18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸਰਕਾਰੀ ਸਕੂਲ ਸੰਧਵਾਂ ਵਿਖੇ ਲਗਾਏ ਫਲਦਾਰ ਬੂਟੇ <br/>

ਸਰਕਾਰੀ ਸਕੂਲ ਸੰਧਵਾਂ ਵਿਖੇ ਰੋਟਰੀ ਕਲੱਬ ਬੰਗਾ ਦੇ ਮੈਂਬਰ ਬੂਟਾ ਲਗਾਉਣ ਸਮੇਂ | <br/> 16-07-2025
ਕਟਾਰੀਆਂ, 15 ਜੁਲਾਈ (ਪ੍ਰੇਮੀ ਸੰਧਵਾ) - ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਪ੍ਰਵੀਨ ਕੁਮਾਰ ਦੀ ਅਗਵਾਈ ਹੇਠ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਰੱਖਣ ਲਈ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ | ਇਨ੍ਹਾਂ ਬੂਟਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਸਕੂਲ ਪ੍ਰਸ਼ਾਸਨ ਵਲੋਂ ਲਈ ਗਈ | ਇਸ ਮੌਕੇ ਪ੍ਰਧਾਨ ਨੇ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਅਤੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ | ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਬੰਗਾ ਵਲੋਂ ਇਸ ਸਾਲ 500 ਬੂਟੇ ਲਾਉਣ ਦਾ ਟੀਚਾ ਰੱਖਿਆ ਗਿਆ ਹੈ | ਸਕੂਲ ਦੇ ਪਿ੍ੰਸੀਪਲ ਗੁਰਦੀਪ ਸਿੰਘ ਨੇ ਇਨ੍ਹਾਂ ਬੂਟਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਲਈ ਅਤੇ ਰੋਟਰੀ ਕਲੱਬ ਬੰਗਾ ਦਾ ਇਸ ਸਮਾਜ ਸੇਵੀ ਕੰਮ ਲਈ ਧੰਨਵਾਦ ਕੀਤਾ | ਇਸ ਮੌਕੇ ਉਪ ਪ੍ਰਧਾਨ ਸਰਨਜੀਤ ਸਿੰਘ, ਫਾਇਨਾਂਸ ਸਕੱਤਰ ਭੁਪਿੰਦਰ ਸਿੰਘ, ਅਸਿਸਟੈਂਟ ਗਵਰਨਰ ਸੁਰਿੰਦਰ ਸਿੰਘ, ਪਿੰ੍ਰ. ਗੁਰਜੰਟ ਸਿੰਘ, ਰਾਜ ਕੁਮਾਰ ਰਾਜ ਟਰੈਵਲ ਬੰਗਾ, ਇੰਦਰਜੀਤ ਸਿੰਘ, ਰਾਜ ਕੁਮਾਰ ਭਾਮਰਾ, ਪਿ੍ੰਸੀਪਲ ਗੁਰਦੀਪ ਸਿੰਘ, ਅਸ਼ਵਨੀ ਕੁਮਾਰ, ਮਲਕੀਅਤ ਸਿੰਘ, ਕੁਲਜਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਫ਼ਸਲੀ ਵਿਭਿਨੰਤਾ ਬਾਰੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ-ਰਾਜੀਵ ਵਰਮਾ <br/> ਅਗਲੀ ਖ਼ਬਰ ਸ਼ਿਵ ਚੰਦ ਪਬਲਿਕ ਸਕੂਲ 'ਚ 'ਮੇਰੀ ਪਿਆਰੀ ਦਾਦੀ' ਫ਼ਿਲਮ ਦੇ ਕਲਾਕਾਰ ਪਹੁੰਚੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।