16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਵਿਦਿਆਰਥੀਆਂ ਵਲੋਂ 'ਫਿਊਚਰ ਫਾਊਾਡਰ ਚੈਲੈਂਜ' 'ਚ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 21-11-2025
ਜਗਰਾਉਂ, 20 ਨਵੰਬਰ (ਵਿਨੋਦ ਕੁਮਾਰ)-ਜਗਰਾਉਂ ਇਲਾਕੇ ਦੇ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਦੇਹਰਾਦੂਨ ਦੀ ਯੂ.ਪੀ.ਈ.ਐੱਸ. ਯੂਨੀਵਰਸਿਟੀ ਵਿਚ ਰਾਸ਼ਟਰੀ ਪੱਧਰ 'ਤੇ ਹੋਏ ਫਿਊਚਰ ਫਾਊਾਡਰ ਚੈਲੈਂਜ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 'ਬੈਸਟ ਇਨੋਵੇਟਰਸ' ਦਾ ਐਵਾਰਡ ਆਪਣੇ ਨਾਂਅ ਕੀਤਾ | ਟੀਮ ਫਿਊਚਰ ਟੈਕਸਪਿ੍ਨਿਊਰ, ਜਿਸ ਵਿਚ ਆਯੂਸ਼ ਅਗਰਵਾਲ, ਸਮਰਪ੍ਰਤਾਪ ਸਿੰਘ ਧਾਲੀਵਾਲ ਅਤੇ ਹਿਤੇਨ ਸਿੰਗਲਾ ਸ਼ਾਮਿਲ ਸਨ, ਨੇ ਆਪਣੇ ਵਿਲੱਖਣ ਅਤੇ ਨਵੀਂ ਸੋਚ ਵਾਲੇ ਪ੍ਰੋਜੈਕਟ ਨਾਲ ਜੱਜਾਂ ਦਾ ਮਨ ਮੋਹ ਲਿਆ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਉਪਲੱਬਧੀ 'ਤੇ ਸਕੂਲ ਦੀ ਪਿ੍ੰਸਿਪਲ ਐਂਸੀ ਜੋਸਫ ਅਤੇ ਵਾਇਸ ਪਿ੍ੰਸੀਪਲ ਬਿਨੀਤਾ ਨੇ ਮਾਣ ਮਹਿਸੂਸ ਕਰਦਿਆਂ ਸਾਰੇ ਭਾਗੀਦਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਮੂਹ ਸਟਾਫ਼ ਦੀ ਹੌਂਸਲਾ-ਅਫ਼ਜਾਈ ਕੀਤੀ ਤੇ ਉਨ੍ਹਾਂ ਦੀ ਮਿਹਨਤ ਦੀ ਪ੍ਰਸੰਸਾ ਕੀਤੀ |
ਪਿਛਲੀ ਖ਼ਬਰ ਬਾਲ ਦਿਵਸ ਨੂੰ ਸਮਰਪਿਤ ਖੇਡ ਮੁਕਾਬਲੇ ਕਰਵਾਏ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਢੱਟ ਦੇ ਵਿਦਿਆਰਥੀਆਂ ਨੂੰ ਨੰਬਰਦਾਰ ਸੋਹਣ ਸਿੰਘ ਢੱਟ ਦੇ ਪਰਿਵਾਰ ਵਲੋਂ ਵਰਦੀਆਂ ਦਿੱਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।