16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਬਾਲ ਦਿਵਸ ਨੂੰ ਸਮਰਪਿਤ ਖੇਡ ਮੁਕਾਬਲੇ ਕਰਵਾਏ

ਅਜੀਤ ਡੈਸਕ 21-11-2025
ਹਲਵਾਰਾ, 20 ਨਵੰਬਰ (ਮਨਦੀਪ ਸਿੰਘ ਉੱਭੀ)-ਪਿੰਡ ਐਤੀਆਣਾ ਦੇ ਸਰਕਾਰੀ ਹਾਈ ਸਕੂਲ ਵਿਚ ਬਾਲ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਅੰਤਰ ਹਾਊਸ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਤਿੰਨ ਟੰਗੀ ਦੌੜ, ਬੋਰੀ ਦੌੜ, ਰੱਸਾਕਸ਼ੀ ਅਤੇ 100 ਮੀਟਰ ਦੌੜ ਆਦਿ ਦੇ ਮੁਕਾਬਲੇ ਕਰਵਾਏ ਗਏ | ਉਦਘਾਟਨੀ ਸਮਾਰੋਹ ਵਿਚ ਇੰਦਰਜੀਤ ਸਿੰਘ ਸਿੱਧੂ, ਲਖਵੀਰ ਸਿੰਘ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਗਿੱਲ (ਸਾਬਕਾ ਸਰਪੰਚ) ਸਾਬਕਾ ਚੇਅਰਮੈਨ ਐੱਸ ਐੱਮ.ਸੀ. ਕਮੇਟੀ, ਮਹਿੰਦਰ ਸਿੰਘ ਮੈਂਬਰ ਐੱਸ.ਐੱਮ.ਸੀ., ਮੇਜਰ ਸਿੰਘ ਆਦਿ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਇਨ੍ਹਾਂ ਮੁਕਾਬਲਿਆਂ ਵਿਚ ਮਦਰ ਟੈਰੇਸਾ ਹਾਊਸ ਨੇ ਪਹਿਲਾ ਤੇ ਡਾਕਟਰ ਹਰਗੋਬਿੰਦ ਖੁਰਾਣਾ ਹਾਊਸ ਨੇ ਦੂਜਾ ਸਥਾਨ ਹਾਸਲ ਕੀਤਾ | ਬਾਲ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੀ ਖੇਡ ਭਾਵਨਾ 'ਤੇ ਇੰਦਰਜੀਤ ਸਿੰਘ ਸਿੱਧੂ ਅਤੇ ਸਾਬਕਾ ਸਰਪੰਚ ਲਖਵੀਰ ਸਿੰਘ ਨੇ ਸਕੂਲ ਦੀ ਕੰਪਿਊਟਰ ਲੈਬ ਲਈ ਬੈਟਰਾ ਭੇਟ ਕੀਤਾ | ਸਕੂਲ ਦੇ ਮੁੱਖ ਅਧਿਆਪਕ ਹਰਜੀਤ ਕੌਰ ਅਤੇ ਕਰਮਜੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਰਛਵਿੰਦਰ ਸਿੰਘ ਘੋਲਾ, ਰਾਜਿੰਦਰ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ, ਧਰਮਜੀਤ ਸਿੰਘ, ਗੁਰਮਿੰਦਰ ਸਿੰਘ, ਮਨਪ੍ਰੀਤ ਕੌਰ, ਹਰਦੇਵ ਸਿੰਘ, ਰਮਨਦੀਪ ਸਿੰਘ, ਸੁਖਵਿੰਦਰ ਸਿੰਘ, ਸੰਦੀਪ ਰਾਣੀ, ਬਲਵਿੰਦਰ ਕੌਰ ਤੇ ਰਾਮ ਆਸਰਾ ਮੌਜੂਦ ਸਨ |
ਪਿਛਲੀ ਖ਼ਬਰ ਮੇਜਰ ਸਿੰਘ ਮੁੱਲਾਂਪੁਰ ਵਲੋਂ ਕ੍ਰਿਕਟ ਕਲੱਬ ਮੁੱਲਾਂਪੁਰ ਦੁਆਰਾ 5 ਰੋਜ਼ਾ ਟੂਰਨਾਮੈਂਟ ਦਾ ਉਦਘਾਟਨ ਅਗਲੀ ਖ਼ਬਰ ਵਿਦਿਆਰਥੀਆਂ ਵਲੋਂ 'ਫਿਊਚਰ ਫਾਊਾਡਰ ਚੈਲੈਂਜ' 'ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।