16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪਰਵਿੰਦਰ ਸਿੰਘ ਝੋਟੇ ਦੇ ਕਤਲ ਵਿਰੁੱਧ ਪੰਜਾਬ ਬੰਦ ਦੇ ਸੱਦੇ ’ਤੇ ਜਗਰਾਉਂ ਰਿਹਾ ਮੁਕੰਮਲ ਬੰਦ

ਜਗਰਾਉਂ, 15 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ, ਵਿਨੋਦ ਕੁਮਾਰ)-ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟੇ ਦੀ ਮੌਤ ਦੇ ਵਿਰੋਧ ਵਿੱਚ ਪੰਜਾਬ ਬੰਦ ਦੇ ਸੱਦੇ ਨੂੰ ਜਗਰਾਉਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸਿਆਸੀ ਪਾਰਟੀਆਂ, ਕਿਸਾਨਾਂ, ਮਜ਼ਦੂਰਾਂ , ਮੁਲਾਜ਼ਮ ਜਥੇਬੰਦੀਆਂ ਤੇ ਵਪਾਰਕ ਸੰਗਠਨਾਂ ਦੇ ਸਹਿਯੋਗ ਨਾਲ ਜਗਰਾਉਂ ਸ਼ਹਿਰ ਦੀਆਂ ਦੁਕਾਨਾਂ, ਬੈਂਕਿੰਗ ਤੇ ਵਪਾਰਕ ਅਦਾਰੇ ਬੰਦ ਰਹੇ।

ਅਜੀਤ ਡੈਸਕ 16-10-2026
ਜਗਰਾਉਂ, 15 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ, ਵਿਨੋਦ ਕੁਮਾਰ)-ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟੇ ਦੀ ਮੌਤ ਦੇ ਵਿਰੋਧ ਵਿੱਚ ਪੰਜਾਬ ਬੰਦ ਦੇ ਸੱਦੇ ਨੂੰ ਜਗਰਾਉਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸਿਆਸੀ ਪਾਰਟੀਆਂ, ਕਿਸਾਨਾਂ, ਮਜ਼ਦੂਰਾਂ , ਮੁਲਾਜ਼ਮ ਜਥੇਬੰਦੀਆਂ ਤੇ ਵਪਾਰਕ ਸੰਗਠਨਾਂ ਦੇ ਸਹਿਯੋਗ ਨਾਲ ਜਗਰਾਉਂ ਸ਼ਹਿਰ ਦੀਆਂ ਦੁਕਾਨਾਂ, ਬੈਂਕਿੰਗ ਤੇ ਵਪਾਰਕ ਅਦਾਰੇ ਬੰਦ ਰਹੇ। ਇਸ ਦੌਰਾਨ ਜਗਰਾਉਂ ਦੇ ਮੇਨ ਬੱਸ ਅੱਡੇ ਨੇੜੇ ਤਹਿਸੀਲ ਚੌਂਕ ’ਚ ਪੁਲ ਥੱਲੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਜਿਸ ਵਿਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁੰਨਾਂ ਸਮੇਤ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਪਰਵਿੰਦਰ ਸਿੰਘ ਝੋਟਾ ਕਤਲ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਹੋਏ ਇਸ ਪ੍ਰਦਰਸ਼ਨ ਦੌਰਾਨ ਬੁਲਾਰਿਆਂ ਨੇ ਪੰਜਾਬ ਵਿੱਚ ਨਸ਼ਿਆਂ ਦੇ ਵਧ ਰਹੇ ਕਾਰੋਬਾਰ ਅਤੇ ਇਸ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਨਾ ਹੋਣ ’ਤੇ ਪੰਜਾਬ ਸਰਕਾਰ ਨੂੰ ਘੇਰਿਆ। ਇਸ ਰੈਲੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਤਿੰਨ ਦਰਜਨ ਦੇ ਕਰੀਬ ਬੁਲਾਰਿਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਨਸ਼ਾ ਤਸਕਰਾਂ, ਪੁਲਿਸ, ਸਿਆਸੀ ਲੋਕਾਂ ਅਤੇ ਡਰੱਗ ਇੰਸਪੈਕਟਰਾਂ ਵਿਚਕਾਰ ਕਥਿਤ ਗੱਠਜੋੜ ਨੇ ਪੰਜਾਬ ਦੀ ਜਵਾਨੀ ਨੂੰ ਤਬਾਹੀ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਹਰ ਰੋਜ਼ ਘਰਾਂ ਦੇ ਚਿਰਾਗ ਬੁੱਝ ਰਹੇ ਹਨ, ਪਰ ਸਰਕਾਰ ਇਸ ਗੰਭੀਰ ਸਮੱਸਿਆ ਨੂੰ ਠੱਲ੍ਹ ਪਾਉਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਪਰਵਿੰਦਰ ਸਿੰਘ ਝੋਟੇ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਨਸ਼ਾ ਤਸਕਰੀ ਦੇ ਕਾਰੋਬਾਰ ਨੂੰ ਜੜ੍ਹੋਂ ਖ਼ਤਮ ਕਰਨ ਦੀ ਮੰਗ ਕੀਤੀ। ਰੈਲੀ ਦੀ ਸਮਾਪਤੀ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਪੁਲ ਤੱਕ ਰੋਹ ਭਰਪੂਰ ਮੁਜ਼ਾਹਰਾ ਕੀਤਾ। ਇਸ ਤੋਂ ਬਾਅਦ ਸ਼ਹਿਰ ਦੇ ਮੇਨ ਚੌਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਫੂਕ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਇਨਕਲਾਬੀ ਕੇਂਦਰ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ, ਕਾਂਗਰਸ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ , ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਬਾਬਾ ਸੁਖਦੇਵ ਸਿੰਘ ਨਿਹੰਗ ਸਿੰਘ, ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਪ੍ਰਧਾਨ ਰਵਿੰਦਰਪਾਲ ਰਾਜੂ ਕਾਮਰੇਡ , ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਜਸਦੇਵ ਸਿੰਘ ਲਲਤੋਂ, ਭੁਪਿੰਦਰਪਾਲ ਸਿੰਘ ਬਰਾੜ, ਸੁਖਵਿੰਦਰ ਸਿੰਘ ਸਿੱਧੂ, ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਗੇਜਾ ਰਾਮ ਬਾਲਮੀਕੀ, ਰਛਪਾਲ ਸਿੰਘ ਗਾਲਿਬ, ਤਰੁਣਪ੍ਰੀਤ ਸਿੰਘ ਖ਼ਾਲਸਾ, ਸ਼ਮਸ਼ੇਰ ਸਿੰਘ ਖਾਲਸਾ, ਜਸਵਿੰਦਰ ਸਿੰਘ ਨਿਹੰਗ ਕਾਉਂਕੇ ਖੁਰਦ, ਸੁਪਰੀਤ ਕੌਰ ਚਕਰ, ਅਰਸ਼ਦੀਪ ਸਿੰਘ ਕਲੇਰ ਨੇ ਸੰਬੋਧਨ ਕੀਤਾ। ਇਸ ਮੌਕੇ ਕਾਂਗਰਸੀ ਆਗੂ ਰਾਜੇਸ਼ਇੰਦਰ ਸਿੰਘ ਸਿੱਧੂ, ਸਾਬਕਾ ਇੰਸਪੈਕਟਰ ਪ੍ਰੇਮ ਸਿੰਘ, ਡੀ.ਟੀ.