15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਰਛੀਨ ’ਚ ਸਿਹਤ ਵਿਭਾਗ ਨੇ ਗੈਰ-ਕਾਨੂੰਨੀ ਚੱਲ ਰਿਹਾ ਮੈਡੀਕਲ ਸਟੋਰ ਬੰਦ ਕਰਵਾਇਆ ਸਿਹਤ ਵਿਭਾਗ ਕਰੇਗਾ ਅਦਾਲਤੀ ਕਾਰਵਾਈ- ਬੂਟਾ ਖਾਂ ਚੌਕੀ ਇੰਚਾਰਜ

ਲੋਹਟਬੱਦੀ, 14 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਨਾਂ ਮਨਜ਼ੂਰੀ ਤੋਂ ਗੈਰ-ਕਾਨੂੰਨੀ ਢੰਗ ਨਾਲ ਦਵਾਈਆਂ ਦੀ ਵਿਕਰੀ ਕਰਨ ਵਾਲਿਆਂ ਵਿਰੁੱਧ ਮੁਹਿੰਮ ਅਧੀਨ ਪ੍ਰਸ਼ਾਸਨ ਨੇ ਪਿੰਡ ਰਛੀਨ ’ਚ ਦੇਰ ਰਾਤ ਛਾਪੇਮਾਰੀ ਕਰਦਿਆਂ ਇਕ ਕਥਿਤ ਮੈਡੀਕਲ ਸਟੋਰ ਮਾਲਕ ਖ਼ਿਲਾਫ਼ ਕਾਰਵਾਈ ਅਮਲ ’ਚ ਲਿਆਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਰਛੀਨ ’ਚ ਸੇਵਕ ਮੈਡੀਕਲ ਹਾਲ ਦੇ ਨਾਂਅ ਅਧੀਨ ਦੁਕਾਨ ਮਾਲਕ ਮਨਜੀਤ ਸਿੰਘ ਪੁੱਤਰ ਕਿੱਕਰ ਸਿੰਘ ਜੋ ਕਿ ਗੈਰ-ਕਾਨੂੰਨੀ ਦਵਾਈਆਂ ਵੇਚਣ ਦਾ ਕੰਮ ਕਰਦਾ ਹੈ।

ਅਜੀਤ ਡੈਸਕ 15-10-2026
ਲੋਹਟਬੱਦੀ, 14 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਨਾਂ ਮਨਜ਼ੂਰੀ ਤੋਂ ਗੈਰ-ਕਾਨੂੰਨੀ ਢੰਗ ਨਾਲ ਦਵਾਈਆਂ ਦੀ ਵਿਕਰੀ ਕਰਨ ਵਾਲਿਆਂ ਵਿਰੁੱਧ ਮੁਹਿੰਮ ਅਧੀਨ ਪ੍ਰਸ਼ਾਸਨ ਨੇ ਪਿੰਡ ਰਛੀਨ ’ਚ ਦੇਰ ਰਾਤ ਛਾਪੇਮਾਰੀ ਕਰਦਿਆਂ ਇਕ ਕਥਿਤ ਮੈਡੀਕਲ ਸਟੋਰ ਮਾਲਕ ਖ਼ਿਲਾਫ਼ ਕਾਰਵਾਈ ਅਮਲ ’ਚ ਲਿਆਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਰਛੀਨ ’ਚ ਸੇਵਕ ਮੈਡੀਕਲ ਹਾਲ ਦੇ ਨਾਂਅ ਅਧੀਨ ਦੁਕਾਨ ਮਾਲਕ ਮਨਜੀਤ ਸਿੰਘ ਪੁੱਤਰ ਕਿੱਕਰ ਸਿੰਘ ਜੋ ਕਿ ਗੈਰ-ਕਾਨੂੰਨੀ ਦਵਾਈਆਂ ਵੇਚਣ ਦਾ ਕੰਮ ਕਰਦਾ ਹੈ। ਉਨ੍ਹਾਂ ਇਹ ਮਾਮਲਾ ਜ਼ਿਲ੍ਹਾ ਪੁਲਿਸ ਮੁਖੀ ਡਾ: ਅੰਕੁਰਾ ਗੁਪਤਾ ਐੱਸ.