07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਇਸ ਸਾਲ ਚਲਾਈਆਂ 18,000 ਵਿਸ਼ੇਸ਼ ਰੇਲ ਗੱਡੀਆਂ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ - ਅਸ਼ਵਨੀ ਵੈਸ਼ਨਵ

ਨਵੀਂ ਦਿੱਲੀ, 7 ਨਵੰਬਰ - ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵਨਵ ਕਿਹਾ, "ਅਸੀਂ ਇੱਥੇ ਆਨੰਦ ਵਿਹਾਰ ਟਰਮੀਨਲ 'ਤੇ ਹਾਂ। ਤਿਉਹਾਰਾਂ...

ਅਜੀਤ ਡੈਸਕ 07-11-2026

ਨਵੀਂ ਦਿੱਲੀ, 7 ਨਵੰਬਰ - ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵਨਵ ਕਿਹਾ, "ਅਸੀਂ ਇੱਥੇ ਆਨੰਦ ਵਿਹਾਰ ਟਰਮੀਨਲ 'ਤੇ ਹਾਂ। ਤਿਉਹਾਰਾਂ ਦੇ ਸੀਜ਼ਨ ਦੌਰਾਨ—ਖਾਸ ਕਰਕੇ ਦੁਰਗਾ ਪੂਜਾ, ਦੀਵਾਲੀ ਅਤੇ ਛਠ ਦੇ ਆਸ-ਪਾਸ—ਭਾਰੀ ਭੀੜ ਨੂੰ ਸੰਭਾਲਣ ਲਈ ਇਕ ਵੱਡਾ 'ਹੋਲਡਿੰਗ ਏਰੀਆ' (ਯਾਤਰੀਆਂ ਦੇ ਰੁਕਣ ਲਈ ਥਾਂ) ਬਣਾਇਆ ਗਿਆ ਹੈ। ਇਸ ਨਾਲ ਯਾਤਰੀਆਂ ਨੂੰ ਕਾਫ਼ੀ ਸਹੂਲਤ ਮਿਲ ਰਹੀ ਹੈ। ਮੈਂ ਕਈ ਯਾਤਰੀਆਂ ਨਾਲ ਗੱਲ ਕੀਤੀ ਹੈ ਅਤੇ ਉਹ ਇਸ ਸਹੂਲਤ ਤੋਂ ਖੁਸ਼ ਹਨ। ਸਾਡੀ ਲਗਾਤਾਰ ਕੋਸ਼ਿਸ਼ ਇਹ ਹੈ ਕਿ ਪਿਛਲੇ ਸਾਲਾਂ ਦੇ ਤਜ਼ਰਬਿਆਂ ਤੋਂ ਸਿੱਖਿਆ ਜਾਵੇ ਅਤੇ ਉਸ ਅਨੁਸਾਰ ਸੁਧਾਰ ਕੀਤੇ ਜਾਣ। ਇਕ ਹੋਰ ਮੁੱਦਾ ਜੋ ਮੇਰੇ ਧਿਆਨ ਵਿਚ ਆਇਆ ਹੈ, ਉਹ ਹੈ 'ਫੁੱਟ ਓਵਰ ਬ੍ਰਿਜ' ਨਾਲ ਸੰਬੰਧਿਤ; ਜਿਸ ਦੀ ਵਰਤੋਂ ਡੀ.ਐਮ.ਆਰ.ਸੀ. (ਮੈਟਰੋ), ਆਰ.ਆਰ.ਟੀ.ਐੱਸ. ਅਤੇ ਬੱਸ ਸਟੈਂਡ ਤੋਂ ਆਉਣ ਵਾਲੇ ਯਾਤਰੀ ਕਰਦੇ ਹਨ। ਇੱਥੇ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ। ਮੈਂ ਅਧਿਕਾਰੀਆਂ ਨੂੰ ਇਸ ਖੇਤਰ ਦਾ ਤੁਰੰਤ ਸਰਵੇਖਣ ਕਰਨ ਲਈ ਕਿਹਾ ਹੈ। ਦੀਵਾਲੀ ਅਤੇ ਛਠ ਦਾ ਮੌਜੂਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ, ਅਸੀਂ ਅਗਲੇ ਸਾਲ ਲਈ ਤਿਆਰੀਆਂ ਸ਼ੁਰੂ ਕਰ ਦੇਵਾਂਗੇ—ਜਾਂ ਤਾਂ ਮੌਜੂਦਾ ਫੁੱਟ ਓਵਰ ਬ੍ਰਿਜ ਨੂੰ ਚੌੜਾ ਕਰਕੇ ਜਾਂ ਫਿਰ ਇਕ ਸਬ-ਵੇਅ (ਜ਼ਮੀਨਦੋਜ਼ ਰਸਤਾ) ਬਣਾ ਕੇ... ਇਸ ਸਾਲ ਚਲਾਈਆਂ ਗਈਆਂ ਲਗਭਗ 18,000 ਵਿਸ਼ੇਸ਼ ਰੇਲ ਗੱਡੀਆਂ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਤਿਉਹਾਰਾਂ ਦੀ ਇਸ ਭੀੜ ਦੌਰਾਨ ਵੱਡੀ ਗਿਣਤੀ ਵਿਚ ਯਾਤਰੀ ਸਫ਼ਰ ਕਰ ਸਕਦੇ ਹਨ। ਹੁਣ ਤੱਕ, ਅਸੀਂ ਤਿਉਹਾਰਾਂ ਦੇ ਇਸ ਸੀਜ਼ਨ ਦੌਰਾਨ ਦੋ ਕਰੋੜ ਤੋਂ ਵੱਧ ਯਾਤਰੀਆਂ ਦੇ ਸਫ਼ਰ ਨੂੰ ਸੁਖਾਲਾ ਬਣਾਇਆ ਹੈ, ਅਤੇ ਆਉਣ ਵਾਲੇ ਛਠ ਤਿਉਹਾਰ ਦੌਰਾਨ ਭੀੜ ਹੋਰ ਵੀ ਵਧਣ ਦੀ ਉਮੀਦ ਹੈ..."।

ਪਿਛਲੀ ਖ਼ਬਰ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਪੁਲਿਸ ਵਲੋਂ ਫਲੈਗ ਮਾਰਚ ਅਗਲੀ ਖ਼ਬਰ ਭਾਰਤ ਨੇ ਦੂਜੇ ਵਨਡੇ 'ਚ ਨਿਊਜ਼ੀਲੈਂਡ ਨੂੰ ਹਰਾਇਆ