ਐੱਫ. ਵੱਲੋਂ ਬਲਵੀਰ ਸਿੰਘ ਬਾਸੀਆਂ , ਹਰਵਿੰਦਰ ਸਿੰਘ ਪੁੜੈਣ, ਦੀਦਾਰ ਸਿੰਘ ਮਲਕ, ਸਰਪ੍ਰੀਤ ਸਿੰਘ ਕਾਉਂਕੇ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਜਗਜੀਤ ਸਿੰਘ ਡੱਲਾ, ਨਿਰਮਲ ਸਿੰਘ ਡੱਲਾ, ਇਕਬਾਲ ਸਿੰਘ ਮਲਕ, ਪਰਿਵਾਰ ਸਿੰਘ ਮਲਕ, ਕੁਲਵੰਤ ਸਿੰਘ ਡਾਂਗੀਆਂ, ਗੁਰਨਾਮ ਸਿੰਘ ਡੱਲਾ, ਗੁਰਦੀਪ ਸਿੰਘ ਮੱਲ੍ਹਾ, ਮਾ: ਗੁਰਮੇਲ ਸਿੰਘ ਰੂਮੀ, ਪ੍ਰਧਾਨ ਸਿਵਰਾਜ ਸਿੰਘ, ਮਨਜਿੰਦਰ ਸਿੰਘ ਡੱਲਾ, ਪੇਡੂ ਮਜ਼ਦੂਰ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਮਾਣੂੰਕੇ, ਭਾਜਪਾ ਆਗੂ ਅਜੀਤ ਸਿੰਘ ਅਖਾੜਾ, ਕੁਲਵੰਤ ਸਿੰਘ ਡਾਂਗੀਆਂ, ਬਲਦੇਵ ਸਿੰਘ ਸੰਧੂ ਮਾਣੂੰਕੇ, ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਮਜ਼ਦੂਰ ਆਗੂ ਮਦਨ ਸਿੰਘ, ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ, ਸੁਖਦੇਵ ਸਿੰਘ ਮਾਣੂੰਕੇ, ਬਲਵਿੰਦਰ ਸਿੰਘ ਕੋਠੇ ਪੋਨਾ, ਰਛਪਾਲ ਸਿੰਘ ਨਵਾਂ ਡੱਲਾ, ਕਰਮਜੀਤ ਸਿੰਘ ਕਾਉਂਕੇ , ਰਮੇਸ਼ ਕੁਮਾਰ ਸਹੋਤਾ, ਦੇਵਰਾਜ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ। ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਦੇ ਰੋਸ ’ਚ ਪਿੰਡ ਰੂਮੀ ਵਾਸੀਆਂ ਨੇ ਜਗਰਾਉਂ-ਰਾਏਕੋਟ ਰੋਡ ਕੀਤਾ ਬੰਦ ਜਗਰਾਉਂ, 15 ਅਕਤੂਬਰ (ਗੁਰਦੀਪ ਸਿੰਘ ਮਲਕ)-ਨਸ਼ਿਆਂ ਵਿਰੁੱਧ ਲੜ ਰਹੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ਵਿੱਚ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਜਗਰਾਉਂ-ਰਾਏਕੋਟ ਰੋਡ ਨੂੰ ਪਿੰਡ ਰੂਮੀ ਵਾਸੀਆਂ ਨੇ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ। ਇਸ ਦੌਰਾਨ ਪਿੰਡ ਵਾਸੀਆਂ ਅਤੇ ਰੋਸ ਪ੍ਰਦਰਸ਼ਨਕਾਰੀਆਂ ਨੇ ਸ਼ਾਂਤਮਈ ਧਰਨਾ ਲਾ ਕੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ। ਹਾਲਾਂਕਿ ਪ੍ਰਦਰਸ਼ਨਕਾਰੀਆਂ ਵੱਲੋਂ ਮੁੱਖ ਮਾਰਗ ਜਾਮ ਕੀਤੇ ਜਾਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਸੜਕ ਜਾਮ ਹੋਣ ਦੀ ਸੂਚਨਾ ਮਿਲਣ ’ਤੇ ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਅਤੇ ਥਾਣਾ ਸਦਰ ਦੇ ਐੱਸ.ਐੱਚ.ਓ. ਸੁਖਵਿੰਦਰ ਸਿੰਘ ਦਿਓਲ ਮੌਕੇ ’ਤੇ ਪਹੁੰਚੇ। ਉਨ੍ਹਾਂ ਧਰਨਾਕਾਰੀਆਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਬੰਦ ਦੇ ਸੱਦੇ ਦਾ ਮਕਸਦ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਉਣਾ ਸੀ, ਪਰ ਮੁੱਖ ਮਾਰਗ ਬੰਦ ਕਰਨ ਸਬੰਧੀ ਕੋਈ ਸੱਦਾ ਨਹੀਂ ਦਿੱਤਾ ਗਿਆ ਸੀ। ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਵੱਲੋਂ ਧਰਨਾਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਸੜਕ ਤੋਂ ਰੋਕ ਹਟਾ ਦਿੱਤੀ ਗਈ ਅਤੇ ਆਵਾਜਾਈ ਬਹਾਲ ਕਰਨ ਦਾ ਰਾਹ ਪੱਧਰਾ ਹੋਇਆ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਸੜਕ ਦੇ ਇਕ ਪਾਸੇ ਬੈਠ ਕੇ ਆਪਣਾ ਰੋਸ ਪ੍ਰਗਟਾਉਣ ਲੱਗੇ। ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਭਾਵੇਂ ਮੁੱਖ ਸੜਕ ਜਾਮ ਕਰਨ ਦਾ ਕੋਈ ਸੱਦਾ ਨਹੀਂ ਸੀ, ਪਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਵਿਰੁੱਧ ਲੋਕਾਂ ਦਾ ਰੋਸ ਪ੍ਰਗਟ ਕਰਨਾ ਜ਼ਰੂਰੀ ਸੀ। ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਬੰਦ ਦੇ ਸੱਦੇ ਨੂੰ ਆਪਣਾ ਸਮਰਥਨ ਦਿੱਤਾ। ਉਧਰ, ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਸੜਕ ਤੋਂ ਰੋਕ ਹਟਾ ਦਿੱਤੀ ਗਈ ਅਤੇ ਧਰਨਾਕਾਰੀਆਂ ਨੇ ਰਸਤਾ ਖੋਲ੍ਹ ਦਿੱਤਾ। ਮੰਡੀ ਮੁੱਲਾਂਪੁਰ ਦਾਖਾ ਸ਼ਹਿਰ ’ਚ ਰੋਸ ਮਾਰਚ ਤੇ ਧਰਨਾ ਮੁੱਲਾਂਪੁਰ-ਦਾਖਾ, 15 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਬੰਦ ਦੇ ਸੱਦੇ ਨੂੰ ਮੁੱਲਾਂਪੁਰ ਦਾਖਾ ਕਸਬੇ ਦੇ ਦੁਕਾਨਦਾਰਾਂ, ਸ਼ਹਿਰੀਆਂ ਵਲੋਂ ਭਰਪੂਰ ਸਮਰਥਨ ਰਿਹਾ। ਸੜਕੀ ਆਵਾਜਾਈ ਨੂੰ ਛੱਡ ਕੇ ਛੋਟੇ-ਵੱਡੇ ਸਭ ਕਾਰੋਬਾਰ ਬੰਦ ਰਹੇ। ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਰੋਹ ਵਜੋਂ ਸ਼ਹਿਰ ਦੀਆਂ ਸਰਵਿਸ ਲੇਨ ਸੜਕਾਂ ’ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ/ਹਸਨਪੁਰ) ਵਲੋਂ ਰੋਸ ਮਾਰਚ ਤੇ ਬੀ. ਕੇ. ਯੂ. (ਡਕੌਂਦਾ/ਧਨੇਰ) ਅਤੇ ਬੀ. ਕੇ. ਯੂ. (ਉਗਰਾਹਾਂ) ਵਲੋਂ ਮੁੱਖ ਚੌਕ ’ਚ ਧਰਨਾ ਲਾ ਕੇ ਪਰਵਿੰਦਰ ਸਿੰਘ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦੀ ਮੰਗ ਕੀਤੀ। ਬੀ. ਕੇ. ਯੂ. (ਹਸਨਪੁਰ) ਦੇ ਪੰਜਾਬ ਪ੍ਰਧਾਨ ਜਗਰੂਪ ਸਿੰਘ ਨੇ ਕਿਹਾ ਕਿ ‘ਆਪ’ ਸਰਕਾਰ ਦੇ ਰਾਜ ’ਚ ਨਸ਼ੇ ਖਤਮ ਹੋਣ ਦੀ ਥਾਂ ਨਸ਼ਿਆਂ ਨਾਲ ਲੜਨ ਵਾਲਿਆਂ ਦੀ ਜ਼ੁਬਾਨ ਬੰਦ ਕੀਤੀ ਜਾ ਰਹੀ ਹੈ। ਹਸਨਪੁਰ ਨੇ ਕਿਹਾ ਕਿ ਕਾਤਲਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ। ਬੀ. ਕੇ. ਯੂ. (ਡਕੌਂਦਾ/ਧਨੇਰ) ਦੇ ਸੂਬਾਈ ਆਗੂ ਅਮਨਦੀਪ ਸਿੰਘ ਲਲਤੋਂ ਵਲੋਂ ਪਰਵਿੰਦਰ ਸਿੰਘ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦੀ ਮੰਗ ਕਰਦਿਆਂ ਕਿਹਾ ਕਿ ਪ੍ਰਸ਼ਾਸਨਿਕ ਮਿਲੀਭੁਗਤ ਨਾਲ ਅੱਜ ਨਸ਼ਾ ਤਸਕਰਾਂ ਤੇ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੋ ਗਏ। ਲਤੋਂ ਨੇ ਕਿਹਾ ਕਿ ਸਾਡੀ ਕਿਸਾਨ ਜਥੇਬੰਦੀ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਲਈ ਲੰਬੀ ਲੜਾਈ ’ਚ ਸ਼ਾਮਿਲ ਰਹੇਗਾ। ਬੀ. ਕੇ. ਯੂ. (ਡਕੌਂਦਾ/ਧਨੇਰ) ਆਗੂ ਰਣਵੀਰ ਸਿੰਘ ਰੁੜਕਾ, ਬੀ. ਕੇ. ਯੂ. (ਉਗਰਾਹਾਂ) ਤੀਰਥ ਸਿੰਘ ਸਰਾਂ, ਜਸਵੰਤ ਸਿੰਘ ਭੱਟੀਆਂ, ਰਣਵੀਰ ਸਿੰਘ ਬੋਪਾਰਾਏ ਵਲੋਂ ਵੀ ਧਰਨਾਕਾਰੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਬੰਦ ਤੱਕ ਹੀ ਸੀਮਿਤ ਨਹੀਂ, ਸਾਡੀ ਕਿਸਾਨ ਜਥੇਬੰਦੀ ਪਰਵਿੰਦਰ ਸਿੰਘ ਝੋਟਾ ਹੱਤਿਆਕਾਂਡ ’ਚ ਸ਼ੁਰੂ ਜਾਂ ਹੋਣ ਵਾਲੇ ਹਰ ਸੰਘਰਸ਼ ਵਿਚ ਮੋਹਰੀ ਰਹੇਗੀ। ਰਾਏਕੋਟ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਧਰਨਾ ਰਾਏਕੋਟ, (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)-‘ਪੰਜਾਬ ਬੰਦ’ ਦੇ ਸੱਦੇ ’ਤੇ ਰਾਏਕੋਟ ਵਿਖੇ ਬੰਦ ਦਾ ਭਰਵਾਂ ਅਸਰ ਦੇਖਣ ਨੂੰ ਮਿਲਿਆ ਅਤੇ ਵੱਖ-ਵੱਖ ਕਿਸਾਨ, ਜਨਤਕ, ਸਿਆਸੀ ਪਾਰਟੀਆਂ ਤੇ ਆਮ ਲੋਕਾਂ ਵਲੋਂ ਸਰਦਾਰ ਹਰੀ ਸਿੰਘ ਨਲੂਆ ਚੌਕ ਰਾਏਕੋਟ ਵਿਖੇ ਆਮ ਆਦਮੀ ਪਾਰਟੀ ਦੀ ਘਟੀਆ ਕਾਰਗੁਜ਼ਾਰੀ ਅਤੇ ਸੂਬੇ ’ਚ ਵਿਗੜੇ ਲਾਅ ਐਂਡ ਆਰਡਰ ਦੀ ਸਥਿਤੀ ਖਿਲਾਫ਼ ਜ਼ੰਮ ਕੇ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਤੇ ਰੋਸ ਧਰਨਾ ਦਿੱਤਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਥੇਬੰਦਕ ਸਕੱਤਰ ਡਾ. ਗੁਰਚਰਨ ਸਿੰਘ ਬੜਿੰਗ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਅੱਚਰਵਾਲ, ਬੀ. ਕੇ. ਯੂ. (ਡਕੌਂਦਾ) ਦੇ ਪ੍ਰਧਾਨ ਮਨਜੀਤ ਸਿੰਘ ਧਨੇਰ, ਏਟਕ ਦੇ ਕਰਤਾਰ ਰਾਮ, ਬੀ. ਕੇ. ਯੂ. (ਉਗਰਾਹਾਂ) ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਲਕਾ ਇੰਚਾਰਜ ਜਗਰੂਪ ਸਿੰਘ ਖ਼ਾਲਸਾ, ਕਿਸਾਨ ਆਗੂ ਜਸਵਿੰਦਰ ਸਿੰਘ ਲਾਡੀ ਭੈਣੀ ਬੜਿੰਗਾਂ, ਬੀ. ਕੇ. ਯੂ. (ਡਕੌਂਦਾ) ਦੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਧੂਰਕੋਟ ਆਦਿ ਨੇ ਆਖਿਆ ਕਿ ਸੱਤਾਧਾਰੀ ਧਿਰ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੌਜਵਾਨਾਂ ਨੂੰ ਸੁਰੱਖਿਆ ਦੇਣ ਦੀ ਬਜਾਏ ਮੂਕ ਦਰਸ਼ਕ ਬਣੀ ਹੋਈ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੀ ‘ਆਪ’ ਸਰਕਾਰ ’ਤੇ ਤਿੱਖੇ ਹਮਲੇ ਬੋਲਦਿਆਂ ਕਿਹਾ ਕਿ ਮੌਜੂਦਾ ਸਰਕਾਰ ਸੂਬੇ ਵਿਚੋਂ ਨਸ਼ਿਆਂ ਨੂੰ ਖ਼ਤਮ ਕਰਨ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਚੁੱਕੀ ਹੈ। ਉਨ੍ਹਾਂ ਕਥਿਤ ਦੋਸ਼ ਲਗਾਇਆ ਕਿ ਸਰਕਾਰ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਦੇ ਨਾਂਅ ਹੇਠ ਸਿਰਫ਼ ਅਖ਼ਬਾਰੀ ਬਿਆਨਬਾਜ਼ੀ ਕਰਕੇ ਝੂਠੇ ਡਰਾਮੇ ਕੀਤੇ ਜਾ ਰਹੇ ਹਨ, ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਨਸ਼ਾ ਤਸਕਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਮੌਕੇ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆਇਆ, ਇਸ ਮੌਕੇ ਰਾਏਕੋਟ ਦੇ ਬਾਜ਼ਾਰਾਂ, ਬੱਸ ਸਟੈਂਡ ਆਦਿ ਥਾਵਾਂ ’ਤੇ ਸੁੰਨ ਪਸਰੀ ਰਹੀ। ਇਸ ਮੌਕੇ ਮਨਜੀਤ ਸਿੰਘ ਬੁਢੇਲ, ਬਾਬਾ ਜਸਵੰਤ ਸਿੰਘ ਧਾਲੀਆਂ, ਡਾਇਰੈਕਟਰ ਜਗਤਾਰ ਸਿੰਘ ਭੈਣੀ ਬੜਿੰਗਾ, ਸਾਬਕਾ ਸਰਪੰਚ ਮਨਪ੍ਰੀਤ ਸਿੰਘ ਨੱਥੋਵਾਲ, ਰਾਜ ਸਿੰਘ ਸੱਤੋਵਾਲ, ਬਲਵੀਰ ਸਿੰਘ ਅੱਚਰਵਾਲ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਤਲਵੰਡੀ, ਰਛਪਾਲ ਸਿੰਘ ਸੀਲੋਆਣੀ, ਗੁਰਦਿੱਤ ਸਿੰਘ ਭੈਣੀ ਬੜਿੰਗਾ, ਕੁਲਵਿੰਦਰ ਸਿੰਘ ਭੱਟੀ, ਹਰਦੇਵ ਸਿੰਘ ਦੇਬੀ ਭੈਣੀ ਦਰੇੜਾ, ਦਲਜੀਤ ਸਿੰਘ ਬਰ੍ਹਮੀ, ਸੁਖਬੀਰ ਸਿੰਘ ਰਾਏ, ਕਮਲਜੀਤ ਸਿੰਘ ਬਰ੍ਹਮੀ, ਡਾ.