ਮੁੱਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਸੀਨੀਅਰ ਪੁਲਿਸ ਕਪਤਾਨ ਡਾ: ਅੰਕੁਰ ਗੁਪਤਾ ਵਲੋਂ ਨਸ਼ਾ ਤਸਕਰਾਂ, ਭਿ੍ਸ਼ਟਾਚਾਰੀਆਂ, ਮਾਫੀਆ ਅਤੇ ਗੈਂਗਸਟਰ ਸਮੇਤ ਵਾਲਿਆਂ ਵਿਰੁੱਧ ਦਾਖਾ ਪੁਲਿਸ ਸਬ ਡਵੀਜਨ ਅਧੀਨ ਥਾਣਿਆਂ ਦੀ ਪੁਲਿਸ ਪੂਰੀ ਸਖਤ ਹੈ | ਦਾਖਾ ਪੁਲਿਸ ਵਲੋਂ 32 ਬੋਰ ਪਿਸਟਲ ਸਮੇਤ ਮੈਗਜੀਨ ਅਤੇ ਜਿੰਦਾ ਕਾਰਤੂਸਾਂ ਸਮੇਤ ਜਸਵੀਰ ਸਿੰਘ ਪੁੱਤਰ ਭਜਨ ਸਿੰਘ ਅਤੇ ਵੀਰਪਾਲ ਸਿੰਘ ਉਰਫ ਪਾਲ ਵਾਸੀ ਸਹਿਜ਼ਾਦ ਸਮੇਤ ਗਿ੍ਫਤਾਰ ਕਈ ਹੋਰ ਵਿਅਕਤੀਆਂ ਬਾਰੇ ਪ੍ਰੈੱਸ ਕਾਨਫਰੰਸ ਸਮੇਂ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ, ਐੱਸ.ਐੱਚ.ਓ ਹਮਰਾਜ ਸਿੰਘ ਚੀਮਾ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਨਰਿੰਦਰ ਸਿੰਘ ਪੁੱਤਰ ਰਾਜਇੰਦਰ ਸਿੰਘ ਪਿੰਡ ਬੜੈਚ ਥਾਣਾ ਦਾਖਾ ਦੇ ਘਰ 'ਤੇ ਹਮਲਾ ਕੀਤਾ ਸੀ | ਹਮਲੇ ਦੌਰਾਨ ਜਸਵੀਰ ਸਿੰਘ ਦੇ ਨਾਲ ਵੀਰਪਾਲ ਸਿੰਘ ਨਾਲ ਜੁਗਰਾਜ ਸਿੰਘ, ਮਨਪ੍ਰੀਤ ਸਿੰਘ, ਅਮਨਿੰਦਰ ਸਿੰਘ ਵਾਸੀਅਨ ਮਨਸੂਰਾਂ, ਕੁਲਵਿੰਦਰ ਸਿੰਘ ਵਾਸੀ ਰਾਜਗੜ੍ਹ, ਕਈ ਹੋਰ ਸਕਾਰਪਿਓ, ਵੈਗਨਰ, ਆਲਟੋ ਤਿੰਨ ਕਾਰਾਂ 'ਤੇ ਸਵਾਰ ਹੋ ਕੇ ਪਿਸਤੌਲ-ਬੇਸਬਾਲ, ਡਾਂਗਾ-ਸੋਟੀਆਂ, ਮਾਰੂ ਹਥਿਆਰਾਂ ਨਾਲ ਲੈੱਸ ਸਨ | ਪਿਛਲੇ ਮਹੀਨੇ ਵਾਪਰੀ ਘਟਨਾ ਸਮੇਂ ਪੁਲਿਸ ਨੇ ਅ/ਧ 308(2), 331(6), 351(2) (3), 191(3), 190 ਬੀ.ਐੱਨ.ਐੱਸ ਅਤੇ 25, 27/54/59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ | ਡੀ.ਐੱਸ.ਪੀ ਦੱਸਿਆ ਕਿ ਜਸਵੀਰ, ਵੀਰਪਾਲ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਏ ਗਏ, ਜਦ ਕਿ ਅਮਨਿੰਦਰ ਸਿੰਘ, ਜੁਗਰਾਜ ਸਿੰਘ ਦੀ ਗਿ੍ਫ਼ਤਾਰੀ ਬਾਕੀ ਹੈ |