17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

2 ਸਕੇ ਭਰਾਵਾਂ ਨੇ ਅਮਰੀਕਾ ’ਚ ਕਾਨੂੰਨ ਤੇ ਦੇਸ਼ ਦੀ ਸੁਰੱਖਿਆ ਵਰਗੇ ਅਹਿਮ ਅਹੁਦੇ ਪ੍ਰਾਪਤ ਕਰਕੇ ਪਿੰਡ ਜੌਹਲਾਂ ਦਾ ਮਾਣ ਵਧਾਇਆ *ਯੁੱਧਵੀਰ ਸਿੰਘ ਸਿੱਧੂ ਅਮਰੀਕੀ ਮਰੀਨ (ਫ਼ੌਜ) ’ਚ ਭਰਤੀ

ਰਾਏਕੋਟ, 16 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਤਹਿਸੀਲ ਰਾਏਕੋਟ ਦੇ ਪਿੰਡ ਜੌਹਲਾਂ ਨਾਲ ਸੰਬੰਧਿਤ ਸੁਖਵਿੰਦਰ ਸਿੰਘ ਸਿੱਧੂ ਯੂ. ਐੱਸ.

ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਰਾਂਹੀ ਪੁਸ਼ਮਿੰਦਰ ਸਿੰਘ ਨੇ ਆਈਲੈਟਸ ’ਚ 7 ਬੈਂਡ ਲਏ 17-10-2026
ਰਾਏਕੋਟ, 16 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਤਹਿਸੀਲ ਰਾਏਕੋਟ ਦੇ ਪਿੰਡ ਜੌਹਲਾਂ ਨਾਲ ਸੰਬੰਧਿਤ ਸੁਖਵਿੰਦਰ ਸਿੰਘ ਸਿੱਧੂ ਯੂ. ਐੱਸ. ਏ. ਤੇ ਲਵਪ੍ਰੀਤ ਕੌਰ ਦੇ ਹੋਣਹਾਰ ਸਪੁੱਤਰ ਯੁੱਧਵੀਰ ਸਿੰਘ ਸਿੱਧੂ (18) ਨੇ ਅਮਰੀਕਾ ਦੇ ਸੂਬਾ ਕਨੇਕਿਟੀਕਟ ਦੀ ਮਰੀਨ ਫ਼ੌਜ ’ਚ ਭਰਤੀ ਹੋ ਕੇ ਪੂਰੇ ਪੰਜਾਬੀ ਭਾਈਚਾਰੇ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸੰਬੰਧੀ ਯੁੱਧਵੀਰ ਸਿੰਘ ਸਿੱਧੂ ਦੇ ਦਾਦਾ ਪ੍ਰੀਤਮ ਸਿੰਘ ਸਿੱਧੂ ਯੂ. ਐੱਸ. ਏ. ਤੇ ਦਾਦੀ ਪਰਮਜੀਤ ਸਿੱਧੂ ਯੂ. ਐੱਸ. ਏ. ਨੇ ਬੇਹੱਦ ਖ਼ੁਸ਼ੀ ਅਤੇ ਮਾਣ ਮਹਿਸੂਸ ਕੀਤਾ। ਉਨ੍ਹਾਂ ਦੱਸਿਆ ਕਿ ਯੁੱਧਵੀਰ ਸਿੰਘ ਸਿੱਧੂ ਬਾਸਕਟਬਾਲ ਦਾ ਇਕ ਬਹੁਤ ਹੀ ਹੁਨਰਮੰਦ ਤੇ ਵਧੀਆ ਖਿਡਾਰੀ ਹੈ, ਜਿਸ ਨੇ ਆਪਣੇ ਖੇਡ ਹੁਨਰ ਨਾਲ ਕਈ ਮੌਕਿਆਂ ’ਤੇ ਵਾਹ-ਵਾਹ ਖੱਟੀ ਹੈ। ਉਸ ਨੇ ਆਪਣੀ ਸਖ਼ਤ ਮਿਹਨਤ ਦੇ ਬਦੌਲਤ ਹੀ ਅਮਰੀਕਾ ਦੀ ਮਰੀਨ (ਫ਼ੌਜ) ਵਿਚ ਭਰਤੀ ਹੋ ਕੇ ਵੱਡੀ ਮਿਸਾਲ ਕਾਇਮ ਕੀਤੀ ਹੈ। ਯੁੱਧਵੀਰ ਸਿੰਘ ਸਿੱਧੂ ਦੇ ਅਮਰੀਕੀ ਮਰੀਨ ਵਿਚ ਭਰਤੀ ਹੋਣ ਦੀ ਖ਼ਬਰ ਮਿਲਦਿਆਂ ਹੀ ਪਿੰਡ ਜੌਹਲਾਂ ਅਤੇ ਤਹਿਸੀਲ ਰਾਏਕੋਟ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਦੇ ਜ਼ੱਦੀ ਘਰ ਜੌਹਲਾਂ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਦਾਦਾ ਪ੍ਰੀਤਮ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਆਖਿਆ ਕਿ ਅਜਿਹੇ ਨੌਜਵਾਨ ਵਿਦੇਸ਼ਾਂ ’ਚ ਜਾ ਕੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੇ ਹਨ।
ਪਿਛਲੀ ਖ਼ਬਰ ਸੂਬਾ ਸਰਕਾਰ ਪਰਵਿੰਦਰ ਸਿੰਘ ਝੋਟੇ ਦਾ ਕਤਲ ਕਰਨ ਵਾਲਿਆਂ ਵਿਰੁੱਧ ਹੋਰ ਸਖ਼ਤੀ ਵਰਤੇ-ਚੇਅਰਮੈਨ ਲਹਿਰਾ ਅਗਲੀ ਖ਼ਬਰ ਬੱਦੋਵਾਲ ’ਚ ਗ਼ਦਰੀ ਬਾਬਾ ਹਰੀ ਸਿੰਘ ਉਸਮਾਨ ਨੂੰ ਸਮਰਪਿਤ ਸਮਾਗਮ 20 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।