ਜੁਗਰਾਜ ਸਿੰਘ ਰਾਜਗੜ੍ਹ, ਕਮਲਜੀਤ ਸਿੰਘ ਰੂਪਾਪੱਤੀ, ਨਿਰਮਲ ਸਿੰਘ ਬੱਸੀਆਂ ਆਦਿ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ। (ਬਾਕੀ ਸਫ਼ਾ 7 ’ਤੇ) ਸੰਘਰਸ਼ ਕਮੇਟੀ ਭੂੰਦੜੀ ਦੇ ਆਗੂਆਂ, ਵਰਕਰਾਂ ਅਤੇ ਪਿੰਡ ਦੀਆਂ ਔਰਤਾਂ ਨੇ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਭੂੰਦੜੀ, ਕੈਂਸਰ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੇ ਮੈਂਬਰ ਭਿੰਦਰ ਸਿੰਘ ਭਿੰਦੀ, ਜਗਤਾਰ ਸਿੰਘ ਮਾੜਾ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਜਸਵੀਰ ਸਿੰਘ ਸੀਰਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ-ਧਨੇਰ ਦੇ ਸਤਵੰਤ ਸਿੰਘ ਸਿਵੀਆ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸਿੱਧਵਾਂ ਬੇਟ ਪ੍ਰਧਾਨ ਜਸਵੰਤ ਸਿੰਘ ਭੱਟੀਆਂ ਅਤੇ ਆਂਗਣਵਾੜੀ ਯੂਨੀਅਨ ਦੀ ਆਗੂ ਬੀਬੀ ਗੁਰਚਰਨ ਕੌਰ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨਸ਼ਿਆਂ ਦੇ ਕਾਰੋਬਾਰ ਦਾ ਵਿਰੋਧ ਕਰਦਾ ਸੀ। ਆਗੂਆਂ ਨੇ ਦੋਸ਼ ਲਾਇਆ ਕਿ ਨਸ਼ਾ ਤਸਕਰੀ ਦੇ ਵਿਰੋਧ ਕਾਰਨ ਹੀ ਉਸ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਉਨ੍ਹਾਂ ਇਸ ਘਟਨਾ ਨੂੰ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਅਤੇ ਇਸ ਨੂੰ ਮਿਲ ਰਹੀ ਕਥਿਤ ਸਰਕਾਰੀ ਸਰਪ੍ਰਸਤੀ ਨਾਲ ਜੋੜਦਿਆਂ ਸਖ਼ਤ ਰੋਸ ਪ੍ਰਗਟ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਵਿੱਚ ਸਰਕਾਰ ਨਾਕਾਮ ਰਹੀ ਹੈ, ਜਿਸ ਕਾਰਨ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਵੀ ਆਪਣੀ ਜਾਨ ਗੁਆਉਣੀ ਪੈ ਰਹੀ ਹੈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਮਾਨਸਾ ਦੇ ਐੱਸ. ਐੱਸ. ਪੀ. ਅਤੇ ਡੀ. ਐੱਸ. ਪੀ. ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਅਤੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਤੋਂ ਵੀ ਅਸਤੀਫ਼ੇ ਦੀ ਮੰਗ ਕੀਤੀ। ਇਸ ਮੌਕੇ ਅਮਰੀਕ ਸਿੰਘ, ਤੀਰਥ ਸਿੰਘ ਤਲਵੰਡੀ, ਗੁਰਮੇਲ ਸਿੰਘ ਰਾਮਾ, ਗੁਰਮੇਲ ਸਿੰਘ ਸਨੇਤ, ਸੁਰਜੀਤ ਸਿੰਘ ਸਾਬਕਾ ਚੇਅਰਮੈਨ, ਸੂਬੇਦਾਰ ਕਾਲਾ ਸਿੰਘ, ਸੂਬੇਦਾਰ ਬਲਵੀਰ ਸਿੰਘ ਰਾਮਾ, ਸੁਖਵਿੰਦਰ ਸਿੰਘ ਆੜ੍ਹਤੀ, ਭੋਲਾ ਸਿੰਘ, ਤੇਜਿੰਦਰ ਸਿੰਘ ਲੀਹਾ, ਸਾਬਕਾ ਸਰਪੰਚ ਕਰਨੈਲ ਸਿੰਘ ਖੰਗੂੜਾ, ਰਣਜੀਤ ਸਿੰਘ, ਕੁਲਦੀਪ ਸਿੰਘ, ਮਾਣਕ ਸਿੰਘ ਭਰੋਵਾਲ ਕਲਾਂ, ਜੋਗਿੰਦਰ ਸਿੰਘ, ਮਹਿੰਦਰ ਸਿੰਘ, ਬਾਬਾ ਸੁੱਚਾ ਸਿੰਘ, ਭੋਲਾ ਸਿੰਘ, ਰਛਪਾਲ ਸਿੰਘ ਸਵੱਦੀ, ਬਲਦੇਵ ਸਿੰਘ ਲਤਾਲਾ, ਨਛੱਤਰ ਸਿੰਘ ਗੋਰਾਹੂਰ, ਸੰਦੀਪ ਸਿੰਘ ਖਾਲਸਾ, ਸਤਵੰਤ ਸਿੰਘ ਰਾਮਾ, ਗੁਰਮੀਤ ਸਿੰਘ ਗਰੇਵਾਲ, ਬਲਵੀਰ ਸਿੰਘ ਬੀਰੀ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਹਾਜ਼ਰ ਸਨ। ਪੰਜਾਬ ਬੰਦ ਦੌਰਾਨ ਸੜਕਾਂ ’ਤੇ ਮੁਸਤੈਦ ਰਹੀ ਦਾਖਾ ਪੁਲਿਸ ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਸਮਾਜਿਕ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਮਾਨਸਾ ’ਚ ਕਤਲ ਬਾਅਦ ਰਾਜ ਭਰ ’ਚ ਸੋਗ ਦੀ ਲਹਿਰ ਦੌੜ ਗਈ। ਵੱਖ-ਵੱਖ ਜਥੇਬੰਦੀਆਂ ਅਤੇ ਪਰਵਿੰਦਰ ਸਿੰਘ ਦੇ ਪਿਤਾ ਭੀਮ ਸਿੰਘ ਵਲੋਂ ਪੰਜਾਬ ਬੰਦ ਦੇ ਐਲਾਨ ਸਮੇਂ ਕੋਈ ਵੀ ਅਣਸੁਖਾਵੀਂ ਘਟਨਾ ਰੋਕਣ ਲਈ ਦਾਖਾ ਪੁਲਿਸ ਸਬ ਡਵੀਜ਼ਨ ਦੀ ਪੁਲਿਸ ਪੂਰੀ ਮੁਸ਼ਤੈਦ ਨਜ਼ਰ ਆਈ। ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਐੱਸ.ਪੀ (ਐੱਚ) ਸਵਰਨਜੀਤ ਸਿੰਘ, ਡੀ.ਐੱਸ.ਪੀ ਕਰਨ ਸਿੰਘ ਸੰਧੂ ਵਲੋਂ ਅੱਜ ਸਵੇਰ ਮਹਿਲਾ-ਮਰਦ ਸੀਨੀਅਰ-ਜੂਨੀਅਰ ਪੁਲਿਸ ਮੁਲਾਜ਼ਮਾਂ ਨੂੰ ਇਕੱਠਿਆਂ ਹਦਾਇਤ ਕੀਤੀ ਕਿ ਬੰਦ ਦੌਰਾਨ ਗਸ਼ਤ, ਨਾਕਾਬੰਦੀ, ਪੈਟਰੋਲਿੰਗ ਡਿਊਟੀ ਵਾਲਾ ਕੋਈ ਵੀ ਕੁਤਾਹੀ ਨਾ ਵਰਤੇ। ਐੱਸ.ਪੀ/ਡੀ.ਐੱਸ.ਪੀ ਨੇ ਆਪਣੇ ਸੀਨੀਅਰ ਪੁਲਿਸ ਕਪਤਾਨ ਡਾ: ਅੰਕੁਰ ਗੁਪਤਾ ਵਲੋਂ ਆਈਆਂ ਹਦਾਇਤਾਂ ਆਪਣੇ ਮੁਲਾਜ਼ਮਾਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਸਮੇਂ ਡੀ.ਐਸ.ਪੀ ਕਰਨ ਸਿੰਘ ਸੰਧੂ ਨੇ ਕਿਹਾ ਕਿ ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਵਾਲੀ ਘਟਨਾ ਬੇਹੱਦ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਬੰਦ ਦੇ ਦਿਨ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ, ਪੁਲਿਸ ਪੂਰੀ ਮੁਸ਼ਤੈਦ ਹੈ, ਲੋਕ ਵੀ ਪੁਲਿਸ ਨੂੰ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਬੰਦ ਜਾਂ ਹੋਰ ਐਜੀਟੇਸ਼ਨ ਹਰ ਇਕ ਦਾ ਮੌਲਿਕ ਅਧਿਕਾਰ ਹੈ, ਪਰ ਕਾਨੂੰਨ ਤੋਂ ਉੱਪਰ ਕੋਈ ਨਹੀਂ। ਸਵੇਰ ਤੋਂ ਸ਼ਾਮ ਤੱਕ ਸੜਕਾਂ ’ਤੇ ਖੜ੍ਹੇ ਮਹਿਲਾ-ਮਰਦ ਪੁਲਿਸ ਮੁਲਾਜ਼ਮਾਂ ਨੇ ਪੰਜਾਬ ਬੰਦ ਦੀ ਕਾਲ ਦਾ ਸਮਾਂ 5 ਵੱਜਣ ’ਤੇ ਸੁੱਖ ਦਾ ਸਾਹ ਲਿਆ। ਹਠੂਰ ਇਲਾਕੇ ਦੇ ਪਿੰਡਾਂ ਤੋਂ ਵੱਡੀ ਗਿਣਤੀ ’ਚ ਰੋਸ ਧਰਨੇ ’ਚ ਵੱਖ-ਵੱਖ ਆਗੂ ਸ਼ਾਮਿਲ ਹੋਏ ਹਠੂਰ, (ਜਸਵਿੰਦਰ ਸਿੰਘ ਛਿੰਦਾ)-ਮਾਨਸਾ ਵਿਖੇ ਨਸ਼ਾ ਤਸਕਰ ਵਲੋਂ ਸ਼ਹੀਦ ਕੀਤੇ ਭਾਈ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਦਿੱਤੇ ਪੰਜਾਬ ਬੰਦ ਦੇ ਸੱਦੇ ਅਨੁਸਾਰ ਅੱਜ ਜਗਰਾਉਂ ਵਿਖੇ ਰੱਖੇ ਰੋਸ ਧਰਨੇ ’ਚ ਹਠੂਰ ਇਲਾਕੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਵੱਖ-ਵੱਖ ਜਥੇਬੰਦੀਆਂ, ਰਾਜਸੀ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਜਿਸ ’ਚ ਡੱਲਾ ਤੋਂ ਜ਼ਿਲ੍ਹਾ ਅਕਾਲੀ ਪ੍ਰਧਾਨ ਚੰਦ ਸਿੰਘ ਡੱਲਾ, ਪ੍ਰਧਾਨ ਜਗਜੀਤ ਸਿੰਘ ਡੱਲਾ, ਕਾਂਗਰਸੀ ਆਗੂ ਨਿਰਮਲ ਸਿੰਘ ਧੀਰਾ ਡੱਲਾ, ਸ਼੍ਰੋਮਣੀ ਅਕਾਲੀ ਦਾ ਬੀ.