15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਆਗੂ ਗੁਰਮੀਤ ਸਿੰਘ ਧਾਲੀਵਾਲ, ਸਰਪੰਚ ਮਨਮੋਹਨ ਸਿੰਘ ਗਿੱਲ ਕੋਟਲੀ ‘ਵਾਰਿਸ ਪੰਜਾਬ ਦੇ’ ਸੀਨੀ: ਆਗੂ ਵਿਧਾਇਕ ਇਯਾਲੀ ਨੂੰ ਪੁਲਿਸ ਵਲੋਂ ਜ਼ਬਰੀ ਥਾਣੇ ’ਚ ਬੰਦ ਕੀਤੇ ਜਾਣਾ ਨਿੰਦਣਯੋਗ- ਧਾਲੀਵਾਲ, ਗਿੱਲ ਕੋਟਲੀ

ਹੰਬੜਾਂ, 14 ਅਕਤੂਬਰ (ਮੇਜਰ ਹੰਬੜਾਂ) ਨਸ਼ਿਆਂ ਵਿਰੁੱਧ ਬੋਲਣ ਵਾਲੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦਾ ਮਾਨਸਾ ਵਿਖੇ ਗੋਲੀ ਮਾਰਕੇ ਕਤਲ ਕੀਤੇ ਜਾਣ ਤੇ ਪਰਿਵਾਰ ਸਮੇਤ ਸਿੱਖ ਸੰਸਥਾਵਾਂ ਵੱਲੋਂ ਲੱਗੇ ਰੋਸ ਧਰਨੇ ’ਚ ਸ਼ਾਮਿਲ ਹੋਣ ਜਾਣ ਸਮੇਂ ਅਕਾਲੀ ਦਲ ’ਵਾਰਿਸ ਪੰਜਾਬ ਦੇ’ ਮਾਲਵਾ ਜ਼ੋਨ ਇੰਚਾਰਜ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਪੁਲਿਸ ਵਲੋਂ ਜ਼ਬਰੀ ਗਿ੍ਫ਼ਤਾਰ ਕਰਕੇ ਥਾਣੇ ’ਚ ਬੰਦ ਕੀਤੇ ਜਾਣਾ ‘ਆਪ’ ਸਰਕਾਰ ਦੀ ਨਿੰਦਣਯੋਗ ਕਾਰਵਾਈ ਹੈ। ਇਹ ਪ੍ਰਗਟਾਵਾ ‘ਵਾਰਿਸ ਪੰਜਾਬ ਦੇ’ ਆਗੂ ਗੁਰਮੀਤ ਸਿੰਘ ਧਾਲੀਵਾਲ ਅਤੇ ਸਰਪੰਚ ਮਨਮੋਹਨ ਸਿੰਘ ਗਿੱਲ ਕੋਟਲੀ ਨੇ ਪਰਵਿੰਦਰ ਸਿੰਘ ਝੋਟੇ ਦੇ ਹੋਏ ਕਤਲ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਨ ਸਮੇਂ ਕੀਤਾ।

ਅਜੀਤ ਡੈਸਕ 15-10-2026
ਹੰਬੜਾਂ, 14 ਅਕਤੂਬਰ (ਮੇਜਰ ਹੰਬੜਾਂ) ਨਸ਼ਿਆਂ ਵਿਰੁੱਧ ਬੋਲਣ ਵਾਲੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦਾ ਮਾਨਸਾ ਵਿਖੇ ਗੋਲੀ ਮਾਰਕੇ ਕਤਲ ਕੀਤੇ ਜਾਣ ਤੇ ਪਰਿਵਾਰ ਸਮੇਤ ਸਿੱਖ ਸੰਸਥਾਵਾਂ ਵੱਲੋਂ ਲੱਗੇ ਰੋਸ ਧਰਨੇ ’ਚ ਸ਼ਾਮਿਲ ਹੋਣ ਜਾਣ ਸਮੇਂ ਅਕਾਲੀ ਦਲ ’ਵਾਰਿਸ ਪੰਜਾਬ ਦੇ’ ਮਾਲਵਾ ਜ਼ੋਨ ਇੰਚਾਰਜ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਪੁਲਿਸ ਵਲੋਂ ਜ਼ਬਰੀ ਗਿ੍ਫ਼ਤਾਰ ਕਰਕੇ ਥਾਣੇ ’ਚ ਬੰਦ ਕੀਤੇ ਜਾਣਾ ‘ਆਪ’ ਸਰਕਾਰ ਦੀ ਨਿੰਦਣਯੋਗ ਕਾਰਵਾਈ ਹੈ। ਇਹ ਪ੍ਰਗਟਾਵਾ ‘ਵਾਰਿਸ ਪੰਜਾਬ ਦੇ’ ਆਗੂ ਗੁਰਮੀਤ ਸਿੰਘ ਧਾਲੀਵਾਲ ਅਤੇ ਸਰਪੰਚ ਮਨਮੋਹਨ ਸਿੰਘ ਗਿੱਲ ਕੋਟਲੀ ਨੇ ਪਰਵਿੰਦਰ ਸਿੰਘ ਝੋਟੇ ਦੇ ਹੋਏ ਕਤਲ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਮਾਲਵਾ ਜੋਨ ਇੰਚਾਰਜ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਪੁਲਿਸ ਵਲੋਂ ਰੋਕੇ ਜਾਣਾ ਅਤੇ ਥਾਣੇ ਵਿੱਚ ਨਜ਼ਰ ਬੰਦ ਕੀਤੇ ਜਾਣਾ, ਜਿੱਥੇ ਪੁਲਿਸ ਵਲੋਂ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਉੱਥੇ ਸ਼ਰੇ੍ਆਮ ਦਿਨ ਦਿਹਾੜੇ ਇਕ ਸਮਾਜ ਸੇਵੀ ਦਾ ਕਤਲ ਕੀਤੇ ਜਾਣਾ ਪੁਲਿਸ ਲਈ ਸ਼ਰਮਨਾਕ ਹੈ।ਧਾਲੀਵਾਲ ਅਤੇ ਗਿੱਲ ਕੋਟਲੀ ਨੇ ਕਿਹਾ ‘ਆਪ’ ਸਰਕਾਰ ਅੱਜ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਕਰਨ’ਚ ਨਾਕਾਮਯਾਬ ਰਹੀ ਹੈ ਤੇ ਲੋਕਾਂ ਦਾ ਹੁਣ ਇਸ ਸਰਕਾਰ ਤੋਂ ਭਰੋਸਾ ਉੱਠ ਚੁੱਕਾ ਹੈ ਤੇ ਲੋਕ ਖੁਦ ਪੰਜਾਬ’ਚ ਸੰਘਰਸ਼ ਵਿੱਢਕੇ ਸੂਬੇ ਦੀ ਆਪ ਸਰਕਾਰ ਨੂੰ ਚੱਲਦਾ ਕਰਨਗੇ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਵਿਰੁੱਧ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਅਗਲੀ ਖ਼ਬਰ ਪੀਸ ਪਬਲਿਕ ਸਕੂਲ ਭਨੋਹੜ ਦੇ ਵਿਦਿਆਰਥੀ ਪੰਜਾਬੀ ਸਹੋਦਿਆ ਮੇਲੇ ਦੀ ਸ਼ਾਨ ਬਣੇ ਪੰਜਾਬ ’ਚ ਨਿੱਤ ਦਿਨ ਕਤਲ ਸੁਰੱਖਿਆ ਪ੍ਰਬੰਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।