16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਢੱਟ ਦੇ ਵਿਦਿਆਰਥੀਆਂ ਨੂੰ ਨੰਬਰਦਾਰ ਸੋਹਣ ਸਿੰਘ ਢੱਟ ਦੇ ਪਰਿਵਾਰ ਵਲੋਂ ਵਰਦੀਆਂ ਦਿੱਤੀਆਂ

ਅਜੀਤ ਡੈਸਕ 21-11-2025
ਚੌਂਕੀਮਾਨ, 20 ਨਵੰਬਰ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਢੱਟ ਵਿਖੇ ਇਕ ਸਾਦਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਰਪੰਚ ਲਖਵੀਰ ਸਿੰਘ, ਨੰਬਰਦਾਰ ਲਖਵੀਰ ਸਿੰਘ ਲੱਖੀ ਢੱਟ, ਡਾ: ਅਮਰੀਕ ਸਿੰਘ ਢੱਟ, ਬਲਵਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਦਿਲਪ੍ਰੀਤ ਸਿੰਘ, ਭਾਈ ਬਚਿੱਤਰ ਸਿੰਘ (ਮੁੱਖ ਸੇਵਾਦਾਰ ਬਾਬਾ ਭਾਨ ਸਿੰਘ ਕਲੱਬ) ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਜਿੰਦ ਕੌਰ ਪੜਪੋਤੀ ਨੰਬਰਦਾਰ ਸੋਹਣ ਸਿੰਘ ਢੱਟ ਵਲੋਂ 100 ਵਿਦਿਆਰਥੀਆਂ ਨੂੰ ਵਰਦੀ ਜਿਸ ਵਿਚ ਪੈਂਟ, ਟੀ-ਸ਼ਰਟ, ਟਾਈ ਤੇ ਬੈਲਟਾਂ ਦਿੱਤੀਆਂ ਗਈਆਂ | ਇਸ ਮੌਕੇ ਢੱਟ ਸੈਂਟਰ ਦੇ ਇੰਚਾਰਜ ਬਰਿੰਦਰਪਾਲ ਸਿੰਘ ਚੌਂਕੀਮਾਨ ਨੇ ਨੰਬਰਦਾਰ ਸੋਹਣ ਸਿੰਘ ਢੱਟ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਰਿਵਾਰ ਸਮਾਜ ਸੇਵੀ ਕੰਮਾਂ ਲਈ ਮੋਹਰੀ ਹੈ ਤੇ ਹਮੇਸ਼ਾ ਹੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਢੱਟ ਦੇ ਵਿਦਿਆਰਥੀਆਂ ਨੂੰ ਪੜ੍ਹਨ ਵਿਚ ਸਹਿਯੋਗ ਕਰਦਾ ਰਹਿੰਦਾ ਹੈ | ਇਸ ਮੌਕੇ ਡਾ: ਅਮਰੀਕ ਸਿੰਘ ਢੱਟ ਤੇ ਸਰਪੰਚ ਲਖਵੀਰ ਸਿੰਘ ਵਲੋਂ ਨੰਬਰਦਾਰ ਸੋਹਣ ਸਿੰਘ ਢੱਟ ਦੇ ਪਰਿਵਾਰਿਕ ਮੈਂਬਰ ਨੰਬਰਦਾਰ ਲਖਵੀਰ ਸਿੰਘ ਢੱਟ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਨੰਬਰਦਾਰ ਲਖਵੀਰ ਸਿੰਘ ਢੱਟ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਮਦਦ ਕਰਨੀ ਚਾਹੀਦੀ ਹੈ ਜਿਸ ਨਾਲ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ ਸਿਰ ਖੜੇ੍ਹ ਹੋ ਸਕਣ | ਇਸ ਮੌਕੇ ਚੇਅਰਪਸਰਨ ਸੁਨੀਤਾ ਰਾਣੀ, ਬਿਹਾਰਾ ਸਿੰਘ, ਅਵਤਾਰ ਸਿੰਘ, ਪਵਨ ਕੁਮਾਰ, ਰਮਨਦੀਪ ਕੌਰ, ਅੰਮਿ੍ਤਪਾਲ ਕੌਰ, ਮੈਡਮ ਸੋਨੂੰ, ਸਮਾਜ ਕਲਿਆਣ ਸੰਸਥਾ ਢੱਟ ਦੇ ਮੈਂਬਰ ਸਹਿਬਾਨ ਸਮੇਤ ਸਕੂਲ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਵਿਦਿਆਰਥੀਆਂ ਵਲੋਂ 'ਫਿਊਚਰ ਫਾਊਾਡਰ ਚੈਲੈਂਜ' 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਝੋਰੜਾਂ ਦੇ ਵਿਦਿਆਰਥੀਆਂ ਨੇ ਗੁਰਮਤਿ ਮੁਕਾਬਲਿਆਂ 'ਚ ਮੱਲਾਂ ਮਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।