ਸੀ. ਵਿੰਗ ਦੇ ਹਲਕਾ ਪ੍ਰਧਾਨ ਪ੍ਰਮਿੰਦਰ ਸਿੰਘ ਹਠੂਰ, ਹਰਦੀਪ ਸਿੰਘ ਸੰਧੂ ਮਾਣੂੰਕੇ, ਟਰੱਕ ਯੂਨੀਅਨ ਹਠੂਰ ਦੇ ਪ੍ਰਧਾਨ ਬਲਦੇਵ ਸਿੰਘ ਸੰਧੂ, ਸੁਖਵਿੰਦਰ ਸਿੰਘ ਸ਼ਿੰਦਾ, ਪ੍ਰਧਾਨ ਰਣਧੀਰ ਸਿੰਘ ਧੀਰਾ ਚਕਰ, ਸਰਪੰਚ ਜਸਵੀਰ ਸਿੰਘ ਦੇਹੜਕਾ, ਮਹਿੰਦਰ ਸਿੰਘ ਕਮਾਲਪੁਰਾ ਜ਼ਿਲ੍ਹਾ ਕਿਸਾਨ ਆਗੂ, ਪ੍ਰਧਾਨ ਬਲਵੰਤ ਸਿੰਘ ਸਿੱਧੂ, ਲਖਮੇਲ ਸਿੰਘ ਦੇਹੜਕਾ, ਦਰਸ਼ਨ ਸਿੰਘ, ਗੁਰਮੀਤ ਸਿੰਘ ਪੱਪੂ, ਅਵਤਾਰ ਸਿੰਘ ਰਸੂਲਪੁਰ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ, ਸੁਖਦੇਵ ਸਿੰਘ ਮਾਣੂੰਕੇ, ਪ੍ਰਧਾਨ ਸਾਧੂ ਸਿੰਘ ਲੱਖਾ, ਲਛਮਣ ਸਿੰਘ ਖਹਿਰਾ, ਭੁਪਿੰਦਰ ਸਿੰਘ ਦੇਹੜਕਾ, ਪ੍ਰਧਾਨ ਬੂਟਾ ਸਿੰਘ ਭੰਮੀਪੁਰਾ, ਸੁਖਦੇਵ ਸਿੰਘ ਘੋਨਾ, ਡਾ. ਹਰਬੰਸ ਸਿੰਘ ਭੱਟੀ, ਨੰਬਰਦਾਰ ਗੋਪਾਲ ਸਿੰਘ ਆਦਿ ਸ਼ਾਮਿਲ ਹੋਏ। ਹਲਵਾਰਾ ਪੂਰਨ ਬੰਦ ਤੇ ਮੁੱਖ ਚੌਕ ’ਚ ਧਰਨਾ ਹਲਵਾਰਾ, (ਮਨਦੀਪ ਸਿੰਘ ਉੱਭੀ)-ਪੰਜਾਬ ਬੰਦ ਦੇ ਸੱਦੇ ’ਤੇ ਹਲਵਾਰਾ ਦੇ ਮੁੱਖ ਚੌਕ ਵਿਖੇ ਇਲਾਕਾ ਨਿਵਾਸੀਆਂ, ਪਿੰਡ ਵਾਸੀਆਂ, ਵੱਖ-ਵੱਖ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਅਤੇ ਹਲਵਾਰਾ ਪੂਰਨ ਰੂਪ ਵਿਚ ਬੰਦ ਰਿਹਾ। ਇਸ ਮੌਕੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿਚ ਇਨਸਾਫ਼ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਹਲਵਾਰਾ ਦੇ ਨੰਬਰਦਾਰ ਤਲਵਿੰਦਰ ਸਿੰਘ ਤੇ ਪਰਮਜੀਤ ਸਿੰਘ ਟੂਸੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹਰ ਰੋਜ਼ ਕਤਲ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਸਰਕਾਰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਕੋਈ ਵਿਅਕਤੀ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ ਤਾਂ ਉਸ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਕਰਨ ਨੱਤ, ਕਰਤਾਰ ਸਿੰਘ, ਜਗਦੀਪ ਸਿੰਘ, ਬਲੋਰ ਸਿੰਘ, ਪਰਮਜੀਤ ਸਿੰਘ, ਵੀਰਪਾਲ ਸਿੰਘ, ਸਤਬੀਰ ਸਿੰਘ, ਗਾਇਕ ਸਰਬਜੀਤ ਸਿੰਘ ਪਾਰਸ ਸਮੇਤ ਹੋਰ ਪਿੰਡ ਵਾਸੀ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ। ਪਰਵਿੰਦਰ ਸਿੰਘ ਝੋਟੇ ਦੇ ਕਤਲ ਵਿਰੁੱਧ ਇਨਸਾਫ਼ ਦੀ ਮੰਗ ਤੇ ਰੋਸ ਵਜੋਂ ਵੱਖ-ਵੱਖ ਕਸਬਿਆਂ ਦੀਆਂ ਦੁਕਾਨਾਂ ਬੰਦ ਲੋਹਟਬੱਦੀ, (ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ ਦੀ ਸਰਜ਼ਮੀਂ ’ਤੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟੇ ਦੇ ਕਤਲ ਕਾਰਨ ਸਾਰੇ ਪਾਸੇ ਮਾਤਮ ਛਾਇਆ ਹੋਇਆ ਹੈ। ਇਸ ਦੇ ਚੱਲਦਿਆਂ ਅੱਜ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਅਤੇ ਐ ਕਸ਼ਨ ਕਮੇਟੀ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਸਥਾਨਕ ਲੋਹਟਬੱਦੀ, ਬੜੂੰਦੀ, ਲਤਾਲਾ, ਰਛੀਨ, ਮਹੇਰਨਾਂ ਕਲਾਂ, ਆਂਡਲੂ ’ਚ ਦੁਕਾਨਾਂ ਮੁਕੰਮਲ ਤੌਰ ‘ਤੇ ਬੰਦ ਰਹੀਆਂ। ਵੱਖ-ਵੱਖ ਪਿੰਡਾਂ ’ਚ ਦੁਕਾਨਦਾਰਾਂ, ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਸੰਗਠਨਾਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਸਮਰਥਕਾਂ ਨੇ ਪੰਜਾਬ ਸਰਕਾਰ ਵਿਰੁੱਧ ਗਿਲਾ ਜਾਹਿਰ ਕਰਦਿਆਂ ਕਿਹਾ ਕਿ ਅਗਾਂਹਵਧੂ ਸੋਚ ਦੇ ਧਾਰਨੀ ਝੋਟੇ ਦੇ ਕਤਲ ਨੇ ਪੰਜਾਬ ਅੰਦਰ ਭਗਵੰਤ ਸਿੰਘ ਮਾਨ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਫੂਕ ਕੱਢ ਦਿੱਤੀ ਹੈ। ਉਨ੍ਹਾਂ ਇਸ ਕਤਲ ’ਤੇ ਇਨਸਾਫ ਦੀ ਮੰਗ ਕਰਦਿਆਂ ਨਸ਼ੇ ਦਾ ਕਾਲਾ ਧੰਦਾ ਕਰਨ ਵਾਲੇ ਅਨਸਰਾਂ ਖ਼ਿਲਾਫ਼ ਸਖਤ ਕਾਨੂੰਨ ਅਤੇ ਸਜਾਵਾਂ ਦੇਣ ਦੀ ਮੰਗ ਕੀਤੀ। ਪੰਜਾਬ ਅੰਦਰ ਨਸ਼ਾ ਤਸਕਰੀ ਤੋਂ ਚਿੰਤਤ ਗੁਰਸ਼ਰਨ ਸਿੰਘ ਬੜੂੰਦੀ, ਗੁਰਜੀਤ ਸਿੰਘ ਅਕਾਲਗੜ੍ਹ, ਬਲਕਾਰ ਸਿੰਘ ਜਰਮਨ ਪ੍ਰਧਾਨ ਖੇਤੀਬਾੜੀ ਸਭਾ ਬੜੂੰਦੀ, ਸੁਖਬੀਰ ਸਿੰਘ ਮਾਨ, ਗੁਰਵੰਤ ਸਿੰਘ ਰਿੰਪੀ, ਇੰਦਰਜੀਤ ਕੌਰ ਬੜੂੰਦੀ, ਰਾਜਿੰਦਰ ਸਿੰਘ ਬਿੰਦਰੀ ਮੀਤ ਪ੍ਰਧਾਨ, ਹਰਬੰਸ ਸਿੰਘ ਰਛੀਨ ਸੰਮਤੀ ਮੈਂਬਰ, ਸਵਰਨ ਸਿੰਘ ਰਛੀਨ, ਗੁਰਪ੍ਰੀਤ ਕੌਰ ਪੰਚ, ਜਗਤਾਰ ਸਿੰਘ ਭੋਲਾ ਨੰਬਰਦਾਰ, ਗੁਰਪ੍ਰੀਤ ਸਿੰਘ ਭੱਟੀ, ਦਰਬਾਰਾ ਸਿੰਘ ਕਲੇਰ, ਜਗਦੀਪ ਸਿੰਘ ਸੇਖੋਂ, ਬਲਵਿੰਦਰ ਸਿੰਘ ਸੇਖੋਂ, ਹਰਪਾਲ ਸਿੰਘ ਮਾਨ, ਮੁਖਤਿਆਰ ਸਿੰਘ ਮਾਨ, ਸੁਖਦੇਵ ਸਿੰਘ ਗਿੱਲ, ਨਰਿੰਦਰ ਸਿੰਘ ਵਾਲੀਆ, ਬਲਦੇਵ ਸਿੰਘ ਢਿੱਲੋਂ, ਗਿਆਨ ਸਿੰਘ, ਦਰਸ਼ਨ ਸਿੰਘ, ਚਮਕੌਰ ਸਿੰਘ, ਦਰਬਾਰਾ ਸਿੰਘ ਕਲੇਰ, ਕੁਲਵਿੰਦਰ ਸਿੰਘ ਕਲੇਰ, ਨਿਰਭੈ ਸਿੰਘ ਕਲੇਰ, ਪਵਨਜੀਤ ਸਿੰਘ ਸੇਖੋਂ, ਜਗਦੀਸ਼ ਸਿੰਘ, ਬਲਵੀਰ ਸਿੰਘ ਪੰਨੂ, ਗੁਰਦੀਪ ਸਿੰਘ ਪੰਨੂ, ਜਸਵੀਰ ਸਿੰਘ ਕਹਿਲ, ਤਰਲੋਚਨ ਸਿੰਘ ਭੋਲਾ, ਕੰਵਰਦੀਪ ਸਿੰਘ ਪੰਨੂ ਨੇ ਡੂੰਘੀ ਚਿੰਤਾ ਜਾਹਿਰ ਕੀਤੀ। (ਬਾਕੀ ਸਫ਼ਾ 8 ’ਤੇ) ਪੂਰੇ ਬੇਟ ਇਲਾਕੇ ਵਿਚ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਸਿੱਧਵਾਂ ਬੇਟ, (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਬੰਦ ਕਰਨ ਦੇ ਸੱਦੇ ਦਾ ਪੂਰੇ ਬੇਟ ਇਲਾਕੇ ਵਿਚ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਿਆ। ਸਥਾਨਿਕ ਕਸਬੇ ਦੇ ਮੁੱਖ ਬਾਜ਼ਾਰ ਸਮੇਤ ਲਾਗਲੇ ਪਿੰਡਾਂ ਵਿਚ ਦੁਕਾਨਾਂ ਚਲਾ ਰਹੇ ਵੀਰਾਂ ਨੇ ਸਥਿਤੀ ਨੂੰ ਭਾਂਪਦਿਆਂ ਖੁਦ ਹੀ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਇਸ ਤੋਂ ਇਲਾਵਾ ਇਲਾਕੇ ਦੇ ਸਾਰੇ ਪ੍ਰਾਈਵੇਟ ਸਕੂਲ ਵੀ ਬੰਦ ਸਨ। ਇਸ ਤੋਂ ਇਲਾਵਾ ਪ੍ਰਾਈਵੇਟ ਬੱਸਾਂ ਵੀ ਸੜਕਾਂ ’ਤੇ ਵਿਖਾਈ ਨਹੀਂ ਦਿੱਤੀਆਂ, ਜੋ ਇੱਕਾ-ਦੁੱਕਾ ਸਰਕਾਰੀ ਬੱਸਾਂ ਚੱਲੀਆਂ ਉਨ੍ਹਾਂ ਵਿਚ ਕੋਈ ਸਵਾਰੀ ਨਹੀਂ ਵੇਖੀ ਗਈ। ਅੱਡਾ ਚੌਂਕੀਮਾਨ ਵਿਖੇ ਦੁਕਾਨਾਂ ਬੰਦ ਰੱਖੀਆਂ ਚੌਂਕੀਮਾਨ, (ਤੇਜਿੰਦਰ ਸਿੰਘ ਚੱਢਾ)-ਅੱਡਾ ਚੌਂਕੀਮਾਨ ਵਿਖੇ ਪੰਜਾਬ ਬੰਦ ਦਾ ਸਮਰਥਨ ਕਰਦਿਆਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ ਤੇ ਦੁਕਾਨਦਾਰ ਵੀਰਾਂ ਨੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੋਨਧਾਰ ਕੇ ਪਰਮਿੰਦਰ ਸਿੰਘ ਝੋਟੇ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਜਥੇਦਾਰ ਜਰਨੈਲ ਸਿੰਘ ਗੁੜੇ, ਸਤੀਸ਼ ਕੁਮਾਰ ਗੁਪਤਾ, ਮਹਾਂ ਸਿੰਘ ਮੰਡਿਆਣੀ, ਜਸਵਿੰਦਰ ਸਿੰਘ ਜਗਰਾਉਂ, ਵਰਿੰਦਰ ਸਿੰਘ ਚੌਂਕੀਮਾਨ, ਅਮਨਦੀਪ ਸਿੰਘ ਅਮਨਾ ਸਵੱਦੀ, ਤਾਰਾ ਸਿੰਘ ਚੌਂਕੀਮਾਨ, ਜਗਰੂਪ ਸਿੰਘ ਰੂਪੀ ਧਾਲੀਵਾਲ, ਮਨਜਿੰਦਰ ਸਿੰਘ ਸਿੱਧਵਾਂ ਤੇ ਡਾ.ਬਲਜੀਤ ਸਿੰਘ ਸਵੱਦੀ ਨੇ ਕਿਹਾ ਕਿ ਨਸ਼ਿਆ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦਾ ਮੈਡੀਕਲ ਦੇ ਮਾਲਕ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੋ ਕੇ ਸਹਿਣਯੋਗ ਨਹੀਂ ਹੈ ਤੇ ਜਦੋਂ ਤੱਕ ਪੰਜਾਬ ਸਰਕਾਰ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੁੰ ਇਨਸਾਫ਼ ਨਹੀਂ ਦੇ ਦਿੰਦੀ ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ ਤੇ ਅੱਡਾ ਚੌਂਕੀਮਾਨ ਦੇ ਸਮੁੱਚੇ ਦੁਕਾਨਦਾਰ ਵੀਰ ਸੰਘਰਸ਼ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪਰਮਿੰਦਰ ਸਿੰਘ ਝੋਟੇ ਵਲੋਂ ਚਲਾਈ ਮੁਹਿੰਮ ਨੂੰ ਕਾਮਯਾਬ ਕਰਨਾ ਹੈ ਤੇ ਪੰਜਾਬ ਨੂੰ ਮੁੜ ਤੋਂ ਸੋਨੇ ਦੀ ਚਿੜੀ ਬਣਾਉਣਾ ਹੈ। ਇਸ ਮੌਕੇ ਡਾ. ਅਮਰਜੀਤ ਸਿੰਘ ਸਿੱਧਵਾਂ, ਡਾ. ਗੁਰਮੀਤ ਸਿੰਘ ਟੂਸਾ, ਬੂਟਾ ਸਿੰਘ ਚੌਂਕੀਮਾਨ, ਜਿੰਦਰਪਾਲ ਸਿੰਘ ਹੇਰਾ, ਇਕਬਾਲ ਸਿੰਘ ਬਾਲੀ ਗੁੜੇ, ਵਿਨੋਦ ਕੁਮਾਰ, ਬਲਵੰਤ ਸਿੰਘ ਗੁੜੇ, ਗੁਰਦੀਪ ਸਿੰਘ ਕਾਕਾ ਗੁੜੇ ਆਦਿ ਦੁਕਾਨਦਾਰ ਵੀਰਾਂ ਨੇ ਕਿਹਾ ਕਿ ਸ਼ਹੀਦ ਪਰਮਿੰਦਰ ਸਿੰਘ ਝੋਟੇ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਜਾਏ ਸੁਪਨੇ ਨੂੰ ਪੂਰਾ ਕਰਨ ਲਈ ਸਮੁੱਚੇ ਪੰਜਾਬ ਵਾਸੀ ਇੱਕਜੁੱਟ ਹਨ । ਭੂੰਦੜੀ ਵਿਖੇ ਧਰਨਾ, ਬਾਜ਼ਾਰ ਮੁਕੰਮਲ ਬੰਦ ਭੂੰਦੜੀ, (ਕੁਲਦੀਪ ਸਿੰਘ ਮਾਨ)-ਪੰਜਾਬ ਬੰਦ ਦੇ ਸੱਦੇ ਤਹਿਤ ਕਸਬਾ ਭੂੰਦੜੀ ਦੇ ਚੌਕ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਧਰਨਾ ਦੇ ਕੇ ਆਵਾਜਾਈ ਜਾਮ ਕੀਤੀ ਗਈ। ਇਸ ਦੌਰਾਨ ਕਸਬੇ ਦਾ ਬਾਜ਼ਾਰ ਸਾਰਾ ਦਿਨ ਬੰਦ ਰਿਹਾ। ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ-ਧਨੇਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਕੈਂਸਰ ਗੈਸ ਫੈਕਟਰੀ ਵਿਰੋਧੀ ਪਰਵਿੰਦਰ ਸਿੰਘ ਝੋਟਾ ਦੇ ਹੱਕ ’ਚ ਪੱਖੋਵਾਲ ਮੁਕੰਮਲ ਬੰਦ ਪੱਖੋਵਾਲ-ਸਰਾਭਾ, (ਖੁਸ਼ਵਿੰਦਰ ਸਿੰਘ ਸਰਾਭਾ)-ਪੰਜਾਬ ’ਚ ਨਸ਼ਿਆਂ ਦੀ ਰੋਕਥਾਮ ਲਈ ਐਟੀਂ ਡਰੱਗ ਐਕਟੀਵਿਸਟ ਵਲੋਂ ਕੰਮ ਕਰ ਰਹੇ ਸਮਾਜਸੇਵੀ ਪਰਵਿੰਦਰ ਸਿੰਘ ਝੋਟਾ ਨਾਮੀ ਨੌਜਵਾਨ ਦੀ ਮੈਡੀਕਲ ਸਟੋਰ ਮਾਲਕ ਵਲੋਂ ਗੋਲੀ ਮਾਰ ਕੇ ਕੀਤੀ ਹੱਤਿਆ ਦੇ ਰੋਹ ’ਚ ਅੱਜ ਵੱਖ ਵੱਖ ਜੱਥੇਬੰਦੀਆ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਸਥਾਨਕ ਇਲਾਕੇ ਦੇ ਲੋਕਾਂ ਵੱਲੋਂ ਭਰਪੂਰ ਸਮਰਥਨ ਦਿੱਤਾ ਗਿਆ। ਇਸ ਮੌਕੇ ਕਸਬਾ ਪੱਖੋਵਾਲ ਸਰਾਭਾ ’ਤੇ ਆਸ ਪਾਸ ਦੇ ਬਜ਼ਾਰ ਤੇ ਪਿੰਡਾਂ ਦੀਆਂ ਦੁਕਾਨਾਂ ਪੂਰਨ ਤੌਰ ’ਤੇ ਬੰਦ ਰਹੀਆਂ। ਇਸ ਮੌਕੇ ਕਸਬਾ ਪੱਖੋਵਾਲ ’ਚ ਦੇ ਮੁੱਖ ਚੌਂਕ ’ਚ ਧਰਨਾ ਲਗਾਈ ਬੈਠੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਸਮੇਤ ਹੋਰ ਵੱਖ ਵੱਖ ਇਨਸਾਫ਼ ਪਸੰਦ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਲਗਾਏ ਧਰਨੇ ਦੌਰਾਨ ਬਜ਼ਾਰ ਪੂਰਨ ਤੌਰ ’ਤੇ ਬੰਦ ਰਿਹਾ। ਇਸ ਬੰਦ ’ਚ ਭਾਵੇਂ ਮੈਡੀਕਲ ਸੇਵਾਵਾਂ ਤੇ ਹੋਰ ਐਂਮਰਜੈਸੀ ਸੇਵਾਵਾਂ ਨੂੰ ਢਿੱਲ ਦਿੱਤੀ ਗਈ ਸੀ ਪਰ ਸਕੂਲ, ਬੈਂਕਾਂ ਤੇ ਹੋਰ ਸਰਕਾਰੀ, ਅਰਧ ਸਰਕਾਰੀ ਅਦਾਰੇ ਬੰਦ ਹੀ ਰਹੇ। ਇਸ ਮੌਕੇ ਮੁੱਖ ਚੌਂਕ ’ਚ ਇਕੱਤਰ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਮੂਹਰੀ ਕਿਸਾਨ ਸਭਾ ਪੰਜਾਬ ਸਰਕਲ ਰਾਏਕੋਟ ਕੁਲਦੀਪ ਸਿੰਘ ਪੱਖੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ’ਚੋਂ ਨਸ਼ਿਆਂ ਨੂੰ ਰੋਕਣ ’ਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ ਇਸਦੇ ਮੰਤਰੀ, ਵਿਧਾਇਕ ਤੇ ਹੋਰ ਆਗੂ ਨਸ਼ਿਆਂ ਦੀ ਰੋਕਥਾਮ ਕਰਨ ਦੀ ਜਗ੍ਹਾ ਆਪਣੀਆਂ ਝੋਲੀਆਂ ਭਰਨ ’ਚ ਲੱਗੇ ਹਨ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਚਰਨਜੀਤ ਸਿੰਘ ਫੱਲੇਵਾਲ ਨੇ ਕਿਹਾ ਕਿ ਸੂਬੇ ’ਚ ਅਮਨ ਕਾਨੂੰਨ ਦੀ ਸਥਿਤੀ ਬੁਰੀ ਤਰਾਂ ਵਿਗੜ ਚੁੱਕੀ ਹੈ ਤੇ ਮੁਜਰਿਮ ਪ੍ਰਵਿਰਤੀ ਦੇ ਲੋਕ ਸ਼ਰ੍ਹੇਆਮ ਨਸ਼ਿਆਂ ਖ਼ਿਲਾਫ਼ ਬੋਲਣ ਵਾਲੇ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਆਪਣੀ ਤਾਕਤ ਦਾ ਦਿਖਾਵਾ ਕਰ ਰਹੇ ਹਨ। ਇਸ ਮੌਕੇ ਕਿਸਾਨ ਆਗੂ ਜਸਵੀਰ ਸਿੰਘ ਕੋਟ ਆਗਾਂ, ਜ਼ਿਲ੍ਹਾ ਜਰਨਲ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਪ੍ਰਧਾਨ ਗੁਰਦੇਵ ਸਿੰਘ ਨਾਰੰਗਵਾਲ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਸਰਕਾਰ ਦੇ ਮਾੜੇ ਵਰਤਾਰੇ ਦੀ ਨਿੰਦਾ ਕੀਤੀ। ਇਸ ਮੌਕੇ ਤੇਜਿੰਦਰ ਸਿੰਘ ਨਾਰੰਗਵਾਲ, ਜਸਵਿੰਦਰ ਸਿੰਘ, ਦਰਸ਼ਨ ਸਿੰਘ, ਮਨਪ੍ਰੀਤ ਸਿੰਘ, ਪਾਲ ਸਿੰਘ, ਰਵਜੀਤ ਸਿੰਘ, ਚਮਕੌਰ ਸਿੰਘ ਡਾਂਗੋਂ, ਬਲਰਾਜ ਸਿੰਘ ਫੱਲੇਵਾਲ, ਹਰਭਜਨ ਸਿੰਘ, ਰਾਮ ਸਿੰਘ, ਬਲਵੰਤ ਸਿੰਘ, ਰਣਜੀਤ ਸਿੰਘ, ਕੁਲਬੀਰ ਸਿੰਘ ਜੰਡ, ਰਜਿੰਦਰ ਸਿੰਘ, ਜਗਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਨੌਜਵਾਨ, ਕਿਸਾਨ ਆਗੂ ਤੇ ਹੋਰ ਪਤਵੰਤੇ ਹਾਜ਼ਰ ਸਨ। ਪੰਜਾਬ ਬੰਦ ਦੇ ਸੱਦੇ ਨੂੰ ਗੁਰੂਸਰ ਸੁਧਾਰ ਵਿਖੇ ਪੂਰਨ ਹੁੰਗਾਰਾ ਗੁਰੂਸਰ ਸੁਧਾਰ, (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਵਿਖੇ ਗੋਲੀਆਂ ਮਾਰ ਕੇ ਕਤਲ ਕੀਤੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿਚ ਪੀੜਤ ਪਰਿਵਾਰ, ਵੱਖ ਵੱਖ ਜਥੇਬੰਦੀਆਂ ਆਦਿ ਵਲੋਂ ਦਿੱਤੇ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਕਸਬਾ ਗੁਰੂਸਰ ਸੁਧਾਰ ਵਿਖੇ ਪੂਰਨ ਹੁੰਗਾਰਾ ਮਿਲਿਆ। ਸਵੇਰੇ ਤੜਕੇ ਤੋਂ ਹੀ ਬਾਜ਼ਾਰ ਦੀਆਂ ਸਮੁੱਚੀਆਂ ਦੁਕਾਨਾਂ, ਰੇਹੜੀਆਂ, ਮੈਡੀਕਲ ਸਟੋਰ ਬੰਦ ਰਹੇ ਤੇ ਇਸ ਦੇ ਨਾਲ ਹੀ ਸਹਾਇਤਾ ਪ੍ਰਾਪਤ ਏਡਿਡ ਤੇ ਪ੍ਰਾਈਵੇਟ ਸਕੂਲਾਂ ਨੇ ਵੀ ਬੀਤੇ ਕੱਲ੍ਹ ਹੀ ਅੱਜ ਸਕੂਲ ਬੰਦ ਰਹਿਣ ਦੀ ਸੂਚਨਾ ਦੇ ਦਿੱਤੀ ਸੀ। ਸਰਕਾਰੀ ਸਕੂਲਾਂ ਦੇ ਨਾਲ ਹੀ ਵੱਖ-ਵੱਖ ਸਰਕਾਰੀ ਦਫ਼ਤਰ, ਸਰਕਾਰੀ ਹਸਪਤਾਲ ਤੇ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖਾ, ਪੈਟਰੋਲ ਪੰਪ, ਨਿੱਜੀ ਨਰਸਿੰਗ ਹੋਮ ਆਮ ਦੀ ਤਰ੍ਹਾਂ ਖੁੱਲ੍ਹੇ ਰਹੇ ਜਦਕਿ ਨਿੱਜੀ ਖੇਤਰ ਦੀਆਂ ਸਾਰੀਆਂ ਬੈਂਕਾਂ ਬੰਦ ਰਹੀਆਂ। ਲੁਧਿਆਣਾ ਬਠਿੰਡਾ ਰਾਜਮਾਰਗ ’ਤੇ ਸਥਿਤ ਇਸ ਕਸਬੇ ਵਿਚ ਨਿੱਜੀ ਬੱਸਾਂ ਪੂਰਨ ਤੌਰ ’ਤੇ ਬੰਦ ਰਹੀਆਂ ਤੇ ਸਰਕਾਰੀ ਬੱਸਾਂ ਦੇ ਇੱਕਾ ਦੁੱਕਾ ਰੂਟ ਦੇਖਣ ਨੂੰ ਮਿਲੇ। ਸੜਕੀ ਆਵਾਜਾਈ ਨਾਂਹ ਦੇ ਬਰਾਬਰ ਰਹੀ ਤੇ ਆਮ ਲੋਕਾਂ ਨੇ ਘਰਾਂ ਵਿਚ ਰਹਿਣ ਨੂੰ ਹੀ ਤਰਜੀਹ ਦਿੱਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਬਲਾਕ ਸੁਧਾਰ ਪ੍ਰਧਾਨ ਸੁਖਵਿੰਦਰ ਸਿੰਘ ਫ਼ੌਜੀ, ਰੱਤੋਵਾਲ ਇਕਾਈ ਪ੍ਰਧਾਨ ਕੁਲਦੀਪ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਵਲੋਂ ਸਵ: ਨੌਜਵਾਨ ਪਰਵਿੰਦਰ ਸਿੰਘ ਝੋਟਾ ਮਾਮਲੇ ਵਿਚ ਸਾਰੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਸੁਧਾਰ ਬਾਜ਼ਾਰ ਵਿਖੇ ਰੋਸ ਮਾਰਚ ਵੀ ਕੀਤਾ ਗਿਆ। ਜਗਰਾਉਂ ਲੱਗੇ ਸਾਂਝੇ ਰੋਸ ਧਰਨੇ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸ਼ਮੂਲੀਅਤ ਜਗਰਾਉਂ, (ਹਰਵਿੰਦਰ ਸਿੰਘ ਖ਼ਾਲਸਾ)-ਜਗਰਾਉਂ ਦੇ ਮੁੱਖ ਚੌਕ ਵਿਖੇ ਪੁਲ ਦੇ ਹੇਠਾਂ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਹੱਕ ਵਿਚ ਲਗਾਏ ਸਾਂਝਾ ਰੋਸ ਧਰਨੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ, ਸਾਬਕਾ ਵਿਧਾਇਕ ਐੱਸ. ਆਰ. ਕਲੇਰ ਦੀ ਅਗਵਾਈ ਹੇਠ ਹਲਕਾ ਜਗਰਾਉਂ ਦੀ ਸਮੁੱਚੀ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਧਰਨੇ ਦੌਰਾਨ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਅਤੇ ਪੰਜਾਬ ਵਿਚੋਂ ਨਸ਼ਿਆਂ ਦੇ ਖ਼ਾਤਮੇ ਦੀ ਮੰਗ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਗਈ। ਇਸ ਮੌਕੇ ਐੱਸ.