ਰਾਏਕੋਟ, 20 ਨਵੰਬਰ (ਬਲਵਿੰਦਰ ਸਿੰਘ ਲਿੱਤਰ)-'ਆਪ' ਸਰਕਾਰ ਵਲੋਂ ਪਿੰਡਾਂ, ਸਕੂਲਾਂ, ਪਾਰਕਾਂ ਤੇ ਖੇਡ ਗਰਾਊਾਡਾਂ ਦੀ ਨੁਹਾਰ ਬਦਲਣ ਲਈ ਵਿਕਾਸ ਕਾਰਜਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ | ਜਿਸ ਤਹਿਤ ਪਿੰਡ ਜਲਾਲਦੀਵਾਲ, ਕਾਲਸਾਂ ਅਤੇ ਬੋਪਾਰਾਏ ਖੁਰਦ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਗਰਾਊਾਡ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੇ ਮਕਸਦ ਤਹਿਤ ਐੱਮ.ਐੱਲ.ਏ ਠੇਕੇਦਾਰ ਹਾਕਮ ਸਿੰਘ ਵਲੋਂ ਖੇਡ ਗਰਾਊਾਡ ਵਿਚ ਟੱਕ ਲਗਾ ਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਮ.ਐੱਲ.ਏ. ਠੇਕੇਦਾਰ ਹਾਕਮ ਸਿੰਘ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੋਟਰਾਂ ਨਾਲ ਕੀਤੇ ਵਾਅਦਿਆਂ ਮੁਤਾਬਿਕ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਚਲਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਬਿਹਤਰ ਸਹੂਲਤਾਂ ਉਪਲੱਬਧ ਹੋ ਸਕਣ | ਇਸ ਮੌਕੇ ਜੇਈ ਪਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਜਲਾਲਦੀਵਾਲ ਵਿਖੇ ਵਾਲੀਬਾਲ ਗਰਾਊਾਡ, ਫਲੱਡ ਲਾਈਟਾਂ ਤੇ ਹਾਕੀ ਗਰਾਊਾਡ, ਪਿੰਡ ਕਾਲਸਾਂ ਦੇ ਗਰਾਊਾਡ ਦੀ ਚਾਰਦੀਵਾਰੀ, ਵਾਲੀਬਾਲ ਗਰਾਊਾਡ ਤੇ ਫਲੱਡ ਲਾਈਟਾਂ ਅਤੇ ਬੋਪਾਰਾਏ ਖੁਰਦ ਦੇ ਗਰਾਊਾਡ ਨੂੰ ਅੱਪਗ੍ਰੇਡ ਕਰਨ ਦਾ ਬੀੜ੍ਹਾ ਚੁੱਕਿਆ ਗਿਆ ਹੈ, ਜਿਸ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ 66 ਲੱਖ ਦੇ ਕਰੀਬ ਖਰਚਾ ਆਵੇਗਾ | ਇਸ ਮੌਕੇ ਵੱਖ-ਵੱਖ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵਲੋਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਪ੍ਰਭਜੋਤ ਕੌਰ ਐੱਸ.ਡੀ.ਓ. ਪੰਚਾਇਤੀ ਰਾਜ ਜਗਰਾਉਂ ਨੂੰ ਇਸ ਉਪਰਾਲੇ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, ਸਰਪੰਚ ਪਿ੍ਤਪਾਲ ਸਿੰਘ ਜੇ.ਪੀ. ਜਲਾਲਦੀਵਾਲ, ਬਲਾਕ ਪ੍ਰਲਾਕ ਗੁਰਪ੍ਰੀਤ ਸਿੰਘ ਜੱਸੀ, ਨਿਰਮਲ ਸਿੰਘ ਨਿੰਮਾ ਪੂਨੀਆਂ, ਬਲਵਿੰਦਰ ਸਿੰਘ ਗੋਲੂ ਯੂਥ ਵਿੰਗ, ਪੰਚ ਗੁਰਪ੍ਰੀਤ ਸਿੰਘ ਗੋਪੀ, ਸਨੀ ਚੋਪੜਾ, ਦਲਜੀਤ ਸਿੰਘ ਪੂਨੀਆਂ, ਸਤਨਾਮ ਸਿੰਘ, ਰਜੇਸ਼ ਕੁਮਾਰ ਰਾਜੂ, ਪੰਚ ਸਰਦਾਰਾ ਸਿੰਘ, ਪੰਚ ਸੋਨੀ ਜੌਹਲ, ਲਵਪ੍ਰੀਤ ਸਿੰਘ ਧਾਲੀਵਾਲ, ਜੱਸੀ ਸਿੰਘ ਧਾਲੀਵਾਲ, ਸੁਖਜਿੰਦਰ ਸਿੰਘ, ਹਨੀ ਸਿੰਘ ਬੁੱਟਰ, ਨਛੱਤਰ ਸਿੰਘ ਪੂਨੀਆਂ, ਸੁਖਵਿੰਦਰ ਸਿੰਘ, ਡਾ: ਕੇਵਲ ਸਿੰਘ ਆਦਿ ਹਾਜ਼ਰ ਸਨ |