28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਪੀ.ਐੱਮ. ਸ੍ਰੀ ਸਕੂਲ ਲੜਕੀਆਂ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ

ਅਜੀਤ ਡੈਸਕ 10-12-2025
ਜਗਰਾਉਂ, 9 ਦਸੰਬਰ (ਵਿਨੋਦ ਕੁਮਾਰ)-ਪੀ.ਐੱਮ. ਸ੍ਰੀ ਸਕੂਲ ਜਗਰਾਉਂ ਲੜਕੀਆਂ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ ਗਿਆ | ਇਸ ਮੌਕੇ ਛੇਵੀਂ ਤੋਂ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਨਾਲ ਹੀ ਅਧਿਆਪਕਾਂ ਨੇ ਵੀ ਇੰਨ੍ਹਾਂ ਖੇਡਾਂ 'ਚ ਭਾਗ ਲੈ ਕੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ | ਵਿਦਿਆਰਥਣਾਂ ਨੇ ਸਲੋ ਸਾਈਕਲਿੰਗ, ਦੌੜਾਂ, ਰੱਸਾਕਸੀ ਡਿਸਕਸ ਥਰੋ ਅਤੇ ਹੋਰ ਵੀ ਦਿਲਕਸ਼ ਖੇਡਾਂ ਵਿਚ ਭਾਗ ਲਿਆ ਜਿਸ ਦਾ ਬੱਚਿਆਂ ਨੇ ਅਤੇ ਟੀਚਰਾਂ ਨੇ ਭਰਪੂਰ ਆਨੰਦ ਮਾਣਿਆ | ਪਿ੍ੰਸੀਪਲ ਮੈਡਮ ਰੁਪਿੰਦਰ ਕੌਰ ਹਾਂਸ ਅਤੇ ਸਮੂਹ ਸਟਾਫ਼ ਦੀ ਅਗਵਾਈ ਹੇਠ ਇਹ ਖੇਡਾਂ ਕਰਵਾਈਆਂ ਗਈਆਂ ਅਤੇ ਜੇਤੂਆਂ ਖਿਡਾਰੀਆਂ ਨੂੰ ਇਨਾਮ ਵੰਡੇ ਗਏ | ਪਿ੍ੰ: ਰੁਪਿੰਦਰ ਕੌਰ ਹਾਂਸ ਨੇ ਕਿਹਾ ਕਿ ਖੇਡਾਂ ਨਾਲ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਹੁੰਦਾ ਹੈ | ਉਨ੍ਹਾਂ ਕਿਹਾ ਕਿ ਇੰਨ੍ਹਾਂ ਛੋਟੇ ਮੁਕਾਬਲਿਆਂ 'ਚੋਂ ਹੀ ਵੱਡੇ ਖਿਡਾਰੀ ਨਿੱਕਲਦੇ ਹਨ ਜੋ ਅੱਗੇ ਜਾ ਕੇ ਦੇਸ਼ ਦਾ ਨਾਂਅ ਰੋਸ਼ਨ ਕਰਦੇ ਹਨ | ਇਸ ਮੌਕੇ ਮੈਡਮ ਹਰਬੰਸ ਕੌਰ ਪੀ.ਟੀ., ਸੁਖਵਿੰਦਰ ਕੌਰ ਡੀ.ਪੀ.ਈ., ਮਾਸਟਰ ਨਰਿੰਦਰ ਕੁਮਾਰ ਤੇ ਸਮੂਹ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਸੁਖਵਿੰਦਰ ਕੌਰ ਸਰਾਭਾ ਨੇ ਪਿੰਡ ਗੁੱਜਰਵਾਲ ਵਿਖੇ ਮਹਿਲਾਵਾਂ ਨਾਲ ਰਾਬਤਾ ਬਣਾਇਆ ਅਗਲੀ ਖ਼ਬਰ ਦਾਖਾ ਮੁੱਲਾਂਪੁਰ ਅੰਬੇਡਕਰ ਭਵਨ 'ਚ ਡਾ: ਭੀਮ ਰਾਓ ਅੰਬੇਡਕਰ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।