ਮੁੱਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਤਤਪਰ ਹੈ, ਪਿੰਡਾਂ ਅੰਦਰ ਸੀਵਰੇਜ, ਜਲ ਸਪਲਾਈ, ਰਸਤਿਆਂ ਲਈ ਇੰਟਰਲਾਕ ਟਾਈਲਾਂ, ਪੇਂਡੂ ਲਿੰਕ ਸੜਕਾਂ, ਖੇਡ ਗਰਾਊਾਡ ਕਮ ਪਾਰਕਾਂ ਜਾਂ ਹੋਰ ਵਿਕਾਸ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ 'ਆਪ' ਪਾਰਟੀ ਸਰਕਾਰ ਵਲੋਂ ਫੰਡਾਂ ਦੀ ਕੋਈ ਕਮੀ ਨਹੀਂ ਰਹੇਗੀ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੰਵਲ ਨੈਨ ਸਿੰਘ ਕੰਗ ਵਲੋਂ ਪਿੰਡ ਰਕਬਾ ਲਈ 5.5 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਸਰਪੰਚ ਮਨਮੀਤ ਸਹਿਜਪਾਲ, ਗ੍ਰਾਮ ਪੰਚਾਇਤ ਮੈਂਬਰਾਂ ਨੂੰ ਦਿੰਦਿਆਂ ਕੀਤਾ | ਇਸ ਮੌਕੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਨੂੰ ਸੰਬੋਧਨ ਸਮੇਂ ਡਾ: ਕੇ.ਐੱਨ.ਐੱਸ. ਕੰਗ ਨੇ ਕਿਹਾ ਕਿ ਵਿਕਾਸ ਕਾਰਜਾਂ ਲਈ ਇਹ ਫੰਡ ਖ਼ਰਚ ਹੋਣ ਬਾਅਦ ਅਗਲੀ ਕਿਸ਼ਤ ਜਾਰੀ ਹੋਵੇਗੀ | ਪਿੰਡ ਰਕਬਾ 'ਚ ਵਿਕਾਸ ਕੰਮਾਂ ਲਈ ਚੈੱਕ ਲੈ ਕੇ ਪਹੁੰਚੇ 'ਆਪ' ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੰਵਲ ਨੈਨ ਸਿੰਘ ਕੰਗ ਦਾ ਸਰਪੰਚ ਮਨਮੀਤ ਸਹਿਜਪਾਲ ਵਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ 'ਆਪ' ਪਾਰਟੀ ਦੇ ਹਲਕਾ ਦਾਖਾ 'ਚ ਮੀਡੀਆ ਕੋਆਰਡੀਨੇਟਰ ਮੁਕੇਸ਼ ਬਾਂਸਲ, ਸ਼ੋਸ਼ਲ ਮੀਡੀਆ ਵਿੰਗ ਲਈ ਕੋਆਰਡੀਨੇਟਰ ਸਿਮਰਨਜੀਤ ਸਿੰਘ ਸਹੌਲੀ, ਭਾਰਤ ਭੂਸ਼ਣ ਵਰਮਾ, ਰਕਬਾ ਪਿੰਡ ਇਕਾਈ ਆਗੂ ਪਰਮਜੀਤ ਸਿੰਘ, ਮਾ: ਗੁਰਚਰਨ ਸਿੰਘ ਸਿੱਧੂ, ਪੰਚ ਰਾਮ ਚੰਦ, ਪੰਚ ਰੁਪਿੰਦਰ ਸਿੰਘ, ਪੰਚ ਰਛਪਾਲ ਸਿੰਘ, ਪੰਚ ਗੁਰਮਿੰਦਰ ਸਿੰਘ, ਪੰਚ ਕੁਲਜਿੰਦਰ ਸਿੰਘ, ਪੰਚ ਹਰਵਿੰਦਰ ਸਿੰਘ, ਮਹਿਲਾ ਪੰਚ ਤੇਜਿੰਦਰ ਕੌਰ, ਪੰਚ ਕੁਲਦੀਪ ਸਿੰਘ, ਅਵਤਾਰ ਸਿੰਘ, ਗੁਰਜੰਟ ਸਿੰਘ, ਤੇਜਿੰਦਰ ਸਿੰਘ, ਪ੍ਰਧਾਨ ਸੁਰਿੰਦਰ ਸਿੰਘ, ਸੇਮੀ ਰਕਬਾ, ਹੋਰ ਮੌਜੂਦ ਸਨ |