15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਮੇਜਰ ਸਿੰਘ ਮੁੱਲਾਂਪੁਰ ਵਲੋਂ ਕ੍ਰਿਕਟ ਕਲੱਬ ਮੁੱਲਾਂਪੁਰ ਦੁਆਰਾ 5 ਰੋਜ਼ਾ ਟੂਰਨਾਮੈਂਟ ਦਾ ਉਦਘਾਟਨ

ਅਜੀਤ ਡੈਸਕ 21-11-2025
ਮੁੱਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਸ਼ਹੀਦਗੰਜ ਮੁਸਕਿਆਣਾ ਸਾਹਿਬ ਕਿ੍ਕਟ ਕਲੱਬ ਪਿੰਡ ਮੁੱਲਾਂਪੁਰ ਵਲੋਂ ਗ੍ਰਾਮ ਪੰਚਾਇਤ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਐੱਨ.ਆਰ.ਆਈਜ਼ ਦੇ ਸਹਿਯੋਗ ਨਾਲ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ 'ਚ 5 ਰੋਜ਼ਾ ਨਿਰੋਲ ਪਿੰਡ ਵਾਰ ਕਿ੍ਕਟ ਟੂਰਨਾਮੈਂਟ ਅੱਜ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ | ਟੂਰਨਾਮੈਂਟ ਦਾ ਉਦਘਾਟਨ ਪੰਜਾਬ ਕਾਂਗਰਸ ਦੇ ਲੁਧਿਆਣਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋਂ ਕੀਤਾ ਗਿਆ, ਉਨ੍ਹਾਂ ਨਾਲ ਇੰਦਰਜੀਤ ਸਿੰਘ ਮਹਿਤੋ, ਸਾਬਕਾ ਸਰਪੰਚ ਸਾਧੂ ਸਿੰਘ ਕੈਨੇਡਾ, ਸਾਬਕਾ ਸਰਪੰਚ ਬਲਵੀਰ ਸਿੰਘ, ਸਾਬਕਾ ਸਰਪੰਚ ਸਿਕੰਦਰ ਸਿੰਘ ਧਨੋਆ, ਖੇਤੀਬਾੜੀ ਸਹਿਕਾਰੀ ਸਭਾ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ, 'ਆਪ' ਆਗੂ ਬੂਟਾ ਸਿੰਘ ਧਨੋਆ, ਗੁਰਦੁਆਰਾ ਮੁਸ਼ਕਿਆਣਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਮੇਜਰ ਸਿੰਘ ਗੋਰਾ, ਦਵਿੰਦਰ ਸਿੰਘ ਲੰਮੇ ਮੌਜੂਦ ਰਹੇ | ਟੂਰਨਾਮੈਂਟ ਦੇ ਪ੍ਰਬੰਧਕ ਰਾਜਨਵੀਰ ਸਿੰਘ ਲੰਮੇ, ਸੋਨਾ ਮਾਨ, ਮਨੀ ਮਾਨ, ਗੁਰਪ੍ਰੀਤ ਲਾਲਾ, ਨਗਿੰਦਰ ਨਿੰਦਾ, ਸੁਖਵਿੰਦਰ ਜੋਸੀ ਦੀ ਨਜ਼ਰਸਾਨੀ ਹੇਠ ਪੂਲ ਏ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਿੰਡ ਭੱਟੀਆਂ ਢਾਹਾ ਅਤੇ ਸੈਫਾਬਾਦ (ਜਲੰਧਰ) ਕਿ੍ਕਟ ਟੀਮਾਂ ਨੇ ਕੁਆਟਰ ਫਾਈਨਲ ਵਿਚ ਆਪਣੀ ਥਾਂ ਪੱਕੀ ਕੀਤੀ | ਟੂਰਨਾਮੈਂਟ ਦੀ ਸਫ਼ਲਤਾ ਲਈ ਚੇਅਰਮੈਨ ਬਲੌਰ ਸਿੰਘ, ਕਰਮਜੀਤ ਸਿੰਘ ਗਿੱਲ, ਜਤਿੰਦਰ ਸਿੰਘ ਗਿੱਲ, ਗੁਰਪ੍ਰੀਤ ਗਿੱਲ, ਮਨਵੀਰ ਸਿੰਘ ਕਲੇਰ, ਪੰਚ ਜਸਪ੍ਰੀਤ ਸਿੰਘ, ਪੰਚ ਜਰਨੈਲ ਸਿੰਘ, ਮਨਮੋਹਨ ਸਿੰਘ ਕਲੇਰ, ਦਵਿੰਦਰ ਸਿੰਘ ਗਿੱਲ, ਮਾਸਟਰ ਬਲਦੇਵ ਸਿੰਘ, ਮਾ. ਸੁਖਰਾਜ ਸਿੰਘ, ਮਾ. ਗੁਰਸੇਵਕ ਸਿੰਘ, ਜਸਪ੍ਰੀਤ ਜੱਸੀ, ਫਕੀਰੀਆ ਮੁਹੰਮਦ, ਗੱਗੂ ਲੰਮੇ, ਪੰਮਾ ਮੁੱਲਾਂਪੁਰ, ਰਛਪਾਲ ਸਿੰਘ ਮੁੱਲਾਂਪੁਰ ਹੋਰਨਾਂ ਵਲੋਂ ਪ੍ਰਬੰਧਕਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ |
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਪ੍ਰਾਇਮਰੀ ਵਿੰਗ ਦੀਆਂ ਸਕੂਲ ਖੇਡਾਂ ਕਰਵਾਈਆਂ ਅਗਲੀ ਖ਼ਬਰ ਬਾਲ ਦਿਵਸ ਨੂੰ ਸਮਰਪਿਤ ਖੇਡ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।