15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਐੱਮ.ਐੱਲ.ਏ. ਠੇਕੇਦਾਰ ਹਾਕਮ ਸਿੰਘ ਵਲੋਂ ਸਰਪੰਚ ਡਾ. ਬਲਜੀਤ ਸਿੰਘ ਸਹਿਬਾਜ਼ਪੁਰਾ ਨਾਲ ਮਾਤਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 21-11-2025
ਰਾਏਕੋਟ, 20 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਸਹਿਬਾਜ਼ਪੁਰਾ ਦੇ ਸਰਪੰਚ ਡਾ: ਬਲਜੀਤ ਸਿੰਘ ਉੱਪਲ ਸਹਿਬਾਜ਼ਪੁਰਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਗੁਰਮੇਲ ਕੌਰ ਉੱਪਲ (83) ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦੀ ਮੌਤ 'ਤੇ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਲਕਾ ਰਾਏਕੋਟ ਦੇ ਐੱਮ.ਐੱਲ.ਏ. ਠੇਕੇਦਾਰ ਹਾਕਮ ਸਿੰਘ ਉਨ੍ਹਾਂ ਦੇ ਗ੍ਰਹਿ ਪਿੰਡ ਸਹਿਬਾਜ਼ਪੁਰਾ ਵਿਖੇ ਪੁੁੱਜੇ | ਇਸ ਸਮੇਂ ਐੱਮ.ਐੱਲ.ਏ. ਠੇਕੇਦਾਰ ਹਾਕਮ ਸਿੰਘ ਨੇ ਆਖਿਆ ਕਿ ਮਾਂ-ਬਾਪ ਮਨੁੱਖ ਦੀ ਜ਼ਿੰਦਗੀ ਦੇ ਅਨਮੋਲ ਖਜ਼ਾਨਾ ਹਨ, ਇਸ ਲਈ ਸਾਨੂੰ ਆਪਣੇ ਮਾਪਿਆਂ ਦੀ ਸੇਵਾ-ਸੰਭਾਲ ਕਰਨੀ ਚਾਹੀਦੀ ਹੈ | ਉਨ੍ਹਾਂ ਆਖਿਆ ਕਿ ਮਾਤਾ ਗੁਰਮੇਲ ਕੌਰ ਉੱਪਲ ਦੀ ਮੌਤ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਇਸ ਲਈ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਵਿਛੜੀ ਰੂਹ ਨੂੰ ਗੁਰੂ ਚਰਨਾਂ ਵਿਚ ਨਿਵਾਸ ਬਖਸ਼ੇ | ਇਸ ਮੌਕੇ ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ, ਜੱਸ ਹਲਵਾਰਾ, ਅਜਮੇਰ ਸਿੰਘ ਉੱਪਲ, ਰਘਬੀਰ ਸਿੰਘ, ਪੰਚ ਹਰਜੀਤ ਸਿੰਘ, ਪੰਚ ਜਰਨੈਲ ਸਿੰਘ, ਪ੍ਰਧਾਨ ਜਗਸੀਰ ਸਿੰਘ, ਪੰਚ ਕੁਲਵੰਤ ਸਿੰਘ, ਕੈਪਟਨ ਬਚਿੱਤਰ ਸਿੰਘ, ਸੂਬੇਦਾਰ ਸਤਪਾਲ ਸਿੰਘ, ਰਣਜੀਤ ਸਿੰਘ ਰਾਏ, ਕੈਪਟਨ ਜਗਰੂਪ ਸਿੰਘ, ਬਲਵੀਰ ਸਿੰਘ, ਪਰਮਿੰਦਰ ਸਿੰਘ ਕੈਲਾ ਆਦਿ ਵਲੋਂ ਵੀ ਉੱਪਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ |
ਪਿਛਲੀ ਖ਼ਬਰ ਸ੍ਰੀ ਰਾਮ ਕਾਲਜ ਡੱਲਾ ਦੇ ਵਿਦਿਆਰਥੀਆਂ ਦਾ ਗਿਆ ਵਿੱਦਿਅਕ ਟੂਰ ਅਗਲੀ ਖ਼ਬਰ ਮੀਟਿੰਗ ਵਿਚ 'ਸਫ਼ਰ-ਏ-ਸ਼ਹਾਦਤ' ਸਮਾਗਮਾਂ ਸੰਬੰਧੀ ਵਿਚਾਰ ਵਟਾਂਦਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।