28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਦਾਖਾ ਮੁੱਲਾਂਪੁਰ ਅੰਬੇਡਕਰ ਭਵਨ 'ਚ ਡਾ: ਭੀਮ ਰਾਓ ਅੰਬੇਡਕਰ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ

ਮੁੱਲਾਂਪੁਰ-ਦਾਖਾ ਅੰਬੇਡਕਰ ਭਵਨ 'ਚ ਸਮਾਰੋਹ ਸਮੇਂ ਵਿਦਿਆਰਥੀਆਂ ਨੂੰ ਵਜ਼ੀਫਾ ਰਾਸ਼ੀ, ਸਟੇਸ਼ਨਰੀ ਵੰਡੇ ਜਾਣ ਸਮੇਂ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਅਮਰਜੀਤ ਸਿੰਘ ਮੁੱਲਾਂਪੁਰ, ਪ੍ਰਧਾਨ ਜਸਵਿੰਦਰ ਸਿੰਘ ਹੈਪੀ, ਡਾ: ਬੀ.ਆਰ ਅੰਬੇਡਕਰ ਸੁਸਾਇਟੀ ਅਹੁਦੇਦਾਰ-ਮੈਂਬਰਾਂ ਨਾਲ | ਤਸਵੀਰ: ਕ੍ਰਿਪਾਲ ਹੰਬੜਾਂ <br/> 10-12-2025
ਮੁੱਲਾਂਪੁਰ-ਦਾਖਾ, 9 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਭਾਰਤੀ ਸੰਵਿਧਾਨ ਦੇ ਰਚੇਤਾ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਸਮੇਂ ਡਾ: ਬੀ.ਆਰ ਅੰਬੇਦਕਰ ਮਿਸ਼ਨ ਵੈੱਲਫੇਅਰ ਸੁਸਾਇਟੀ ਮੰਡੀ ਮੁੱਲਾਂਪੁਰ-ਦਾਖਾ ਵਲੋਂ ਅੰਬੇਡਕਰ ਭਵਨ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ, ਉਨ੍ਹਾਂ ਨਾਲ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਨਗਰ ਕੌਂਸਲ ਮੁੱਲਾਂਪੁਰ-ਦਾਖਾ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਮੌਜੂਦ ਰਹੇ | ਸੁਸਾਇਟੀ ਪ੍ਰਧਾਨ ਹਰਦਿਆਲ ਸਿੰਘ ਚੋਪੜਾ, ਸੂਬੇਦਾਰ ਮੇਜਰ ਕਰਮਜੀਤ ਸਿੰਘ ਕਲੇਰ, ਜ਼ਿਲ੍ਹੇਦਾਰ ਬਲਦੇਵ ਸਿੰਘ ਕਲੇਰ, ਸੁਖਮਿੰਦਰ ਸਿੰਘ ਮੋਹੀ, ਨਿਰਮਲ ਸਿੰਘ ਕੈਲਪੁਰ ਸਾਬਕਾ ਸਰਪੰਚ, ਸੂਬੇਦਾਰ ਮੇਜਰ ਜਸਵੰਤ ਸਿੰਘ ਭੱਟੀ, ਪ੍ਰੀਤਮ ਸਿੰਘ ਏ.ਐੱਸ.ਆਈ, ਬਲਜਿੰਦਰ ਸਿੰਘ ਪੱਪਾ, ਲੈਕ: ਲਾਲ ਸਿੰਘ, ਸੁਰਿੰਦਰ ਸਿੰਘ ਰਾਏ, ਮਲਕੀਤ ਸਿੰਘ, ਡਾ: ਰਮੇਸ਼ ਇੰਦਰ ਸਿੰਘ, ਡਾ: ਧਰਮਾਪਲ ਸਿੰਘ, ਰਣਜੀਤ ਸਿੰਘ, ਸੋਹਣ ਸਿੰਘ ਰੇਲਵੇ, ਹਰਦੇਵ ਸਿੰਘ ਮੈਨੇਜਰ, ਪਿ੍ੰਸੀਪਲ ਰਜਿੰਦਰ ਸਿੰਘ ਸੁਧਾਰ, ਸੀ.