ਆਰ. ਕਲੇਰ ਨੇ ਕਿਹਾ ਕਿ ਪੰਜਾਬ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਨਸ਼ਿਆਂ ਦਾ ਵਧਦਾ ਰੁਝਾਨ ਪੰਜਾਬ ਦੇ ਭਵਿੱਖ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਮਾਜ ਦੇ ਹਰ ਵਰਗ ਨੂੰ ਇਕਜੁੱਟ ਹੋ ਕੇ ਯਤਨ ਕਰਨੇ ਚਾਹੀਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਚੰਦ ਸਿੰਘ ਡੱਲਾ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਿਰਫ਼ ਬਿਆਨਬਾਜ਼ੀ ਦੀ ਬਜਾਏ ਜ਼ਮੀਨੀ ਪੱਧਰ ’ਤੇ ਠੋਸ ਕਾਰਵਾਈ ਦੀ ਲੋੜ ਹੈ। ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਿਲ ਲੋਕਾਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਪ੍ਰਧਾਨ ਰਣਧੀਰ ਸਿੰਘ ਚਕਰ, ਪ੍ਰਧਾਨ ਸ਼ਿਵਰਾਜ ਸਿੰਘ, ਪਰਮਿੰਦਰ ਸਿੰਘ ਚੀਮਾ, ਕੁਲਦੀਪ ਸਿੰਘ ਗਿੱਦੜਵਿੰਡੀ, ਤਜਿੰਦਰਪਾਲ ਸਿੰਘ, ਪ੍ਰਧਾਨ ਰੇਸ਼ਮ ਸਿੰਘ ਮਾਣੂੰਕੇ, ਪਰਮਿੰਦਰ ਸਿੰਘ ਕੌਂਬੋ, ਪ੍ਰਧਾਨ ਜਸਪ੍ਰੀਤ ਸਿੰਘ ਲੱਖਾ, ਦੀਪਇੰਦਰ ਸਿੰਘ ਭੰਡਾਰੀ, ਪ੍ਰਧਾਨ ਹਰਦੇਵ ਸਿੰਘ ਬੌਬੀ, ਸੰਦੀਪ ਸਿੰਘ ਮੱਲ੍ਹਾ, ਜਸਵੰਤ ਸਿੰਘ ਪੱਤੀ ਮਲਤਾਨੀ, ਦਵਿੰਦਰ ਸਿੰਘ ਖੇਲਾ, ਜਤਿੰਦਰ ਸਿੰਘ ਅਮਰਗੜ੍ਹ ਕਲੇਰ, ਪ੍ਰਧਾਨ ਜਗਜੀਤ ਸਿੰਘ ਡੱਲਾ, ਬਲਾਕ ਸੰਮਤੀ ਮੈਂਬਰ ਸ਼ਿੰਦਰਪਾਲ ਸਿੰਘ ਡੱਲਾ, ਜਸਵੀਰ ਸਿੰਘ ਦੇਹੜਕਾ, ਬਲਜੀਤ ਸਿੰਘ ਹਠੂਰ, ਸੁਖਮਿੰਦਰ ਸਿੰਘ ਹਠੂਰ, ਬਹਾਦਰ ਸਿੰਘ ਹਠੂਰ, ਕੇਵਲ ਸਿੰਘ ਹਠੂਰ, ਬੂਟਾ ਸਿੰਘ ਭੰਮੀਪੁਰਾ, ਗੋਪਾਲ ਸਿੰਘ ਨੰਬਰਦਾਰ, ਸਤਨਾਮ ਸਿੰਘ ਜਗਰਾਉਂ, ਕਮਲਦੀਪ ਸਿੰਘ ਜਗਰਾਉਂ, ਜਗਤਾਰ ਸਿੰਘ ਕੋਠੇ ਅੱਠ ਚੱਕ, ਜਸਵੰਤ ਸਿੰਘ ਕੋਠੇ ਖਜੂਰਾ, ਭਾਵਖੰਡਨ ਸਿੰਘ ਗਿੱਦੜਵਿੰਡੀ, ਜਿੰਦਰ ਸਿੰਘ ਭੰਮਰਾ, ਗੁਰਦੀਪ ਸਿੰਘ ਭੰਮੀਪੁਰਾ ਆਦਿ ਹਾਜ਼ਰ ਸਨ। ਜਗਰਾਉਂ ’ਚ ਸਰਕਾਰ ਖਿਲਾਫ਼ ਗੁੱਸੇ ਦਾ ਉਬਾਲ, ਮੁੱਖ ਮੰਤਰੀ ਭਗਵੰਤ ਮਾਨ ਦੇ ਪੋਸਟਰ ਪਾੜੇ ਜਗਰਾਉਂ, (ਗੁਰਦੀਪ ਸਿੰਘ ਮਲਕ)-ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੀ ਮਾਨਸਾ ਦੇ ਇੱਕ ਮੈਡੀਕਲ ਵੱਲੋਂ ਦਿਨ ਦਿਹਾੜੇ ਕੀਤੀ ਹੱਤਿਆ ਦੇ ਰੋਸ ਵਿੱਚ ਅੱਜ ਜਗਰਾਉਂ ਵਿਖੇ ਹੋਏ ਵਿਸਾਲ ਰੋਸ ਪ੍ਰਦਰਸ਼ਨ ਦੌਰਾਨ ਧਰਨਾ ਸਥਾਨ ਦੇ ਆਸਪਾਸ ਲੱਗੇ ਮੁੱਖ ਮੰਤਰੀ ਦੇ ਪੋਸਟਰ ਦੇਖ ਕੇ ਨੌਜਵਾਨ ਇਕ ਦਮ ਭੜਕ ਉਠੇ। ਇਸ ਮੌਕੇ ਜਗਰਾਉਂ ਵਿੱਚ ਗੁੱਸੇ ਦੇ ਉਬਾਲ ਦੌਰਾਨ ਨੌਜਵਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੋਸਟਰ ਪਾੜ ਦਿੱਤੇ। ਇਸ ਦੌਰਾਨ ਪੁਲਿਸ ਵੱਲੋਂ ਪੋਸਟਰ ਪਾੜਨ ਵਾਲੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਕੋਸ਼ਿਸ਼ ਨਾਕਾਮ ਰਹੀ। ਇਸ ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ। ਇਸ ਮੌਕੇ ਨਿਹੰਗ ਸਿੰਘ ਬਾਬਾ ਸੁਖਦੇਵ ਸਿੰਘ, ਕੰਵਲਜੀਤ ਖੰਨਾ, ਬਲਰਾਜ ਕੋਟਉਮਰਾਂ ਆਦਿ ਆਗੂਆਂ ਨੇ ਕਿਹਾ ਕਿ ਪੋਸਟਰ ਪਾੜਨ ਦੀ ਘਟਨਾ ਲੋਕਾਂ ਦੇ ਗੁੱਸੇ ਦਾ ਪ੍ਰਗਟਾਵਾ ਸੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਘਟਨਾ ਨੂੰ ਕਿਸੇ ਸਾਜ਼ਿਸ਼ ਦਾ ਹਿੱਸਾ ਬਣਾ ਕੇ ਨੌਜਵਾਨਾਂ ਵਿਰੁੱਧ ਕਾਰਵਾਈ ਕੀਤੀ ਗਈ ਤਾਂ ਸੰਘਰਸ਼ਸ਼ੀਲ ਲੋਕ ਇਸ ਦਾ ਡਟ ਕੇ ਵਿਰੋਧ ਕਰਨਗੇ। ਆਗੂਆਂ ਨੇ ਕਿਹਾ ਕਿ ਨੌਜਵਾਨਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪਹਿਲਾਂ ਮਾਮਲੇ ਦੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਦੂਜੇ ਪਾਸੇ ਇਸ ਮਾਮਲੇ ਸਬੰਧੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਕਿਹਾ ਕਿ ਪੋਸਟਰ ਪਾੜਨ ਵਾਲੇ ਵਿਅਕਤੀ ਇਲਾਕੇ ਤੋਂ ਬਾਹਰਲੇ ਸਨ ਅਤੇ ਉਹ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਪਿਛਲੀ ਖ਼ਬਰ ਨਿੱਕੀ ਜਿਹੀ ਗਲਤੀ ਨੇ ਦੋ ਮਾਸੂਮ ਬੱਚਿਆਂ ਦੇ ਪਿਤਾ ਟਰੱਕ ਚਾਲਕ ਦੀ ਲਈ ਜਾਨ ਸਿੱਧਵਾਂ ਬੇਟ ਦੀ ਦਾਣਾ ਮੰਡੀ ਵਿਚ ਪਈ ਪੌੜੀ... ਅਗਲੀ ਖ਼ਬਰ ਟੋਲ ਪਲਾਜ਼ਾ ਚੌਕੀਮਾਨ ’ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਸ਼ਾਂਤਮਈ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।