ਆਲੀਵਾਲ ’ਚ ਲੁਧਿਆਣਾ ਮੁੱਖ ਮਾਰਗ ਬੰਦ ਕਰਕੇ ਲੋਕਾਂ ਨੇ ਦਿੱਤਾ ਰੋਸ ਧਰਨਾ
ਹੰਬੜਾਂ, 15 ਅਕਤੂਬਰ (ਮੇਜਰ ਹੰਬੜਾਂ, ਕੁਲਦੀਪ ਸਿੰਘ ਮਾਨ)-ਪੰਜਾਬ ਬੰਦ ਦੇ ਸੱਦੇ ’ਤੇ ਪਿੰਡ ਆਲੀਵਾਲ ’ਚ ਲੁਧਿਆਣਾ ਮੁੱਖ ਮਾਰਗ ਬੰਦ ਕਰਕੇ ਰੋਸ ਧਰਨਾ ਦਿੱਤਾ, ਜਿਸ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਸਾਬਕਾ ਸਰਪੰਚ ਪਰਗਟ ਸਿੰਘ ਢਿੱਲੋਂ, ਸਰਪੰਚ ਜਗਦੀਪ ਸਿੰਘ ਪੁੜੈਣ, ਚੇਅਰਮੈਨ ਗੁਰਦੀਪ ਸਿੰਘ ਭੰਗੂ, ਬੀਕੇਯੂ ਡਕੌਂਦਾ ਹਸਨਪੁਰ ਦੇ ਸੂਬਾ ਮੀਤ ਪ੍ਰਧਾਨ ਵਿਨੇਪਾਲ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸੂਬੇ ’ਚ ਦਿਨ ਦਿਹਾੜੇ ਪਰਵਿੰਦਰ ਸਿੰਘ ਝੋਟੇ ਵਰਗੇ ਸਮਾਜ ਸੇਵੀ ਦਾ ਕਤਲ ਕੀਤੇ ਜਾਣਾ ਬਹੁਤ ਹੀ ਨਿੰਦਣਯੋਗ ਹੈ ਜੋ ਕਿ ਸਰਕਾਰ ਦੇ ਮੱਥੇ ’ਤੇ ਕਲੰਕ ਹੈ ਪਰ ਭਗਵੰਤ ਮਾਨ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮਾੜੀ ਕਾਰਜੁਗਾਰੀ ਕਾਰਨ ਅੱਜ ਪੰਜਾਬ ’ਚ ਹਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ, ਜਿਸ ਲਈ ਸਾਨੂੰ ਇਕੱਠੇ ਹੋ ਕੇ ਨਸ਼ਿਆਂ ਵਿਰੁੱਧ ਅਤੇ ਸਰਕਾਰਾਂ ਵਿਰੁੱਧ ਲੜਾਈ ਲੜਨੀ ਪਵੇਗੀ।
ਹੰਬੜਾਂ, 15 ਅਕਤੂਬਰ (ਮੇਜਰ ਹੰਬੜਾਂ, ਕੁਲਦੀਪ ਸਿੰਘ ਮਾਨ)-ਪੰਜਾਬ ਬੰਦ ਦੇ ਸੱਦੇ ’ਤੇ ਪਿੰਡ ਆਲੀਵਾਲ ’ਚ ਲੁਧਿਆਣਾ ਮੁੱਖ ਮਾਰਗ ਬੰਦ ਕਰਕੇ ਰੋਸ ਧਰਨਾ ਦਿੱਤਾ, ਜਿਸ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਸਾਬਕਾ ਸਰਪੰਚ ਪਰਗਟ ਸਿੰਘ ਢਿੱਲੋਂ, ਸਰਪੰਚ ਜਗਦੀਪ ਸਿੰਘ ਪੁੜੈਣ, ਚੇਅਰਮੈਨ ਗੁਰਦੀਪ ਸਿੰਘ ਭੰਗੂ, ਬੀਕੇਯੂ ਡਕੌਂਦਾ ਹਸਨਪੁਰ ਦੇ ਸੂਬਾ ਮੀਤ ਪ੍ਰਧਾਨ ਵਿਨੇਪਾਲ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸੂਬੇ ’ਚ ਦਿਨ ਦਿਹਾੜੇ ਪਰਵਿੰਦਰ ਸਿੰਘ ਝੋਟੇ ਵਰਗੇ ਸਮਾਜ ਸੇਵੀ ਦਾ ਕਤਲ ਕੀਤੇ ਜਾਣਾ ਬਹੁਤ ਹੀ ਨਿੰਦਣਯੋਗ ਹੈ ਜੋ ਕਿ ਸਰਕਾਰ ਦੇ ਮੱਥੇ ’ਤੇ ਕਲੰਕ ਹੈ ਪਰ ਭਗਵੰਤ ਮਾਨ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮਾੜੀ ਕਾਰਜੁਗਾਰੀ ਕਾਰਨ ਅੱਜ ਪੰਜਾਬ ’ਚ ਹਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ, ਜਿਸ ਲਈ ਸਾਨੂੰ ਇਕੱਠੇ ਹੋ ਕੇ ਨਸ਼ਿਆਂ ਵਿਰੁੱਧ ਅਤੇ ਸਰਕਾਰਾਂ ਵਿਰੁੱਧ ਲੜਾਈ ਲੜਨੀ ਪਵੇਗੀ। ਇਸ ਮੌਕੇ ਹਰਜੀਤ ਸਿੰਘ ਬਾਵਾ, ਸਾਬਕਾ ਸਰਪੰਚ ਅਲਬੇਲ ਸਿੰਘ ਘਮਣੇਵਾਲ, ਤਰਸੇਮ ਸਿੰਘ ਤਲਵੰਡੀ ਨੌ ਅਬਾਦ, ਭਜਨ ਸਿੰਘ ਬਾਣੀਏਵਾਲ, ਪਰਮਜੀਤ ਸਿੰਘ ਘਮਣੇਵਾਲ, ਸਾਬਕਾ ਸਰਪੰਚ ਸ਼ੇਰ ਸਿੰਘ ਪੁੜੈਣ, ਆਗੂ ਅਵਤਾਰ ਸਿੰਘ ਆਲੀਵਾਲ, ਪ੍ਰੀਤਮ ਸਿੰਘ, ਮੇਵਾ ਸਿੰਘ ਬਾਣੀਏਵਾਲ, ਅਰਸ਼ਦੀਪ ਸਿੰਘ ਸਮੇਤ ਹੋਰ ਕਿਸਾਨ, ਮਜ਼ਦੂਰ ਤੇ ਪਿੰਡ ਵਾਸੀ ਮੌਜੂਦ ਸਨ।