15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸ੍ਰੀ ਰਾਮ ਕਾਲਜ ਡੱਲਾ ਦੇ ਵਿਦਿਆਰਥੀਆਂ ਦਾ ਗਿਆ ਵਿੱਦਿਅਕ ਟੂਰ

ਅਜੀਤ ਡੈਸਕ 21-11-2025
ਹਠੂਰ, 20 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਸ੍ਰੀ ਰਾਮ ਕਾਲਜ ਡੱਲਾ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਬਹੁਤ ਹੀ ਇਤਿਹਾਸਿਕ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਅਤੇ ਨੈਣਾਂ ਦੇਵੀ ਵਿਖੇ ਲਿਜਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਵਿੱਦਿਅਕ ਖੇਤਰ ਵਿਚ ਜਿੱਥੇ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਆਪਣਾ ਇਕ ਵਿਲੱਖਣ ਸਥਾਨ ਹੈ, ਉੱਥੇ ਸੰਸਥਾਵਾਂ ਵਲੋਂ ਲਿਜਾਏ ਜਾਂਦੇ ਵਿੱਦਿਅਕ ਟੂਰ ਦੀ ਆਪਣੀ ਵਿਸ਼ੇਸ਼ਤਾ ਹੈ | ਜਿੰਨ੍ਹਾਂ ਇਤਿਹਾਸਿਕ ਤੇ ਵਿਰਾਸਤੀ ਅਸਥਾਨਾਂ ਦਾ ਜ਼ਿਕਰ ਵਿਦਿਆਰਥੀ ਕਿਤਾਬਾਂ 'ਚ ਪੜ੍ਹਦੇ ਸੁਣਦੇ ਹਨ, ਜਦੋਂ ਉਹ ਜਾ ਕੇ ਆਪਣੀਆਂ ਨਜ਼ਰਾਂ ਨਾਲ ਨਿਹਾਰਦੇ ਹਨ ਤਾਂ ਉਹ ਥਾਂ ਅਤੇ ਉਥੋਂ ਦਾ ਇਤਿਹਾਸ ਕਦੇ ਵੀ ਉਨ੍ਹਾਂ ਦੇ ਜ਼ਹਿਨ 'ਚੋਂ ਨਹੀਂ ਨਿਕਲਦਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਲਜ ਦੇ ਵਿਦਿਆਰਥੀ ਵੀ ਕੁਝ ਇਸ ਤਰ੍ਹਾਂ ਦਾ ਹੀ ਅਨੁਭਵ ਲੈ ਕੇ ਵਾਪਸ ਆਏ | ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ੍ਰੀ ਦੇਵੀ ਚੰਦ ਸ਼ਰਮਾ, ਮੈਂਬਰ ਹੈੱਡ ਮਾਸਟਰ ਅਵਤਾਰ ਸਿੰਘ, ਮਾਸਟਰ ਭਗਵੰਤ ਸਿੰਘ, ਸੈਕਟਰੀ ਕਿਰਨਜੀਤ ਸਿੰਘ ਨੇ ਇਸ ਵਿੱਦਿਅਕ ਟੂਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਦਕਾ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਆਪਣੇ ਵਿਰਸੇ ਅਤੇ ਇਤਿਹਾਸ ਨਾਲ ਜੋੜਿਆ ਜਾ ਸਕਦਾ ਹੈ ਤਾਂ ਜੋ ਉਸਾਰੂ ਸੋਚਾਂ ਨੂੰ ਸਿਰਜਿਆ ਜਾ ਸਕੇ | ਇਸ ਟੂਰ ਦੌਰਾਨ ਇੰਚਾਰਜ ਦੀ ਡਿਊਟੀ ਡਾ: ਪਰਮਿੰਦਰ ਕੌਰ ਅਤੇ ਸ: ਰਾਜਵਿੰਦਰ ਸਿੰਘ ਨੇ ਬਾਖੂਬੀ ਨਿਭਾਈ | ਇਸ ਮੌਕੇ ਪ੍ਰੋ: ਹਰਜੀਤ ਕੌਰ, ਪ੍ਰੋ: ਨਵਨੀਤ ਕੌਰ, ਪ੍ਰੋ: ਰਮਨਜੀਤ ਕੌਰ, ਪ੍ਰੋ: ਕਰਨ, ਪ੍ਰੋ: ਚੰਦਰਜੋਤ ਸ਼ਰਮਾ ਅਤੇ ਲਾਇਬ੍ਰੇਰੀਅਨ ਅਮਰਜੀਤ ਸਿੰਘ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਲੁਧਿਆਣਾ 'ਚ ਭੁਚਾਲ ਨਿਕਾਸੀ ਮੌਕ ਡਿ੍ਲ ਕਰਵਾਈ ਅਗਲੀ ਖ਼ਬਰ ਐੱਮ.ਐੱਲ.ਏ. ਠੇਕੇਦਾਰ ਹਾਕਮ ਸਿੰਘ ਵਲੋਂ ਸਰਪੰਚ ਡਾ. ਬਲਜੀਤ ਸਿੰਘ ਸਹਿਬਾਜ਼ਪੁਰਾ ਨਾਲ ਮਾਤਾ ਦੀ ਮੌਤ 'ਤੇ ਦੁੱਖ ਦਾ ਪ੍ਰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।