15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪਿੰਡ ਪੋਨਾ ਵਿਖੇ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਯਾਦ 'ਚ ਇਕ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ

ਅਜੀਤ ਡੈਸਕ 21-11-2025
ਚੌਂਕੀਮਾਨ, 20 ਨਵੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਪੋਨਾ ਵਿਖੇ ਗ੍ਰਾਮ ਪੰਚਾਇਤ, ਐੱਨ.ਆਰ.ਆਈਜ, ਨੌਜਵਾਨ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਯਾਦ ਵਿਚ ਇਕ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ 15 ਟੀਮਾਂ ਨੇ ਹਿੱਸਾ ਲਿਆ | ਇਸ ਮੌਕੇ ਕਿ੍ਕਟ ਟੂਰਨਾਮੈਂਟ ਦਾ ਉਦਘਾਟਨ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਦੀ ਅਗਵਾਈ ਵਿਚ ਸਮੁੱਚੀ ਗ੍ਰਾਮ ਪੰਚਾਇਤ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਪੰਚ ਗਗਨ ਪੋਨਾ, ਪੰਚ ਲੱਕੀ ਪੰਡਿਤ, ਗਗਨਦੀਪ ਸਿੰਘ ਪੋਨਾ, ਜੱਸਾ ਪੋਨਾ ਤੇ ਸ਼ਿਵ ਕੁਮਾਰ ਪੋਨਾ ਨੇ ਦੱਸਿਆ ਕਿ ਪਿੰਡ ਧੋਥੜ ਦੀ ਟੀਮ ਨੇ ਪਿੰਡ ਪੋਨਾ ਦੀ ਟੀਮ ਨੂੰ ਹਰਾ ਕੇ ਇਕ ਰੋਜ਼ਾ ਕਿ੍ਕਟ ਟੂਰਨਾਮੈਂਟ ਜਿੱਤਿਆ | ਇਸ ਮੌਕੇ ਜੇਤੂ ਟੀਮਾਂ ਨੂੰ ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾ ਵਲੋਂ ਇਨਾਮ ਵੰਡੇ ਗਏ | ਇਸ ਮੌਕੇ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਟੂਰਨਾਮੈਂਟ ਕਰਵਾਉਣ ਵਿਚ ਸਹਿਯੋਗ ਦੇਣ ਵਾਲੇ ਸਹਿਯੋਗੀ ਸੱਜਣਾ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਪ੍ਰੀਤ ਸਿੰਘ, ਜਗਮੇਲ ਸਿੰਘ, ਬਹਾਦਰਵੀਰ ਸਿੰਘ, ਹਰਦੀਪ ਸਿੰਘ, ਨਿਤਿਨ ਪੰਡਿਤ, ਹਰਮਨ ਪੰਡਿਤ, ਪੀਤਾ ਪੰਡਿਤ, ਲੱਖੀ ਪੋਨਾ, ਜੱਸਾ ਸਿੰਘ, ਲਵਲੀ ਪੋਨਾ, ਪਵਨ ਸਿੰਘ, ਗੁਰਜੀਤ ਸਿੰਘ, ਹਰਮਨਦੀਪ ਸਿੰਘ, ਕਰਨ ਪੋਨਾ, ਬੱਬੀ ਪੋਨਾ, ਪਿ੍ੰਸ ਪੋਨਾ, ਅੰਮਿ੍ਤ ਸਿੰਘ, ਕੁਲਵੰਤ ਸਿੰਘ ਤਾਊ, ਤਰਨਪ੍ਰੀਤ ਸਿੰਘ, ਭਿੰਦਰ ਸਿੰਘ, ਬੰਟੀ ਪੋਨਾ, ਇੰਦਰਜੀਤਸਿੰਘ, ਪਵਨਜੋਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ਦੇ ਵਿਦਿਆਰਥੀਆਂ ਨੂੰ ਦਾਨੀ ਪਰਿਵਾਰਾਂ ਨੇ ਦਿੱਤੀਆਂ ਗਰਮ ਜਰਸੀਆਂ ਅਗਲੀ ਖ਼ਬਰ ਦੋਸ਼ ਕਾਂਗਰਸੀਆਂ 'ਤੇ ਲਗਾ ਕੇ ਪਰਚਾ ਅਕਾਲੀਆਂ 'ਤੇ- ਨਿੰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।