ਚੌਂਕੀਮਾਨ, 20 ਨਵੰਬਰ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ਵਿਖੇ ਸਾਦਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਬਕਾ ਪੰਚ ਧਨਰਾਜ ਸਿੰਘ ਸਿੱਧੂ ਤੇ ਨਿਰਭੈ ਸਿੰਘ ਸਰਾਂ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸਾਬਕਾ ਸਰਪੰਚ ਬਲਰਾਜ ਸਿੰਘ ਪੰਡੋਰੀ ਦੇ ਪਰਿਵਾਰ ਵਲੋਂ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਗਰਮ ਜਰਸੀਆਂ ਦਿੱਤੀਆਂ ਗਈਆਂ ਤੇ ਇਸ ਦੇ ਨਾਲ ਹੀ ਸੁਭਾਸ਼ ਜਿੰਦਲ ਤੇ ਉਨ੍ਹਾਂ ਦੀ ਪਤਨੀ ਮੈਡਮ ਨੀਲਮ ਜਿੰਦਲ ਵਲੋਂ ਆਪਣੇ ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਵਿਚ ਸਕੂਲ ਦੇ ਬੱਚਿਆਂ ਨੂੰ ਜਰਸੀਆਂ ਦਿੱਤੀਆਂ ਗਈਆਂ | ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਦੀਪਕ ਰਾਏ ਮੁੱਲਾਂਪੁਰ ਨੇ ਸਕੂਲ ਵਿਚ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਨੇ ਸਾਬਕਾ ਸਰਪੰਚ ਬਲਰਾਜ ਸਿੰਘ ਪੰਡੋਰੀ ਦੇ ਪਰਿਵਾਰ ਸਮੇਤ ਸੁਭਾਸ਼ ਜਿੰਦਲ ਤੇ ਉਨ੍ਹਾਂ ਦੀ ਪਤਨੀ ਮੈਡਮ ਨੀਲਮ ਜਿੰਦਲ ਦਾ ਧੰਨਵਾਦ ਕੀਤਾ ਜੋ ਹਮੇਸ਼ਾਂ ਹੀ ਸਕੂਲ ਸਟਾਫ਼ ਨੂੰ ਹਰ ਸਹਿਯੋਗ ਦਿੰਦੇ ਹਨ | ਇਸ ਮੌਕੇ ਦਾਨੀ ਪਰਿਵਾਰਾਂ ਵਲੋਂ ਸਕੂਲ ਦੇ ਬੱਚਿਆਂ ਨੂੰ ਲੱਡੂ ਵੰਡੇ ਗਏ | ਇਸ ਮੌਕੇ ਸਕੂਲ ਸਟਾਫ਼ ਵਲੋਂ ਸਾਬਕਾ ਸਰਪੰਚ ਬਲਰਾਜ ਸਿੰਘ ਪੰਡੋਰੀ ਦੇ ਭਰਾ ਸਾਬਕਾ ਪੰਚ ਧਨਰਾਜ ਸਿੰਘ ਸਿੱਧੂ ਤੇ ਨਿਰਭੈ ਸਿੰਘ ਸਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |