸਕੂਲ ਖੁਸ਼ੀ, ਏਕਤਾ ਤੇ ਰੰਗਾਂ ਦੀ ਚਮਕ ਨਾਲ ਰੌਸ਼ਨ ਹੋ ਗਿਆ | ਸਕੂਲ ਦਾ ਹਰ ਕੋਨਾ ਖਿੜਿਆ ਹੋਇਆ ਸੀ ਕਿਉਂਕਿ ਸਾਰੀਆਂ ਜਮਾਤਾਂ ਨੂੰ ਰੰਗ-ਬਿਰੰਗੀਆਂ ਰੰਗੋਲੀਆਂ ਤੇ ਵਿਦਿਆਰਥੀਆਂ ਦੁਆਰਾ ਬਣਾਈਆਂ ਸਜਾਵਟਾਂ ਨਾਲ ਸਜਾਇਆ ਗਿਆ ਸੀ | ਵਿਦਿਆਰਥੀਆਂ ਦੀ ਰਚਨਾਤਮਕਤਾ ਤੇ ਉਤਸ਼ਾਹ ਨੇ ਪੂਰੇ ਮਹੌਲ ਨੂੰ ਪ੍ਰਕਾਸ਼ਮਾਨ ਕਰ ਦਿੱਤਾ | ਇਸ ਮੌਕੇ ਇੰਟਰ ਹਾਊਸ ਤੇ ਕਲੱਬ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿਚ ਦੀਵਾਲੀ ਸੰਬੰਧੀ ਮਾਡਲ ਤੇ ਰੰਗੋਲੀ ਮੁਕਾਬਲੇ ਨੇ ਸਭ ਦਾ ਮਨ ਮੋਹ ਲਿਆ | ਸਮਾਗਮ ਸ਼ੁਰੂਆਤ ਸਕੂਲ ਦੇ ਪਿ੍ੰਸੀਪਲ ਨੀਨਾ ਭਾਰਦਵਾਜ ਤੇ ਮੈਨੇਜਮੈਂਟ ਮੈਂਬਰਾਂ ਦੇ ਸ਼ਾਨਦਾਰ ਸਵਾਗਤ ਨਾਲ ਹੋਈ | ਇਸ ਤੋਂ ਬਾਅਦ ਦੀਪ ਪ੍ਰਜਵਲਨ ਤੇ ਗਣੇਸ਼ ਵੰਦਨਾ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ, ਜੋ ਕਿ ਅੰਧਕਾਰ 'ਤੇ ਪ੍ਰਕਾਸ਼ ਤੇ ਅਗਿਆਨਤਾ 'ਤੇ ਗਿਆਨ ਦੀ ਜਿੱਤ ਦਾ ਪ੍ਰਤੀਕ ਸੀ | ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਜਮਾਤ ਬਾਰ੍ਹਵੀਂ ਦੀ ਮਿਸ ਹਰਨੀਤ ਕੌਰ ਦੇ ਸੁੰਦਰ ਭਾਸ਼ਨ ਨਾਲ ਹੋਈ | ਇਸ ਤੋਂ ਬਾਅਦ ਜਮਾਤ ਪੰਜਵੀਂ ਦੇ ਵਿਦਿਆਰਥੀਆ ਨੇ ਗੀਤ ਪੇਸ਼ ਕਰਕੇ ਸਭ ਦਾ ਦਿਲ ਜਿੱਤ ਲਿਆ | ਜਮਾਤ ਚੌਥੀ ਦੇ ਵਿਦਿਆਰਥੀਆਂ ਨੇ ਖੁਸ਼ੀ ਭਰਪੂਰ ਨਾਚ ਪੇਸ਼ ਕੀਤਾ | ਜਮਾਤ ਦਸਵੀਂ ਦੀ ਮਿਸ ਐਸ਼ਵੀਤ ਰਾਏ ਨੇ ਦੀਵਾਲੀ 'ਤੇ ਸੁੰਦਰ ਕਵਿਤਾ ਪੇਸ਼ ਕੀਤੀ | ਅਯੋਧਿਆ ਰਿਟਰਨਜ਼ ਤੇ ਰਾਜ ਤਿਲਕ 'ਤੇ ਅਧਾਰਿਤ ਨਾਟਕ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ | ਸਕੂਲ ਦੇ ਪਿ੍ੰਸਿਪਲ ਨੀਨਾ ਭਾਰਦਵਾਜ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਤੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਕਿਹਾ ਕਿ ਦੀਵਾਲੀ ਸਿਰਫ਼ ਦੀਵਿਆਂ ਦਾ ਤਿਉਹਾਰ ਨਹੀਂ, ਸਗੋਂ ਇਹ ਸਾਨੂੰ ਆਪਣੇ ਜੀਵਨ ਵਿਚ ਅੰਧਕਾਰ ਨੂੰ ਦੂਰ ਕਰਕੇ ਗਿਆਨ, ਪਿਆਰ ਤੇ ਨਿਮਰਤਾ ਦਾ ਪ੍ਰਕਾਸ਼ ਫੈਲਾਉਣ ਦੀ ਪ੍ਰੇਰਨਾ ਦਿੰਦੀ ਹੈ |
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਵਲੋਂ ਕਰਵਾਈ ਚੇਤਨਾ ਪਰਖ ਪ੍ਰੀਖਿਆ ਅਗਲੀ ਖ਼ਬਰ ਚੌਧਰੀ ਅਜੇ ਮੰਗੂਪੁਰ ਵਲੋਂ ਸੂਰੀ ਪਰਿਵਾਰ ਨਾਲ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।