ਰਾਏਕੋਟ, 20 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਏ ਗਏ ਅੰਤਰ-ਕਾਲਜ ਬਾਕਸਿੰਗ ਮੁਕਾਬਲਿਆਂ 45 ਅਤੇ 48 ਕਿਲੋ ਵਜ਼ਨ ਵਿਚੋਂ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਕਮਾਲਪੁਰਾ ਦੀ ਵਿਦਿਆਰਥਣ ਕਿਰਨਜੋਤ ਕੌਰ ਪੁੱਤਰੀ ਜਗਦੀਸ਼ ਸਿੰਘ ਬੀ.ਏ. ਭਾਗ-ਪਹਿਲਾ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਚਮਕਾਇਆ | ਇਸ ਮੌਕੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਰਵਿੰਦਰ ਕੌਰ, ਮੀਤ ਪ੍ਰਧਾਨ ਅਮਰਜੀਤ ਸਿੰਘ ਹੰਸਰਾ, ਸਕੱਤਰ ਮਲਕੀਅਤ ਸਿੰਘ ਰਾਜਲ, ਮੈਂਬਰ ਸ਼ੇਰ ਸਿੰਘ, ਅਵਤਾਰ ਸਿੰਘ ਚੀਮਾ (ਸੁਪਰਵਾਈਜ਼ਰ ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਟਰੱਸਟ ਕਮਾਲਪੁਰਾ) ਨੇ ਫ਼ਿਜੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਅਸਿਸਟੈਂਟ ਪ੍ਰੋ. ਅਮਨਦੀਪ ਕੌਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਖਿਡਾਰਨ ਕਿਰਨਜੋਤ ਕੌਰ ਨੂੰ ਅਗਲੇਰੇ ਭਵਿੱਖ ਲਈ ਹੋਰ ਜ਼ਿਆਦਾ ਮਿਹਨਤ ਕਰਨ ਲਈ ਹੱਲਾਸ਼ੇਰੀ ਦਿੱਤੀ | ਇਸ ਮੌਕੇ ਕਾਰਜਕਾਰੀ ਪਿ੍ੰਸੀਪਲ ਡਾ. ਰਵਿੰਦਰ ਕੌਰ ਨੇ ਆਖਿਆ ਕਿ ਸਾਡੀ ਸੰਸਥਾ ਅਕੈਡਮਿਕ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਪ੍ਰਤੀ ਵੀ ਉਤਸ਼ਾਹਿਤ ਕਰਦੀ ਹੈ ਤਾਂ ਜੋ ਵਿਦਿਆਰਥੀਆਂ ਦਾ ਬੌਧਿਕ ਤੇ ਸਰੀਰਿਕ ਵਿਕਾਸ ਹੋ ਸਕੇ |