ਜੋਧਾਂ, 9 ਦਸੰਬਰ (ਗੁਰਵਿੰਦਰ ਸਿੰਘ ਹੈਪੀ)-ਬਲਾਕ ਸੰਮਤੀ ਜ਼ੋਨ ਗੁੱਜਰਵਾਲ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਰਹੀ ਉਮੀਦਵਾਰ ਸੁਖਵਿੰਦਰ ਕੌਰ ਗਰੇਵਾਲ ਸਰਾਭਾ ਨੇ ਗੁਰਮਿੰਦਰ ਕੌਰ ਰੰਧਾਵਾ ਸੀਨੀਅਰ ਮਹਿਲਾ ਆਗੂ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੇ ਗ੍ਰਹਿ ਗੁੱਜਰਵਾਲ ਵਿਖੇ ਮਹਿਲਾਵਾਂ ਨਾਲ ਰਾਬਤਾ ਕਾਇਮ ਕਰਦਿਆਂ ਪੂਰਨ ਸਹਿਯੋਗ ਦੀ ਮੰਗ ਕੀਤੀ | ਇਸ ਮੌਕੇ ਸੁਖਵਿੰਦਰ ਕੌਰ ਸਰਾਭਾ ਨੇ ਕਿਹਾ ਕਿ ਜਿਸ ਤਰ੍ਹਾਂ ਜ਼ੋਨ ਗੁੱਜਰਵਾਲ ਤੋਂ ਉਨ੍ਹਾਂ ਨੂੰ ਸਮਰਥਨ ਮਿਲ ਰਿਹਾ ਹੈ, ਉਸ ਤੋਂ ਮੈਨੂੰ ਪੂਰਨ ਆਸ ਹੈ ਕਿ ਜ਼ੋਨ ਵਿਚਲੇ ਪਿੰਡਾਂ ਗੁੱਜਰਵਾਲ, ਲੋਹਗੜ੍ਹ ਅਤੇ ਸਰਾਭਾ ਦੇ ਵੋਟਰ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ | ਇਸ ਮੌਕੇ ਡਾ. ਕਮਲ ਰੰਧਾਵਾ ਰਤਨ, ਬੀਬੀ ਗੁਰਮੇਲ ਕੌਰ ਗਰੇਵਾਲ, ਪਵਨਦੀਪ ਕੌਰ, ਪੰਚ ਬਲਤੇਜ ਸਿੰਘ ਨੀਟਾ, ਪੰਚ ਮਨਵੀਰ ਗਰੇਵਾਲ, ਕਾਲਾ ਗਰੇਵਾਲ, ਗੁਰਤੇਜ ਸਿੰਘ ਡਿੰਪੀ ਗਰੇਵਾਲ ਆਦਿ ਹਾਜ਼ਰ ਸਨ |