ਏ ਸ਼ਿਵਮ ਸਿੰਗਲਾ ਦੀ ਨਜ਼ਰਸਾਨੀ ਹੇਠ ਸਮਾਰੋਹ ਵਿਚ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਡਾ: ਕੰਵਲ ਨੈਨ ਸਿੰਘ ਕੰਗ ਵਲੋਂ ਸ਼ੁਕਰਾਨਾ ਫਾਊਾਡੇਸ਼ਨ ਕੈਨੇਡਾ ਅਤੇ ਅੰਬੇਡਕਰ ਸੁਸਾਇਟੀ ਰਾਹੀਂ ਸਰਕਾਰੀ ਸਕੂਲਾਂ ਦੇ ਪੜ੍ਹਾਈ ਵਿਚ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫਾ ਰਾਸ਼ੀ, ਸਟੇਸ਼ਨਰੀ ਦੇ ਨਾਲ ਪ੍ਰਬੁੱਧ ਭਾਰਤ ਫਾਊਾਡੇਸ਼ਨ ਫਗਵਾੜਾ ਦੁਆਰਾ ਇਨਾਮੀ ਪ੍ਰਤੀਯੋਗਤਾ ਦੇ 50 ਫ਼ੀਸਦੀ ਅੰਕਾਂ ਵਾਲੇ ਪ੍ਰੀਖਿਆਰਥੀਆਂ ਨੂੰ ਇਨਾਮੀ ਰਾਸ਼ੀ ਵੰਡੀ ਗਈ | ਜੁੜੀ ਇਕੱਤਰਤਾ ਨੂੰ ਸੰਬੋਧਨ ਸਮੇਂ ਐੱਮ.ਐੱਲ.ਏ. ਇਯਾਲੀ ਨੇ ਕਿਹਾ ਕਿ ਮਹਾਨ ਕ੍ਰਾਂਤੀਕਾਰੀ ਬਾਬਾ ਸਾਹਿਬ ਡਾ: ਭੀਮ ਰਾਓ ਇਕ ਸੁਤੰਤਰ ਵਿਚਾਰਕ, ਭਾਰਤ ਦੀ ਮਹਾਨ ਹਸਤੀ ਸਨ | ਡਾ: ਕੇ.ਐੱਨ.ਐੱਸ. ਕੰਗ ਨੇ ਕਿਹਾ ਕਿ ਬਾਬਾ ਸਾਹਿਬ ਡਾ: ਅੰਬੇਡਕਰ ਦਾ ਸੰਦੇਸ਼ ਸਖ਼ਤ ਘਾਲਣਾ ਅਤੇ ਲਗਾਤਾਰ ਸੰਘਰਸ਼ ਹਰ ਵਿਅਕਤੀ ਨੂੰ ਅਪਨਾਉਣਾ ਚਾਹੀਦਾ | ਸੁਸਾਇਟੀ ਪ੍ਰਧਾਨ ਹਰਦਿਆਲ ਸਿੰਘ ਚੋਪੜਾ ਨੇ ਦੱਸਿਆ ਕਿ ਭਗਵਾਨ ਸਿੰਘ ਪੁੱਤਰ ਜਗਸੀਰ ਸਿੰਘ ਨੂੰ ਸੀ.ਏ ਦੀ ਪੜ੍ਹਾਈ ਲਈ 20 ਹਜ਼ਾਰ ਸਹਾਇਤਾ ਰਾਸ਼ੀ ਵੀ ਦਿੱਤੀ ਗਈ ਹੈ | ਇਸ ਮੌਕੇ ਜਸਵੀਰ ਸਿੰਘ ਪਮਾਲੀ, ਸੇਵਾ ਮੁਕਤ ਡੀ.ਡੀ.ਪੀ.ਓ ਭਜਨ ਸਿੰਘ, ਸਰਪੰਚ ਭਨੋਹੜ ਬੂਟਾ ਸਿੰਘ, ਏ.ਡੀ.ਓ ਸੁਦਾਗਰ ਸਿੰਘ, ਆਈ.ਟੀ.ਆਈ. ਇੰਸਟਕਟਰ, ਜਗਤਾਰ ਸਿੰਘ ਪੰਡੋਰੀ, ਜੋਰਾ ਸਿੰਘ ਭਨੋਹੜ. ਸਾਹਿਤਕਾਰ ਜਗਤਾਰ ਸਿੰਘ, ਮਾ: ਜਗਦੀਸ਼ ਸਿੰਘ ਸੱਲਣ, ਮਾ: ਅਵਤਾਰ ਸਿੰਘ ਕਲੇਰ, ਐੱਸ.ਡੀ.ਓ. ਅਵਤਾਰ ਸਿੰਘ, ਡਾ: ਕੁਸ਼ ਲੂਥਰਾ, ਪ੍ਰਧਾਨ ਰਵਿੰਦਰ ਸਿੰਘ, ਲੈਕ: ਭੁਪਿੰਦਰ ਸਿੰਘ, ਹਰਚੰਦ ਸਿੰਘ ਭਨੋਹੜ, ਹੋਰ ਮੌਜੂਦ ਸਨ |
ਪਿਛਲੀ ਖ਼ਬਰ ਪੀ.ਐੱਮ. ਸ੍ਰੀ ਸਕੂਲ ਲੜਕੀਆਂ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਪ੍ਰਸਿੱਧ ਆਸ਼ਰਮ ਦੇ ਪ੍ਰਬੰਧਕਾਂ ਵਲੋਂ 26 ਦੁਕਾਨਾਂ ਨੂੰ ਜਿੰਦਰੇ ਲਾਏ ਜਾਣ ਕਾਰਨ ਦੁਕਾਨਦਾਰ ਹੋਏ ਬੇਰੁਜ਼ਗਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।