08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪਠਲਾਵਾ ਪਿੰਡ 'ਚ ਬਣੀ ਹੜ੍ਹ ਵਰਗੀ ਸਥਿਤੀ

ਅਜੀਤ ਡੈਸਕ 02-09-2025
ਪਿੰਡ ਪਠਲਾਵਾ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਿੰਡ ਦੀ ਗਲੀ 'ਚ ਭਰੇ ਪਾਣੀ ਦੇ ਦਿ੍ਸ਼ | ਤਸਵੀਰ : ਕਰਮ ਲਧਾਣਾ


ਬੰਗਾ, 1 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਪਠਲਾਵਾ 'ਚ ਇਸ ਵੇਲੇ ਸਥਿਤੀ ਪੂਰੀ ਤਰ੍ਹਾਂ ਹੜ੍ਹਾਂ ਵਰਗੀ ਬਣੀ ਹੋਈ ਹੈ | ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਨਾਲ ਪਿੰਡ ਪਠਲਾਵਾ ਦੀ ਡ੍ਰੇਨ ਦੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ | ਇਸ ਸੰਦਰਭ 'ਚ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਜਨਰਲ ਸਕੱਤਰ ਮਾ.ਤਰਲੋਚਨ ਸਿੰਘ ਪਠਲਾਵਾ, ਲੈਕਚਰਾਰ ਤਰਸੇਮ ਪਠਲਾਵਾ ਤੇ ਪਿੰਡ ਦੇ ਸਰਪੰਚ ਦਿਲਾਵਰ ਸਿੰਘ ਬੈਂਸ ਵਲੋਂ ਪੂਰੇ ਪਿੰਡ ਦਾ ਚੱਕਰ ਲਗਾਉਣ ਉਪਰੰਤ ਪੈਦਾ ਹੋਈ ਸਥਿਤੀ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਡਰੇਨ ਦੇ ਪਾਣੀ ਨੇ ਇਕ ਵਾਰ ਲੋਕਾਂ ਨੂੰ 1988 ਦੇ ਮਾੜੇ ਹਲਾਤਾਂ ਦੀ ਯਾਦ ਨੂੰ ਫਿਰ ਤੋਂ ਤਾਜ਼ਾ ਕਰਾ ਦਿੱਤਾ ਹੈ | ਪਿੰਡ ਪਠਲਾਵਾ ਦੀ ਡ੍ਰੇਨ ਜੋ ਪਿੰਡ ਦੇ ਪੂਰਬ ਉਤਰ ਦਿਸ਼ਾ ਦੇ ਨਾਲ-ਨਾਲ ਪੱਛਮ ਵੱਲ੍ਹ ਨੂੰ ਵਹਿੰਦੀ ਹੋਈ ਚਿਟੀ ਵੇਈਾ ਵਿਚ ਮਿਲਦੀ ਹੈ | ਬਿਸਤ ਦੁਆਬ ਨਹਿਰ ਦੇ ਲਗਪਗ ਚਾਰ ਸੈਫਨਾਂ ਦਾ ਓਵਰ ਫਲੋ ਹੋ ਕੇ ਆਇਆ ਪਾਣੀ ਵੀ ਇਸ ਡਰੇਨ 'ਚ ਪੈਂਦਾ ਹੈ | ਉਪਰੋਕਤ ਪੱਤਵੰਤੇ ਸੱਜਣਾਂ ਨੇ ਦੁੱਖ ਜਾਹਰ ਕਰਦਿਆਂ ਆਖਿਆ ਕਿ ਇਹ ਡਰੇਨ ਜੋ ਸਰਕੰਡੇ ਤੇ ਬੂਟੀ ਨਾਲ ਪੂਰੀ ਤਰ੍ਹਾਂ ਭਰੀ ਹੋਈ ਹੈ, ਜਿਸ ਕਰਕੇ ਪਾਣੀ ਦੇ ਨਿਕਾਸ ਲਈ ਇਹ ਵੱਡੀ ਦਿਕਤ ਬਣੀ ਚੁੱਕੀ ਹੈ | ਹਾਲਾਂਕਿ ਇਸ ਦੀ ਸਫ਼ਾਈ ਵਾਸਤੇ ਸੰਬੰਧਤ ਵਿਭਾਗ ਤੇ ਜਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਵੀ ਕੀਤੀ ਗਈ ਸੀ ਪਰ ਦੁੱਖ ਦੀ ਗੱਲ ਕਿ ਸਮੇਂ ਸਿਰ ਇਸ ਡਰੇਨ ਦੀ ਸਫਾਈ ਨਹੀਂ ਹੋ ਸਕੀ, ਜਿਸ ਦਾ ਖਮਿਆਜ਼ਾ ਪਿੰਡ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ | ਪਿੰਡ ਦੇ ਲੋਕਾਂ ਨੇ ਚਿੰਤਾ ਜ਼ਾਹਰ ਕਰਦਿਆਂ ਆਖਿਆ ਕਿ ਜੇਕਰ ਅਗਲੇ 24 ਘੰਟਿਆਂ 'ਚ ਬਾਰਿਸ਼ ਦੀ ਰਫ਼ਤਾਰ ਇਸੇ ਤਰ੍ਹਾਂ ਰਹਿਦੀ ਹੈ ਤਾਂ ਸਥਿਤੀ ਹੋਰ ਵੀ ਨਾਜ਼ੁਕ ਬਣ ਸਕਦੀ ਹੈ |
ਪਿਛਲੀ ਖ਼ਬਰ ਨਵਾਂਸ਼ਹਿਰ 'ਚ ਭਾਰੀ ਮੀਂਹ ਨੇ ਪਿੰਡਾਂ 'ਚ ਮਚਾਈ ਤਬਾਹੀ ਅਗਲੀ ਖ਼ਬਰ ਨਵਾਂ ਪਿੰਡ ਟੱਪਰੀਆਂ ਵਿਖੇ ਟੋਭੇ ਦਾ ਬੰਨ੍ਹ ਟੁੱਟਣ ਨਾਲ ਹੋਇਆ ਭਾਰੀ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।