18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪੰਚਾਇਤ ਜ਼ਿਮਨੀ ਚੋਣਾਂ-ਪੜਤਾਲ ਉਪਰੰਤ ਪੰਚਾਂ ਲਈ 51 ਨਾਮਜ਼ਦਗੀ ਪੱਤਰ ਦਰੁਸਤ ਪਾਏ <br/>

ਚੋਣ ਅਫਸਰ ਅਵਨੀਤ ਕੌਰ <br/> 20-07-2025
ਨਵਾਂਸ਼ਹਿਰ, 19 ਜੁਲਾਈ (ਜਸਬੀਰ ਸਿੰਘ ਨੂਰਪੁਰ) - ਜ਼ਿਲ੍ਹੇ ਵਿਚ ਇੱਕ ਸਰਪੰਚ ਅਤੇ 39 ਪੰਚਾਂ ਦੀਆਂ ਖਾਲੀ ਆਸਾਮੀਆਂ ਲਈ ਅੱਜ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ ਸਰਪੰਚ ਦੀ ਚੋਣ ਲਈ ਦੋ ਅਤੇ ਪੰਚਾਂ ਲਈ 51 ਨਾਮਜ਼ਦਗੀ ਪੱਤਰ ਦਰੁਸਤ ਪਾਏ ਗਏ | ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਅਵਨੀਤ ਕੌਰ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 19 ਜੁਲਾਈ ਹੈ ਅਤੇ ਵੋਟਾਂ 27 ਜੁਲਾਈ ਨੂੰ ਪੈਣਗੀਆਂ ਅਤੇ ਵੋਟਿੰਗ ਪੂਰੀ ਹੋਣ ਤੋਂ ਤੁਰੰਤ ਬਾਅਦ ਪੋਲਿੰਗ ਸਟੇਸ਼ਨਾਂ 'ਤੇ ਹੀ ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਵੇਗੀ | ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 17 ਜੁਲਾਈ ਤੱਕ ਪੰਚਾਂ ਲਈ ਕੁੱਲ 53 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਸਨ ਜਿਨ੍ਹਾਂ ਦੀ ਪੜਤਾਲ ਦੌਰਾਨ ਅੱਜ ਦੋ ਨਾਮਜ਼ਦਗੀਆਂ ਦਸਤਾਵੇਜਾਂ ਦੀ ਘਾਟ ਕਾਰਜ ਰੱਦ ਕਰ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਇੱਕ ਨਾਮਜ਼ਦਗੀ ਬਲਾਚੌਰ ਬਲਾਕ ਦੇ ਪਿੰਡ ਦੁੱਗਰੀ ਬੇਟ ਅਤੇ ਦੂਜੀ ਨਵਾਂਸ਼ਹਿਰ ਬਲਾਕ ਦੇ ਪਿੰਡ ਦੁਰਗਾਪੁਰ ਨਾਲ ਸੰਬੰਧਤ ਹੈ |

ਪਿਛਲੀ ਖ਼ਬਰ ਉੱਘੇ ਸਮਾਜ ਸੇਵਕ ਬਲਿਹਾਰ ਸਿੰਘ ਘੁੰਮਣ ਨਹੀਂ ਰਹੇ ਅਗਲੀ ਖ਼ਬਰ ਆਮ ਲੋਕਾਂ ਸਮੇਤ ਸਿਹਤ ਕੇਂਦਰਾਂ 'ਚ ਆ ਰਹੇ ਸਾਰੇ ਓ.ਪੀ.ਡੀ. ਮਰੀਜ਼ਾਂ ਦੇ ਆਭਾ ਅਕਾਊਾਟ ਬਣਾਏ ਜਾਣ-ਡਾ. ਹਰੀਸ਼ ਕਿਰਪਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।