15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਦਸਮੇਸ਼ ਪਬਲਿਕ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਪ੍ਰਾਇਮਰੀ ਵਿੰਗ ਦੀਆਂ ਸਕੂਲ ਖੇਡਾਂ ਕਰਵਾਈਆਂ

ਅਜੀਤ ਡੈਸਕ 21-11-2025
ਰਾਏਕੋਟ, 20 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਪ੍ਰਾਇਮਰੀ ਵਿੰਗ ਦੀਆਂ ਸਕੂਲ ਖੇਡਾਂ ਬੜੇ ਸ਼ਾਨਦਾਰ ਢੰਗ ਨਾਲ ਕਰਵਾਈਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਮੈਡਮ ਡਿੰਪਲ ਢਿੱਲੋਂ ਨੇ ਦੱਸਿਆ ਕਿ ਸਕੂਲ ਦੇ ਨਰਸਰੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਦੀਆਂ ਸਕੂਲ ਖੇਡਾਂ ਬੀਤੇ ਦਿਨੀਂ ਕਰਵਾਈਆਂ ਗਈਆਂ | ਜਿਸ ਵਿਚ ਉਪਰੋਕਤ ਜਮਾਤਾਂ ਦੇ ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ | ਨਰਸਰੀ ਤੋਂ ਪੰਜਵੀਂ ਦੇ ਸਮੂਹ ਅਧਿਕਾਪਕਾਂ ਵਲੋਂ ਬਣਾਈ ਰੂਪ-ਰੇਖਾ ਅਨੁਸਾਰ ਇਹ ਖੇਡਾਂ ਕਰਵਾਈਆਂ ਗਈਆਂ, ਜਮਾਤ ਨਰਸਰੀ ਦੀਆਂ ਪਿੱਕ ਐਂਡ ਗੋ, ਜਿਗ-ਜਿਗ-ਜਿਗ, ਐੱਲ.ਕੇ.ਜੀ ਬੈਲੂਨ ਰੇਸ, ਬੁੱਕ ਬੈਲੇਸਿੰਗ, ਯੂ.ਕੇ.ਜੀ. ਕਲੇਅ ਬਾਲ ਰੇਸ, ਮਿਊਜ਼ਿਕ ਚੇਅਰ, ਪਹਿਲੀ ਫਰੌਗ ਰੇਸ, ਸੈਕ ਰੇਸ, ਦੂਸਰੀ ਵਨ ਲੈੱਗ ਰੇਸ, ਪੋਟੈਟੋ ਸਪੂਨ ਰੇਸ, ਤੀਸਰੀ ਥ੍ਰੀ ਲੈੱਗ ਰੇਸ, ਓਬਸਟੈਕਲ ਰੇਸ, ਚੌਥੀ 100 ਮੀਟਰ ਦੌੜ, ਸਕਿਪਿੰਗ ਲੋਪ ਅਤੇ ਪੰਜਵੀਂ 200 ਮੀਟਰ ਦੌੜ ਅਤੇ 100 ਮੀਟਰ ਦੌੜ ਆਦਿ ਖੇਡਾਂ ਕਰਵਾਈਆਂ ਗਈਆਂ | ਉਪਰੋਕਤ ਮੁਕਾਬਲਿਆਂ ਵਿਚੋਂ ਜੇਤੂ ਵਿਦਿਆਰਥੀਆਂ ਨੂੰ ਪਿ੍ੰਸੀਪਲ ਮੈਡਮ ਡਿੰਪਲ ਢਿੱਲੋਂ ਅਤੇ ਸਟਾਫ਼ ਵਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਖੇਡਾਂ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਮੈਡਮ ਬੇਅੰਤ ਕੌਰ ਅਤੇ ਮੈਡਮ ਗੁਰਪ੍ਰੀਤ ਕੌਰ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਡੀ.ਪੀ.ਈ. ਸੁਦਾਗਰ ਸਿੰਘ ਦੀ ਅਗਵਾਈ ਵਿਚ ਸਮੂਹ ਸਟਾਫ਼ ਦੇ ਸਹਿਯੋਗ ਨਾਲ ਖੇਡਾਂ ਯਾਦਾਂ ਛੱਡਦੀਆਂ ਸਮਾਪਤ ਹੋਈਆਂ | ਇਸ ਸਮੇਂ ਬਲਜਿੰਦਰ ਕੌਰ, ਸਰਬਜੀਤ ਸਿੰਘ ਗਰੇਵਾਲ, ਪਰਮਿੰਦਰ ਕੌਰ, ਹਰਪ੍ਰੀਤ ਕੌਰ, ਗੁਰਮੀਤ ਕੌਰ, ਸੰਦੀਪ ਕੌਰ, ਰਵਨੀਤ ਕੌਰ, ਰਖਸ਼ਾ ਰਾਣੀ, ਪ੍ਰਭਦੀਪ ਕੌਰ, ਮਨਦੀਪ ਕੌਰ, ਕਿਰਨਦੀਪ ਕੌਰ, ਸਨਦੀਪ ਕੌਰ, ਰਾਣੀ ਸੈਂਭੀ, ਜਸਵਿੰਦਰ ਕੌਰ, ਗੁਰਵਿੰਦਰ ਕੌਰ, ਜਸਪ੍ਰੀਤ ਕੌਰ, ਗੁਰਮੇਲ ਸਿੰਘ, ਸਤਵੀਰ ਸਿੰਘ, ਜਤਿੰਦਰਪਾਲ ਸਿੰਘ, ਵਰਿੰਦਰ ਮੋਹਨ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਕਮਾਲਪੁਰਾ ਦੀ ਖਿਡਾਰਨ ਨੇ ਅੰਤਰ-ਕਾਲਜ ਬਾਕਸਿੰਗ ਮੁਕਾਬਲਿਆਂ 'ਚ ਮੱਲਾਂ... ਅਗਲੀ ਖ਼ਬਰ ਮੇਜਰ ਸਿੰਘ ਮੁੱਲਾਂਪੁਰ ਵਲੋਂ ਕ੍ਰਿਕਟ ਕਲੱਬ ਮੁੱਲਾਂਪੁਰ ਦੁਆਰਾ 5 ਰੋਜ਼ਾ ਟੂਰਨਾਮੈਂਟ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।