26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਨਗਰ ਕੌਂਸਲ ਨਵਾਂਸ਼ਹਿਰ ਦੀ ਮੀਟਿੰਗ ਦੌਰਾਨ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਮਤਿਆਂ ਨੂੰ ਪ੍ਰਵਾਨਗੀ <br/>

ਨਗਰ ਕੌਂਸਲ ਨਵਾਂਸ਼ਹਿਰ ਦੀ ਮੀਟਿੰਗ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਕੌਰ ਅਤੇ ਹਾਜ਼ਰ ਕੌਂਸਲਰ ਗੱਲਬਾਤ ਕਰਦੇ ਹੋਏ | ਤਸਵੀਰਾਂ : ਹਰਮਿੰਦਰ ਸਿੰਘ ਪਿੰਟੂ <br/> 19-07-2025
ਨਵਾਂਸ਼ਹਿਰ, 18 ਜੁਲਾਈ (ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ) - ਨਗਰ ਕੌਂਸਲਰ ਨਵਾਂਸ਼ਹਿਰ ਦੀ ਮੀਟਿੰਗ ਨਵਾਂਸ਼ਹਿਰ ਵਿਖੇ ਪ੍ਰਧਾਨ ਬਲਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸ਼ਹਿਰ ਦੇ ਵੱਖ-ਵੱਖ ਮਤਿਆਂ ਨੂੰ ਜਿੱਥੇ ਪ੍ਰਵਾਨਗੀ ਦਿੱਤੀ ਗਈ ਉੱਥੇ ਵੱਖ-ਵੱਖ ਹੋਰ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਲਈ ਵੀ ਮਤੇ ਪਾਸ ਕੀਤੇ ਗਏ | ਪੰਜ ਸਕੂਲਾਂ 'ਚ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਚੋਣ ਲਈ ਇੱਕ-ਇੱਕ ਮੈਂਬਰ ਦੀ ਚੋਣ ਕਰਕੇ ਪੱਤਰ ਜਾਰੀ ਕਰਨ ਦਾ ਮਤਾ ਪਾਸ ਕੀਤਾ ਗਿਆ | ਕਾਰਜ ਸਾਧਕ ਅਫਸਰ ਦੀ ਸਿਫਾਰਸ਼ 'ਤੇ ਗੌਰਵ ਜੋ ਡਰਾਈਵਰ ਵਜੋਂ ਸੇਵਾਵਾਂ ਨਿਭਾ ਰਿਹਾ ਹੈ ਉਸ ਨੂੰ ਪ੍ਰਮੋਟ ਕਰਨ ਦਾ ਮਤਾ ਪਾਸ ਕੀਤਾ ਗਿਆ | ਸਲੋਹ ਰੋਡ 'ਤੇ ਚੱਲ ਰਹੇ ਆਂਗਣਵਾੜੀ ਸੈਂਟਰ ਦੀ ਰਿਪੇਅਰ ਕਰਨ ਦਾ ਵੀ ਮਤਾ ਪਾਸ ਕੀਤਾ ਗਿਆ | ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਕੰਮ ਕਰਵਾਉਣ ਲਈ ਮਤੇ ਪਾਸ ਕੀਤੇ ਗਏ | ਸ਼ਹਿਰ ਦੇ ਵਿਕਾਸ ਕਾਰਜਾਂ ਦੇ ਲਈ ਵੱਖ-ਵੱਖ ਵਾਰਡਾਂ ਦੇ 64 ਮਤਿਆਂ ਵਿੱਚ 9.50 ਕਰੋੜ ਪਾਸ ਕੀਤੇ ਗਏ | ਜਿਸ ਵਿੱਚ ਸਾਰੇ ਮਹੱਲਿਆਂ 'ਚ ਸਟਰੀਟ ਲਾਈਟਾਂ, ਗਲੀਆਂ ਦੀ ਮੁਰੰਮਤ, ਨਵੀਆਂ ਗਲੀਆਂ ਬਣਾਉਣ ਦੇ ਮਤੇ ਪਾਸ ਕੀਤੇ | ਇਸ ਮੌਕੇ 'ਤੇ ਗੁਰਮੁਖ ਨੌਰਦ ਮੀਤ ਪ੍ਰਧਾਨ, ਜਿੰਦਰਜੀਤ ਕੌਰ ਸੀਨੀਅਰ ਮੀਤ ਪ੍ਰਧਾਨ, ਪਰਮ ਸਿੰਘ ਖਾਲਸਾ, ਚੇਤ ਰਾਮ ਰਤਨ, ਡਾਕਟਰ ਕਮਲਜੀਤ, ਨੀਸ਼ੂ ਚੋਪੜਾ, ਜਸਪ੍ਰੀਤ ਕੌਰ ਬਖਸ਼ੀ ਜਸਵੀਰ ਕੌਰ ਬਡਵਾਲ, ਪ੍ਰਵੀਨ ਭਾਟੀਆ, ਮੱਖਣ ਸਿੰਘ ਗਰੇਵਾਲ, ਸਾਰੇ ਕੌਂਸਲਰ ਹਜ਼ਰ ਸਨ |

ਪਿਛਲੀ ਖ਼ਬਰ ਗ੍ਰਾਮ ਪੰਚਾਇਤ ਪਿੰਡ ਖੋਜਾ ਬੇਟ ਵਲੋਂ ਮਹੀਨਾਵਾਰ ਮੀਟਿੰਗ <br/> ਅਗਲੀ ਖ਼ਬਰ ਲਕਸ਼ਿਆ ਪ੍ਰੋਗਰਾਮ ਨੂੰ ਬਿਹਤਰ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ-ਸਿਵਲ ਸਰਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।