18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

'ਆਪ' ਸਰਕਾਰ ਸਮੇਂ ਹੋ ਰਿਹਾ ਸ਼ਹੀਦਾਂ ਦਾ ਅਪਮਾਨ-ਮੰਗੂਪੁਰ <br/>

ਅਜੀਤ ਡੈਸਕ 21-07-2025
ਬਲਾਚੌਰ, 20 ਜੁਲਾਈ (ਨਰੇਸ਼ ਧੌਲ)-'ਆਪ' ਸਰਕਾਰ ਪੰਜਾਬ ਦੇ ਲੋਕਾਂ ਦਾ ਪੈਸਾ ਸਿਰਫ਼ ਮਸ਼ਹੂਰੀਆਂ 'ਤੇ ਹੀ ਉਡਾ ਰਹੀ ਹੈ, ਜਦ ਕਿ ਅਸਲੀਅਤ ਵਿੱਚ ਸਚਾਈ ਕੁੱਝ ਹੋਰ ਹੀ ਦਿਖਾਈ ਦੇ ਰਹੀ ਹੈ | ਹਲਕਾ ਬਲਾਚੌਰ ਦੇ ਸਿਆਣਾ ਦੇ ਸਰਕਾਰੀ ਸਕੂਲ ਵਿਖੇ 'ਹੀਰੋ ਆਫ਼ ਲਦਾਖ਼' ਕਹਾਉਣ ਵਾਲੇ ਸ਼ਹੀਦ ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਦਾ ਬੁੱਤ ਸਥਾਪਿਤ ਹੈ, ਜਿਸ ਦੀ ਟੁੱਟ ਚੁੱਕੀ ਦੀਵਾਰ ਦੀ ਲੰਬੇ ਸਮੇਂ ਤੋਂ ਵੀ ਮੁਰੰਮਤ ਨਾ ਕਰਵਾਉਣ ਕਾਰਨ ਸ਼ਹੀਦਾਂ ਦਾ ਅਪਮਾਨ ਹੁੰਦਾ ਸ਼ਰੇਆਮ ਹੀ ਵੇਖਿਆ ਜਾ ਸਕਦਾ ਹੈ | ਇਹ ਪ੍ਰਗਟਾਵਾ ਚੌਧਰੀ ਅਜੇ ਮੰਗੂਪੁਰ ਕਾਂਗਰਸ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਸਰਕਾਰ ਦੇ ਮੌਜੂਦਾ ਹਾਲਾਤਾਂ ਸੰਬੰਧੀ ਗੱਲਬਾਤ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ 12.5 ਕਰੋੜ ਦੀ ਧਨ ਰਾਸ਼ੀ ਸਿਰਫ਼ ਸਕੂਲਾਂ ਅੰਦਰ ਉਦਘਾਟਨੀ ਪੱਥਰਾਂ ਉੱਤੇ ਲਗਾ ਦਿੱਤੀ, ਪ੍ਰੰਤੂ ਸਕੂਲਾਂ ਦੀਆਂ ਟੁੱਟੀਆਂ ਦੀਵਾਰਾਂ ਉੱਤੇ ਕੋਈ ਧਿਆਨ ਨਹੀਂ ਦਿੱਤਾ | ਮੰਗੂਪੁਰ ਨੇ ਦੱਸਿਆ ਕਿ ਮੌਜੂਦਾ 'ਆਪ' ਵਿਧਾਇਕਾ ਸੰਤੋਸ਼ ਕਟਾਰੀਆ ਦੇ ਘਰ ਤੋਂ ਇਹ ਸਕੂਲ ਸਿਰਫ਼ 100 ਮੀਟਰ ਦੀ ਦੂਰੀ 'ਤੇ ਹੈ, ਪ੍ਰੰਤੂ ਉਨ੍ਹਾਂ ਵਲੋਂ ਵੀ 'ਹੀਰੋ ਆਫ਼ ਲਦਾਖ਼' ਸ਼ਹੀਦ ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਦੇ ਬੁੱਤ ਦਾ ਰੱਖ-ਰਖਾਅ, ਦੇਖਭਾਲ ਲਈ ਸਮਾਂ ਨਹੀਂ ਕੱਢਿਆ ਜਾ ਰਿਹਾ |

ਪਿਛਲੀ ਖ਼ਬਰ ਸੁਖਜੀਤ ਕੌਰ ਪੂਨੀਆ ਬਣੇ ਸੇਵਾ ਸੁਸਾਇਟੀ ਬੰਗਾ ਦੇ ਸਲਾਹਕਾਰ <br/> ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਸਾਲਾਨਾ ਕੀਰਤਨ ਦਰਬਾਰ ਕਰਵਾਉਣ ਸੰਬੰਧੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।