15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਲੁਧਿਆਣਾ 'ਚ ਭੁਚਾਲ ਨਿਕਾਸੀ ਮੌਕ ਡਿ੍ਲ ਕਰਵਾਈ

ਅਜੀਤ ਡੈਸਕ 21-11-2025
ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ 7ਵੀਂ ਬੀ.ਐਨ. ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਸਹਿਯੋਗ ਨਾਲ ਮੌਂਟੀ ਕਾਰਲੋ ਫੈਸ਼ਨਜ਼ ਲਿਮਟਿਡ, ਸ਼ੇਰਪੁਰ ਵਿਖੇ ਇਕ ਭੂਚਾਲ ਨਿਕਾਸੀ ਮੌਕ ਡਿ੍ਲ ਕਰਵਾਈ ਗਈ | ਇਸ ਮੌਕ ਡਿ੍ਲ ਦਾ ਉਦੇਸ਼ ਲੋਕਾਂ ਨੂੰ ਭੂਚਾਲ ਵਰਗੇ ਐਮਰਜੈਂਸੀ ਹਾਲਾਤਾਂ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਆਮ ਲੋਕ ਭੁਚਾਲ ਆਉਣ ਸਮੇਂ ਆਪਣੀ ਹਿੰਮਤ ਅਤੇ ਵਿਸ਼ਵਾਸ ਨਾਲ ਇਸ ਆਪਦਾ ਨਾਲ ਨਜਿੱਠਣ ਦੇ ਯੋਗ ਬਣ ਸਕਣ | ਮੌਕ ਡਿ੍ਲ ਦੌਰਾਨ ਰੋਕਥਾਮ ਉਪਾਅ ਅਤੇ ਬਚਾਅ ਪ੍ਰਕਿਰਿਆਵਾਂ ਦੇ ਨਾਲ-ਨਾਲ ਭੂਚਾਲ ਦੇ ਸਮੇਂ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ, ਦਾ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਐਨ.ਡੀ.ਆਰ.ਐਫ. ਦੇ ਮੈਂਬਰਾਂ ਨੇ ਲੋਕਾਂ ਨੂੰ ਸੁਰੱਖਿਅਤ ਨਿਕਾਸੀ ਵਿਚ ਮਾਰਗਦਰਸ਼ਨ ਅਤੇ ਮਦਦ ਕੀਤੀ |

ਪਿਛਲੀ ਖ਼ਬਰ ਨਿੱਜੀ ਸਕੱਤਰ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਵਲੋਂ ਵੈਟਰਨਰੀ ਯੂਨੀਵਰਸਿਟੀ ਦਾ ਦੌਰਾ <br/> ਅਗਲੀ ਖ਼ਬਰ ਸ੍ਰੀ ਰਾਮ ਕਾਲਜ ਡੱਲਾ ਦੇ ਵਿਦਿਆਰਥੀਆਂ ਦਾ ਗਿਆ ਵਿੱਦਿਅਕ ਟੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।