ਐੱਸ.ਪੀ ਦੇ ਧਿਆਨ ’ਚ ਲਿਆਉਂਦਿਆਂ ਪੁਲਿਸ ਚੌਕੀ ਲੋਹਟਬੱਦੀ ਇੰਚਾਰਜ ਬੂਟਾ ਖਾਂ ਸਹਾਇਕ ਥਾਣੇਦਾਰ ਦੀ ਪੁਲਿਸ ਪਾਰਟੀ ਸਮੇਤ ਉਕਤ ਮੈਡੀਕਲ ਸਟੋਰ ਦੀ ਛਾਣਬੀਣ ਕੀਤੀ। ਦੁਕਾਨ ਮਾਲਕ ਮੈਡੀਕਲ ਸਬੰਧੀ ਮੌਕੇ ’ਤੇ ਕੋਈ ਵੀ ਪ੍ਰਮਾਣਿਤ ਲਾਇਸੈਂਸ/ਸਰਟੀਫਿਕੇਟ ਪੇਸ਼ ਨਹੀਂ ਕਰ ਸਕਿਆ। ਇਸ ਮਾਮਲੇ ’ਚ ਕਾਰਵਾਈ ਕਰਦਿਆਂ ਗੈਰ ਪ੍ਰਮਾਣਿਤ ਮੈਡੀਕਲ ਸਟੋਰ ‘ਚ ਪਈਆਂ 14 ਐਲੋਪੈਥਿਕ ਦਵਾਈਆਂ ਜ਼ਬਤ ਕਰਕੇ ਮੈਡੀਕਲ ਸਟੋਰ ਵਾਲੀ ਦੁਕਾਨ ਨੂੰ ਬੰਦ ਕੀਤਾ ਗਿਆ।ਪੁਲਿਸ ਕਾਰਵਾਈ ਜਾਂ ਵਿਭਾਗੀ ਕਾਰਵਾਈ ਸਬੰਧੀ ਗੱਲ ਕਰਦਿਆਂ ਲੋਹਟਬੱਦੀ ਚੌਕੀ ਇੰਚਾਰਜ ਬੂਟਾ ਖਾਂ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਨਿਯਮਾਂ ਅਨੁਸਾਰ ਡਰੱਗ ਇੰਸਪੈਕਟਰ ਵਲੋਂ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੀ ਧਾਰਾ 18(ਸੀ) ਅਤੇ 18-ਏ ਤਹਿਤ ਬਣਦੀ ਕਾਰਵਾਈ ਲਈ ਅਦਾਲਤੀ ਚਾਰਾਜੋਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਮੈਡੀਕਲ ਸਟੋਰਾਂ ’ਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਪਿਛਲੀ ਖ਼ਬਰ ਪੀਸ ਪਬਲਿਕ ਸਕੂਲ ਭਨੋਹੜ ਦੇ ਵਿਦਿਆਰਥੀ ਪੰਜਾਬੀ ਸਹੋਦਿਆ ਮੇਲੇ ਦੀ ਸ਼ਾਨ ਬਣੇ ਪੰਜਾਬ ’ਚ ਨਿੱਤ ਦਿਨ ਕਤਲ ਸੁਰੱਖਿਆ ਪ੍ਰਬੰਧ... ਅਗਲੀ ਖ਼ਬਰ ਪੰਜਾਬ ’ਚ ਨਸ਼ਾ ਤਸਕਰਾਂ ਨੂੰ ਨਸ਼ੇ ਵੇਚਣ ਦੀ ‘ਆਪ’ ਸਰਕਾਰ ਨੇ ਪੂਰਨ ਆਜ਼ਾਦੀ ਦਿੱਤੀ- ਪ੍ਰਧਾਨ ਬਿੰਦਰ ਮਨੀਲਾ ਪਰਵਿੰਦਰ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।